ਚੰਡੀਗੜ੍ਹ : ਭਾਰਤ ਸਰਕਾਰ ਦੇ ਮਨਿਸਟਰੀ ਆਫ ਲਾਅ ਐਂਡ ਜਸਟਿਸ ਨੇ ਆਦੇਸ਼ ਜਾਰੀ ਕਰਕੇ ਕੁਮਾਰੀ ਜਸਟਿਸ ਰਿੱਤੂ ਬਾਹਰੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕੀਤਾ ਹੈ। ਉਹ ਸ਼ਨੀਵਾਰ ਨੂੰ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲੈਣਗੇ। ਧਿਆਨ ਰਹੇ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਭਲਕੇ 13 ਅਕਤੂਬਰ ਨੂੰ ਸੇਵਾਮੁਕਤ ਹੋ ਰਹੇ ਹਨ। ਰਿੱਤੂ ਬਾਹਰੀ ਮੂਲ ਰੂਪ ਵਿਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਨ। ਰਿੱਤੂ ਬਾਹਰੀ ਦੇ ਪਿਤਾ ਜਸਟਿਸ ਅਮ੍ਰਿਤ ਲਾਲ ਬਾਹਰੀ 1994 ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚੋਂ ਮੁੱਖ ਜੱਜ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਚੀਫ ਜਸਟਿਸ ਅਮ੍ਰਿਤ ਲਾਲ ਬਾਹਰੀ ਹੋਰਾਂ ਦੀ ਰਿਟਾਇਰਮੈਂਟ ਤੋਂ 29 ਸਾਲਾਂ ਬਾਅਦ ਉਨ੍ਹਾਂ ਦੀ ਧੀ ਰਿੱਤੂ ਰਾਹਰੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਬਣੇ ਹਨ। ਰਿੱਤੂ ਬਾਹਰੀ ਦੇ ਦਾਦਾ ਸੋਮਦੱਤ ਬਾਹਰੀ ਵੀ ਵਕਾਲਤ ਕਰਦੇ ਸਨ।