ਕੱਟੜਾ ਤੋਂ ਨਵੀਂ ਦਿੱਲੀ ਤੱਕ ‘ਵੰਦੇ ਭਾਰਤ ਐਕਸਪ੍ਰੈਸ’ ਹੋਈ ਸ਼ੁਰੂ January 4, 2024 ਕੱਟੜਾ ਤੋਂ ਨਵੀਂ ਦਿੱਲੀ ਤੱਕ ‘ਵੰਦੇ ਭਾਰਤ ਐਕਸਪ੍ਰੈਸ’ ਹੋਈ ਸ਼ੁਰੂ 8 ਘੰਟਿਆਂ ’ਚ 655 ਕਿਲੋਮੀਟਰ ਦਾ ਸਫਰ ਹੋਵੇਗਾ ਤੈਅ ਚੰਡੀਗੜ੍ਹ/ਬਿਊਰੋ ਨਿਊਜ਼ ਕੱਟੜਾ ਤੋਂ ਨਵੀਂ ਦਿੱਲੀ ਵਿਚਾਲੇ ‘ਵੰਦੇ ਭਾਰਤ ਐਕਸਪ੍ਰੈਸ’ ਰੇਲ ਗੱਡੀ ਦੀ ਸ਼ੁਰੂਆਤ ਹੋ ਗਈ ਹੈ। ਇਹ ਰੇਲ ਗੱਡੀ ਕੱਟੜਾ ਤੋਂ ਸਵੇਰੇ 6 ਵਜੇ ਚੱਲ ਕੇ ਦੁਪਹਿਰ 2 ਵਜੇ ਨਵੀਂ ਦਿੱਲੀ ਪਹੁੰਚ ਜਾਵੇਗੀ। ਵਾਪਸੀ ਵਿਚ ਇਹ ਰੇਲ ਗੱਡੀ ਨਵੀਂ ਦਿੱਲੀ ਤੋਂ ਬਾਅਦ ਦੁਪਹਿਰ 3 ਵਜੇ ਚੱਲ ਕੇ ਰਾਤ 11 ਵਜੇ ਕੱਟੜਾ ਪਹੁੰਚੇਗੀ। ਇਸਦੇ ਚੱਲਦਿਆਂ ਇਹ ਵੰਦੇ ਭਾਰਤ ਐਕਸਪ੍ਰੈਸ ਕੱਟੜਾ ਤੋਂ ਨਵੀਂ ਦਿੱਲੀ ਤੱਕ 655 ਕਿਲੋਮੀਟਰ ਦਾ ਸਫਰ ਸਿਰਫ 8 ਘੰਟਿਆਂ ਵਿਚ ਤੈਅ ਕਰ ਲਵੇਗੀ। ਇਹ ਰੇਲ ਗੱਡੀ ਅੰਬਾਲਾ, ਲੁਧਿਆਣਾ ਅਤੇ ਜੰਮੂ ਵਿਚ ਸਿਰਫ ਦੋ-ਦੋ ਮਿੰਟ ਰੁਕੇਗੀ। ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾਣ ਵਾਲੇ ਦਿੱਲੀ, ਯੂਪੀ, ਹਰਿਆਣਾ ਅਤੇ ਪੰਜਾਬ ਦੇ ਸ਼ਰਧਾਲੂਆਂ ਲਈ ਫਾਇਦੇਮੰਦ ਹੋਵੇਗੀ। ਕੱਟੜਾ ਤੋਂ ਦਿੱਲੀ ਜਾਣ ਵਾਲੀ ਇਸ ਰੇਲ ਗੱਡੀ ’ਚ ਐਗਜ਼ੀਕਿਊਟਿਵ ਦਾ ਕਿਰਾਇਆ 3055 ਰੁਪਏ, ਜਦਕਿ ਚੇਅਰਕਾਰ ਦਾ ਕਿਰਾਇਆ 1665 ਰੁਪਏ ਹੈ। 2024-01-04 Parvasi Chandigarh Share Facebook Twitter Google + Stumbleupon LinkedIn Pinterest