ਖੁਦਕੁਸ਼ੀ ਦਾ ਕਾਰਨ ਜ਼ਮੀਨੀ ਝਗੜੇ ਤੋਂ ਉਪਜਿਆ ਵਿਵਾਦ ਦੱਸਿਆ ਜਾ ਰਿਹਾ
ਬਟਾਲਾ/ਬਿਊਰੋ ਨਿਊਜ਼
ਬਟਾਲਾ ਨੇੜਲੇ ਪਿੰਡ ਗੁਜਰਪੁਰਾ ਦੀ ਰਹਿਣ ਵਾਲੀ ਜੁਡੋ ਕਰਾਟੇ ਦੀ ਚੈਂਪੀਅਨ ਨੌਜਵਾਨ ਖਿਡਾਰਨ ਨੇ ਜ਼ਹਿਰੀਲੀ ਚੀਜ਼ ਨਿਗਲ਼ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਦਾ ਕਾਰਨ ਜ਼ਮੀਨੀ ਵਿਵਾਦ ਤੋਂ ਉਪਜਿਆ ਝਗੜਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਕੁਲਦੀਪ ਕੌਰ ਦੀ ਉਮਰ ਸਿਰਫ 25 ਸਾਲ ਸੀ ਤੇ ਉਹ ਜੁਡੋ ਕਰਾਟੇ ਦੀ ਕੌਮੀ ਪੱਧਰ ਦੀ ਖਿਡਾਰਨ ਸੀ। ਕੁਲਦੀਪ ਕੌਰ ਦੇ ਭਰਾ ਸਤਵੰਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਵਿਅਕਤੀ ਉਨ੍ਹਾਂ ਦੀ ਜ਼ਮੀਨ ‘ਤੇ ਜ਼ਬਰਦਸਤੀ ਕਬਜ਼ਾ ਕਰ ਰਹੇ ਹਨ। ਉਸ ਨੇ ਦੱਸਿਆ ਕਿ ਉਸ ਦੀ ਮਾਂ ਤੇ ਭੈਣ ‘ਤੇ ਵਿਰੋਧੀਆਂ ਨੇ ਹਮਲਾ ਵੀ ਕੀਤਾ ਸੀ। ਕੁਲਦੀਪ ਕੌਰ ਨੇ ਅਜਿਹੀਆਂ ਗੱਲਾਂ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ ਹੈ। ਚੇਤੇ ਰਹੇ ਕਿ ਕਿ 8 ਜਨਵਰੀ ਨੂੰ ਕੁਲਦੀਪ ਕੌਰ ਦੀ ਵੱਡੀ ਭੈਣ ਬਲਬੀਰ ਕੌਰ ਦਾ ਵਿਆਹ ਤੈਅ ਕੀਤਾ ਹੋਇਆ ਹੈ। ਡੀ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ।
Check Also
ਸ਼ੋ੍ਰਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ’ਤੇ ਫੌਰੀ ਕੋਈ ਫੈਸਲਾ ਲੈਣ ਦੀ ਅਪੀਲ
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਚਾਰ ਫੀਸਦ ਵਧਾਉਣ ਦਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ …