9.9 C
Toronto
Monday, October 19, 2026
spot_img
HomeਕੈਨੇਡਾFrontਰਾਘਵ ਚੱਢਾ ਨੇ ਕੇਂਦਰ ’ਚ ਨਹੀਂ ਚੁੱਕਿਆ ਪੰਜਾਬ ਦਾ ਕੋਈ ਮੁੱਦਾ :...

ਰਾਘਵ ਚੱਢਾ ਨੇ ਕੇਂਦਰ ’ਚ ਨਹੀਂ ਚੁੱਕਿਆ ਪੰਜਾਬ ਦਾ ਕੋਈ ਮੁੱਦਾ : ਸੀਐਮ ਭਗਵੰਤ ਮਾਨ

ਰਾਘਵ ਚੱਢਾ ਨੇ ਕੇਂਦਰ ’ਚ ਨਹੀਂ ਚੁੱਕਿਆ ਪੰਜਾਬ ਦਾ ਕੋਈ ਮੁੱਦਾ : ਸੀਐਮ ਭਗਵੰਤ ਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਚੰਡੀਗੜ੍ਹ ਵਿਚ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਪ੍ਰੈਸ ਕਾਨਫਰੰਸ ਦੌਰਾਨ ਰਾਘਵ ਚੱਢਾ ਸੰਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਕਿਸੇ ਹੋਰ ਸਟੇਸ਼ਨ ਤੋਂ ਬੋਲੇ ਹਨ ਤੇ ਇਸਦਾ ਜਵਾਬ ਵੀ ਉਹ ਹੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਸਦ ਵਿਚ ਲੀਡਰ ਤੇ ਡਿਪਟੀ ਲੀਡਰ ਬਦਲਦੇ ਰਹਿੰਦੇ ਹਨ ਤੇ ਪਾਰਟੀ ਵਿਚ ਵੀ ਅਜਿਹੇ ਬਦਲਾਅ ਹੁੰਦੇ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਪਾਰਟੀ ਲਾਈਨ ਤੋਂ ਵੱਖ ਹੁੰਦਾ ਹੈ ਤਾਂ ਉਸ ਖਿਲਾਫ ਕਾਰਵਾਈ ਹੁੰਦੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਘਵ ਨੇ ਕਦੇ ਵੀ ਪੰਜਾਬ ਦੇ ਮੁੱਦੇ ਨਹੀਂ ਚੁੱਕੇ, ਸਗੋਂ ਉਨ੍ਹਾਂ ਸਮੋਸਿਆਂ ਦਾ ਮੁੱਦਾ ਸੰਸਦ ’ਚ ਜ਼ਰੂਰ ਰੱਖਿਆ। ਸੀਐਮ ਮਾਨ ਨੇ ਕਿਹਾ ਕਿ ਰਾਘਵ ਨੇ ਕੇਂਦਰ ਵਲੋਂ ਪੰਜਾਬ ਦੇ ਰੋਕੇ ਗਏ ਫ਼ੰਡਾਂ ਸਬੰਧੀ ਕੋਈ ਸਵਾਲ ਵੀ ਨਹੀਂ ਪੁੱਛਿਆ।

RELATED ARTICLES
POPULAR POSTS