Breaking News
Home / ਪੰਜਾਬ / ਪੰਜਾਬ ’ਚ ਸਾਰੇ ਸਫਾਈ ਕਰਮਚਾਰੀ ਪੱਕੇ – ਛੇਵਾਂ ਪੇਅ ਕਮਿਸ਼ਨ ਵੀ ਹੋਵੇਗਾ ਲਾਗੂ

ਪੰਜਾਬ ’ਚ ਸਾਰੇ ਸਫਾਈ ਕਰਮਚਾਰੀ ਪੱਕੇ – ਛੇਵਾਂ ਪੇਅ ਕਮਿਸ਼ਨ ਵੀ ਹੋਵੇਗਾ ਲਾਗੂ

ਪੰਜਾਬ ਕੈਬਨਿਟ ਵਿਚ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਹੋਇਆ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਲੰਮੇ ਸਮੇਂ ਤੋਂ ਪੰਜਾਬ ਦੇ ਸਫਾਈ ਕਰਮਚਾਰੀਆਂ ਵਲੋਂ ਪੱਕੇ ਕੀਤੇ ਜਾਣ ਦੀ ਮੰਗ ਨੂੰ ਆਖਰ ਬੂਰ ਪੈ ਗਿਆ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਬੈਠਕ ਵਿਚ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਫੈਸਲੇ ’ਤੇ ਮੋਹਰ ਲੱਗ ਗਈ। ਇਸ ਦੇ ਨਾਲ ਹੀ ਛੇਵਾਂ ਪੇਅ ਕਮਿਸ਼ਨ ਵੀ ਲਾਗੂ ਕਰਨ ਦਾ ਫੈਸਲਾ ਲੈ ਲਿਆ ਗਿਆ। ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਦਲਿਤ ਭਾਈਚਾਰੇ ਵਿਚੋਂ ਐਲਾਨਣ ਦੇ ਫੈਸਲੇ ਤੋਂ ਬਾਅਦ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਵਿਚਾਲੇ ਹੋਏ ਸਮਝੌਤੇ ਨੇ ਸੱਤਾਧਾਰੀ ਧਿਰ ਕਾਂਗਰਸ ਦੀ ਨੀਂਦ ਉਡਾਈ ਹੋਈ ਸੀ। ਅੱਜ ਸਫਾਈ ਕਰਮਚਾਰੀਆਂ ਨੂੰ ਕੈਪਟਨ ਸਰਕਾਰ ਵਲੋਂ ਪੱਕੇ ਕਰਨ ਦੇ ਲਏ ਗਏ ਫੈਸਲੇ ਨੂੰ ਇਸ ਕੜੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ । ਰਾਜ ਕੁਮਾਰ ਵੇਰਕਾ ਸਣੇ ਹੋਰ ਕਾਂਗਰਸੀ ਆਗੂਆਂ ਨੇ ਵੀ ਕੈਪਟਨ ਸਰਕਾਰ ਦੇ ਇਸ ਫੈਸਲੇ ਨੂੰ ਚੰਗਾ ਕਦਮ ਕਰਾਰ ਦਿੱਤਾ। ਇਕ ਪਾਸੇ ਕੈਪਟਨ ਸਰਕਾਰ ਨੇ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਕੇ ਦਲਿਤ ਭਾਈਚਾਰੇ ਦੀ ਵੋਟ ਆਪਣੇ ਪਾਸੇ ਲਿਆਉਣ ਦਾ ਵੱਡਾ ਉਪਰਾਲਾ ਕੀਤਾ ਹੈ, ਉਥੇ ਹੀ ਆਉਂਦੇ ਦਿਨਾਂ ਵਿਚ ਕੈਪਟਨ ਦੀ ਕੈਬਨਿਟ ਵਿਚ ਵੀ ਦੁਆਬਾ ਖੇਤਰ ਨਾਲ ਸਬੰਧਤ ਦੋ ਤੋਂ ਵੱਧ ਦਲਿਤ ਐਮ ਐਲ ਏ ਮੰਤਰੀ ਬਣਾਏ ਜਾ ਸਕਦੇ ਹਨ। ਕਾਂਗਰਸ ਦੇ ਸੰਗਠਨ ਵਿਚ ਵੀ ਦਲਿਤ ਭਾਈਚਾਰੇ ਨਾਲ ਸਬੰਧਤ ਕਾਂਗਰਸੀ ਲੀਡਰ ਮੂਹਰਲੀ ਕਤਾਰ ਵਿਚ ਨਜ਼ਰ ਆ ਸਕਦੇ ਹਨ। ਇਸ ਸਭ ਕਵਾਇਦ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …