14.1 C
Toronto
Wednesday, October 14, 2026
spot_img
Homeਪੰਜਾਬਡੇਰਾ ਸਿਰਸਾ ਵਿਚੋਂ ਲਖਨਊ ਭੇਜੀਆਂ ਲਾਸ਼ਾਂ ਦਾ ਮਾਮਲਾ ਗਰਮਾਇਆ

ਡੇਰਾ ਸਿਰਸਾ ਵਿਚੋਂ ਲਖਨਊ ਭੇਜੀਆਂ ਲਾਸ਼ਾਂ ਦਾ ਮਾਮਲਾ ਗਰਮਾਇਆ

ਡੇਰਾ ਸਿਰਸਾ ਵਿਚੋਂ ਲਖਨਊ ਭੇਜੀਆਂ ਲਾਸ਼ਾਂ ਦਾ ਮਾਮਲਾ ਗਰਮਾਇਆਮਾਮਲੇ ਦੀ ਜਾਂਚ ਕੇਂਦਰ ਦੀ ਸਿਹਤ ਟੀਮ ਕਰੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਮੁਖੀ ਰਾਮ ਰਹੀਮ ਸਿੰਘ ਦੇ ਡੇਰੇ ਵਿਚੋਂ ਲਾਸ਼ਾਂ ਨੂੰ ਲਖਨਊ ਦੇ ਕਿਸੇ ਪ੍ਰਾਈਵੇਟ ਮੈਡੀਕਲ ਕਾਲਜ ਭੇਜਣ ਦੇ ਮਾਮਲੇ ਵਿਚ ਹੁਣ ਕੇਂਦਰ ਦੀ ਸਿਹਤ ਟੀਮ ਜਾਂਚ ਕਰੇਗੀ। ਇਸ ਲਈ ਕੇਂਦਰੀ ਸਿਹਤ ਵਿਭਾਗ ਨੇ ਜਾਂਚ ਟੀਮ ਦਾ ਗਠਨ ਕਰ ਦਿੱਤਾ ਹੈ। ਇਹ ਜਾਣਕਾਰੀ ਕੇਂਦਰੀ ਰਾਜ ਸਿਹਤ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਲੰਘੇ ਕੱਲ੍ਹ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਡੇਰੇ ਵਿਚੋਂ 15 ਲਾਸ਼ਾਂ ਨੂੰ ਲਖਨਊ ਦੇ ਕਿਸੇ ਪ੍ਰਾਈਵੇਟ ਮੈਡੀਕਲ ਕਾਲਜ ਵਿਚ ਭੇਜਿਆ ਗਿਆ ਸੀ, ਜਿਸ ਦਾ ਰਿਕਾਰਡ ਵੀ ਸਹੀ ਤਰੀਕੇ ਨਾਲ ਨਹੀਂ ਰੱਖਿਆ ਗਿਆ ਸੀ। ਲਾਸ਼ਾਂ ਨੂੰ ਮੈਡੀਕਲ ਕਾਲਜ ਵਿਚ ਭੇਜਣ ਦੇ ਮਾਮਲੇ ਨੂੰ ਲੈ ਕੇ ਹੁਣ ਕੇਂਦਰੀ ਸਿਹਤ ਵਿਭਾਗ ਵੀ ਗੰਭੀਰ ਹੋ ਗਿਆ ਹੈ। ਅਸ਼ਵਨੀ ਕੁਮਾਰ ਚੌਬੇ ਨੇ ਕਿਹਾ ਕਿ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਜਾਂਚ ਦੀ ਰਿਪੋਰਟ ਆ ਜਾਵੇਗੀ।

 

RELATED ARTICLES
POPULAR POSTS