Breaking News
Home / ਪੰਜਾਬ / ਪੰਜਾਬ ’ਚ ਦੋ ਦਿਨ ਮੀਂਹ ਦਾ ਯੈਲੋ ਅਲਰਟ

ਪੰਜਾਬ ’ਚ ਦੋ ਦਿਨ ਮੀਂਹ ਦਾ ਯੈਲੋ ਅਲਰਟ

31 ਮਈ ਤੱਕ ਤਾਪਮਾਨ 35 ਡਿਗਰੀ ਰਹਿਣ ਦੀ ਸੰਭਾਵਨਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਅੱਜ ਯਾਨੀ ਵੀਰਵਾਰ ਤੋਂ ਨੌਤਪਾ ਸ਼ੁਰੂ ਹੋ ਗਿਆ ਹੈ। ਨੌਤਪਾ ਦੇ ਦਿਨਾਂ (25 ਤੋਂ 31 ਮਈ) ਦੌਰਾਨ ਪੰਜਾਬ ਦੇ ਨਾਲ-ਨਾਲ ਉਤਰ ਭਾਰਤ ਵਿਚ ਬੇਤਹਾਸ਼ਾ ਗਰਮੀ ਪੈਂਦੀ ਹੈ। ਪਰ ਇਸ ਸਾਲ ਅਜਿਹਾ ਨਹੀਂ ਹੋ ਰਿਹਾ। ਵੈਸਟਰਨ ਡਿਸਟਰਬੈਂਸ ਨੇ ਇਸ ਸਾਲ ਨੌਤਪਾ ਦੇ ਅਸਰ ਨੂੰ ਘੱਟ ਕਰ ਦਿੱਤਾ ਹੈ। ਮੌਸਮ ਵਿਭਾਗ ਨੇ 25 ਤੋਂ 27 ਮਈ ਤੱਕ ਯੈਲੋ ਅਲਰਟ ਦਾ ਐਲਾਨ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਵਿਚ 29 ਮਈ ਤੱਕ ਮੀਂਹ ਦੇ ਅਸਾਰ ਬਣੇ ਹੋਏ ਹਨ। ਧਿਆਨ ਰਹੇ ਕਿ ਲੰਘੇ ਸਾਲਾਂ ਦੌਰਾਨ 25 ਤੋਂ 31 ਮਈ ਤੱਕ ਗਰਮੀ ਨੇ ਪਸੀਨੇ ਛੁਡਾ ਦਿੱਤੇ ਸਨ। ਪਿਛਲੇ ਸਾਲ 2022 ਵਿਚ ਮਈ ਮਹੀਨੇ ਦੌਰਾਨ ਵੱਧ ਤੋਂ ਵੱਧ ਤਾਪਮਾਨ 46 ਡਿਗਰੀ, 2021 ਵਿਚ 44 ਡਿਗਰੀ, 2020 ਵਿਚ 44 ਡਿਗਰੀ ਅਤੇ 2019 ਵਿਚ 45 ਡਿਗਰੀ ਦੇ ਕਰੀਬ ਪਹੁੰਚਿਆ ਸੀ। ਪਰ ਇਸ ਸਾਲ ਅਜਿਹਾ ਨਹੀਂ ਹੈ ਅਤੇ 25 ਤੋਂ 31 ਮਈ ਤੱਕ ਵੈਸਟਰਨ ਡਿਸਟਰਬੈਂਸ ਦੇ ਕਾਰਨ ਦਿਨ ਸਮੇਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 36 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਹੈ। ਇਸਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਕਾਰਨ ਤਾਪਮਾਨ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਫਰੀਦਕੋਟ, ਮੁਹਾਲੀ, ਐੱਸਬੀਐੱਸ ਨਗਰ, ਸ੍ਰੀ ਫਤਿਹਗੜ੍ਹ ਸਾਹਿਬ, ਰੂਪਨਗਰ, ਅੰਬਾਲਾ, ਨਾਰਨੌਲ, ਰੋਹਤਕ, ਯਮੁਨਾਨਗਰ ਅਤੇ ਪੰਚਕੂਲਾ ਸਮੇਤ ਹੋਰ ਥਾਵਾਂ ’ਤੇ ਬੁੱਧਵਾਰ ਰਾਤ ਨੂੰ ਮੀਂਹ ਪਿਆ ਅਤੇ ਹੁਸ਼ਿਆਰਪੁਰ ਦੇ ਇਲਾਕੇ ਵਿਚ ਅੱਜ ਵੀਰਵਾਰ ਦੁਪਹਿਰ ਸਮੇਂ ਵੀ ਮੀਂਹ ਪਿਆ ਹੈ। ਇਸਦੇ ਚੱਲਦਿਆਂ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ।

 

Check Also

ਪੰਜਾਬ ਦੇ ਬਜਟ ਇਜਲਾਸ ਦਾ ਅੱਜ ਦਾ ਦਿਨ ਹੰਗਾਮਿਆਂ ਭਰਪੂਰ ਰਿਹਾ

ਮੀਡੀਆ ਨਾਲ ਗੱਲਬਾਤ ਕਰਦਿਆਂ ਰੋ ਪਏ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ …