Breaking News
Home / ਪੰਜਾਬ / ਕਿਸਾਨ ਅੰਦੋਲਨ ਦੀ ਹਮਾਇਤ ’ਚ ਨਿੱਤਰੀਆਂ ਖਾਪ ਪੰਚਾਇਤਾਂ

ਕਿਸਾਨ ਅੰਦੋਲਨ ਦੀ ਹਮਾਇਤ ’ਚ ਨਿੱਤਰੀਆਂ ਖਾਪ ਪੰਚਾਇਤਾਂ

ਖਾਪ ਪੰਚਾਇਤਾਂ ਮਿਲ ਕੇ ਛੇਤੀ ਹੀ ਦਿੱਲੀ ਵੱਲ ਕਰਨਗੀਆਂ ਕੂਚ
ਚੰਡੀਗੜ੍ਹ/ਬਿਊਰੋ ਨਿਊਜ਼
ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਹਰਿਆਣਾ ਦੀਆਂ ਸਾਰੀਆਂ ਖਾਪ ਪੰਚਾਇਤਾਂ ਨੇ ਅੰਦੋਲਨ ਦੇ ਹੱਕ ’ਚ ਖੜ੍ਹਨ ਦਾ ਐਲਾਨ ਕਰ ਦਿੱਤਾ। ਇਹ ਖਾਪ ਪੰਚਾਇਤਾਂ ਜਾਤ ਧਰਮ ਤੋਂ ਉਪਰ ਉਠ ਕੇ ਹਰਿਆਣਾ ਵਿਚ ਪੈਂਦੇ ਚਰਖੀ ਦਾਦਰੀ ਸਥਿਤ ਕਿਤਲਾਣਾ ਟੋਲ ਪਲਾਜ਼ੇ ’ਤੇ ਇਕੱਠੀਆਂ ਹੋਈਆਂ। ਇਨ੍ਹਾਂ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ 10 ਮਤੇ ਪਾਸ ਕੀਤੇ ਗਏ। ਇਸ ਖਾਪ ਮਹਾਪੰਚਾਇਤ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਯੋਗੇਂਦਰ ਯਾਦਵ, ਸਾਂਗਵਾਨ ਖਾਪ ਦੇ ਪ੍ਰਧਾਨ ਸੋਮਵੀਰ ਸਾਂਗਵਾਨ, ਫੌਗਾਟ ਖਾਪ ਦੇ ਪ੍ਰਧਾਨ ਬਲਵੰਤ ਫੌਗਾਟ, ਅਲਾਵਤ ਖਾਪ ਦੇ ਪ੍ਰਧਾਨ ਜੈ ਸਿੰਘ, ਕੁੰਡੂ ਖਾਪ ਦੇ ਪ੍ਰਧਾਨ ਧਰਮਪਾਲ ਕੁੰਡੂ, ਜਾਖਲ ਖਾਪ ਦੇ ਪ੍ਰਧਾਨ ਕਸ਼ਮੀਰ ਸਿੰਘ, ਸਤਰੌਲ ਖਾਪ ਦੇ ਪ੍ਰਧਾਨ ਰਾਮ ਨਿਵਾਸ, ਨੈਨ ਖਾਪ ਦੇ ਪ੍ਰਧਾਨ ਸੂਬਾ ਸਿੰਘ, 360 ਪਾਲਮ ਖਾਪ ਦਿੱਲੀ ਦੇ ਪ੍ਰਧਾਨ ਸੁਰਿੰਦਰ ਸੋਲੰਕੀ ਹਾਜ਼ਰ ਸਨ। ਇਨ੍ਹਾਂ ਸਾਰੀਆਂ ਖਾਪਾਂ ਨੇ ਐਲਾਨ ਕੀਤਾ ਕਿ ਉਹ ਮਿਲ ਕੇ ਛੇਤੀ ਹੀ ਦਿੱਲੀ ਵੱਲ ਕੂਚ ਕਰਨਗੀਆਂ।

 

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …