4.8 C
Toronto
Tuesday, November 4, 2025
spot_img
Homeਪੰਜਾਬਸੋਨੂੰ ਸੂਦ ਹੁਣ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਗੇ

ਸੋਨੂੰ ਸੂਦ ਹੁਣ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਗੇ

Image Courtesy :indiatvnews

ਪਹਿਲਾਂ ਵੀ ਸੋਨੂੰ ਸੂਦ ਨੇ ਆਪਣੇ ਖਰਚੇ ‘ਤੇ ਪਰਵਾਸੀ ਮਜ਼ੂਦਰਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਲੌਕ ਡਾਊਨ ਦੌਰਾਨ ਬਹੁਤ ਸਾਰੇ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾਉਣ ਵਿਚ ਮੱਦਦ ਕੀਤੀ। ਹੁਣ ਸੋਨੂੰ ਅਜਿਹੇ ਗਰੀਬ ਮਜ਼ਦੂਰ ਪਰਿਵਾਰਾਂ ਦੀ ਮੱਦਦ ਕਰੇਗਾ, ਜੋ ਲੌਕ ਡਾਊਨ ਦੌਰਾਨ ਆਪਣੇ ਘਰ ਜਾਂਦੇ ਸਮੇਂ ਮਾਰੇ ਗਏ ਜਾਂ ਜ਼ਖ਼ਮੀ ਹੋਏ ਹਨ। ਸੋਨੂੰ ਸੂਦ ਨੇ ਅਜਿਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਦੀ ਗੱਲ ਕਹੀ ਹੈ। ਧਿਆਨ ਰਹੇ ਕਿ ਸੋਨੂੰ ਸੂਦ ਆਪਣੇ ਖਰਚੇ ‘ਤੇ ਹੁਣ ਤੱਕ ਵੀ ਬੱਸ, ਰੇਲ ਤੇ ਹਵਾਈ ਜਹਾਜ਼ ਰਾਹੀਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾਉਣ ਵਿਚ ਲੱਗੇ ਰਹੇ। ਜਾਣਕਾਰੀ ਮੁਤਾਬਕ ਸੋਨੂੰ ਸੂਦ ਤੇ ਉਨ੍ਹਾਂ ਦੀ ਟੀਮ ਨੇ ਹੁਣ ਅਜਿਹੇ 400 ਪਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਦੀ ਮਦਦ ਦਾ ਬੀੜਾ ਚੁੱਕਿਆ, ਜਿਨ੍ਹਾਂ ਦੀ ਲੌਕ ਡਾਊਨ ਦੌਰਾਨ ਘਰ ਜਾਂਦਿਆਂ ਦੀ ਜਾਨ ਚਲੀ ਗਈ ਜਾਂ ਉਹ ਜ਼ਖ਼ਮੀ ਹੋ ਗਏ ਸਨ।

RELATED ARTICLES
POPULAR POSTS