Breaking News
Home / ਪੰਜਾਬ / ਲੁਧਿਆਣਾ ਦੀ ਜੇਲ੍ਹ ‘ਚ ਜਨਮੀ ਹਿਨਾ 11 ਸਾਲ ਬਾਅਦ ਪਾਕਿ ਲਈ ਹੋਈ ਰਵਾਨਾ

ਲੁਧਿਆਣਾ ਦੀ ਜੇਲ੍ਹ ‘ਚ ਜਨਮੀ ਹਿਨਾ 11 ਸਾਲ ਬਾਅਦ ਪਾਕਿ ਲਈ ਹੋਈ ਰਵਾਨਾ

ਨਸ਼ਾ ਸਮੱਗਲਿੰਗ ਦੇ ਮਾਮਲੇ ‘ਚ ਹਿਨਾ ਦੀ ਮਾਂ ਫਾਤਿਮਾ ਨੂੰ ਹੋਈ ਸੀ 11 ਸਾਲ ਦੀ ਸਜ਼ਾ
ਅੰਮ੍ਰਿਤਸਰ/ਬਿਊਰੋ ਨਿਊਜ਼
ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ 11 ਸਾਲ ਦੀ ਸਜ਼ਾ ਪੂਰੀ ਕਰਨ ਵਾਲੀ ਪਾਕਿਸਤਾਨ ਦੀ ਮਹਿਲਾ ਫਾਤਿਮਾ ਦੀ ਬੇਟੀ ਹਿਨਾ ਆਪਣੀ ਮਾਂ ਤੇ ਮਾਸੀ ਨਾਲ ਪਾਕਿਸਤਾਨ ਰਵਾਨਾ ਹੋ ਗਈ ਹੈ। ਹਿਨਾ ਆਪਣੇ ਜਨਮ ਦਿਨ ਦੇ ਬਾਅਦ ਪਹਿਲੀ ਵਾਰ ਆਪਣੇ ਪਿਤਾ ਫੈਜ਼ ਉਲ ਰਹਿਮਾਨ ਦੀ ਸੂਰਤ ਦੇਖੇਗੀ। ਹਿਨਾ ਦੀ ਮਾਂ ਫਾਤਿਮਾ ਅਤੇ ਮਾਸੀ ਮੁਮਤਾਜ ਕਰੀਬ 11 ਸਾਲ ਪਹਿਲਾਂ ਭਾਰਤ ਆਈਆਂ ਸਨ। ਇਸ ਦੌਰਾਨ ਹਿਨਾ ਦੀ ਨਾਨੀ ਰਾਸ਼ਿਦਾ ਬੀਬੀ ਵੀ ਇਨ੍ਹਾਂ ਦੇ ਨਾਲ ਸੀ ਪਰ ਇਨ੍ਹਾਂ ਤਿੰਨਾਂ ਨੂੰ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਅਟਾਰੀ ਸਰਹੱਦ ‘ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਤਿੰਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ ਦੀ ਜੇਲ੍ਹ ਵਿਚ ਹੀ ਫਾਤਿਮਾ ਨੇ ਹਿਨਾ ਨੂੰ ਜਨਮ ઠਦਿੱਤਾ ਸੀ। ਇਸੇ ਦੌਰਾਨ ਪਾਕਿਸਤਾਨ ਨੇ ਵੀ ਜੇਲ੍ਹਾਂ ਵਿਚ ਬੰਦ ਭਾਰਤ ਦੇ 9 ਮਛੇਰਿਆਂ, 4 ਨਾਗਰਿਕਾਂ ਅਤੇ ਇਕ ਨਾਬਾਲਗ ਨੂੰ ਅੱਜ ਭਾਰਤ ਵਾਪਸ ਭੇਜਿਆ ਹੈ।

 

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …