19.6 C
Toronto
Tuesday, September 23, 2025
spot_img
Homeਪੰਜਾਬਨਵਾਂ ਸ਼ਹਿਰ ਦੇ ਕਾਂਗਰਸੀ ਵਿਧਾਇਕ ਅੰਗਦ ਸਿੰਘ ਅਤੇ ਉਤਰ ਪ੍ਰਦੇਸ਼ ਦੀ ਵਿਧਾਇਕਾ...

ਨਵਾਂ ਸ਼ਹਿਰ ਦੇ ਕਾਂਗਰਸੀ ਵਿਧਾਇਕ ਅੰਗਦ ਸਿੰਘ ਅਤੇ ਉਤਰ ਪ੍ਰਦੇਸ਼ ਦੀ ਵਿਧਾਇਕਾ ਆਦਿੱਤੀ ਸਿੰਘ ਨੇ ਇਕ ਦੂਜੇ ਨੂੰ ਦਿੱਤਾ ਦਿਲ

21 ਨਵੰਬਰ ਨੂੰ ਦਿੱਲੀ ‘ਚ ਹੋਵੇਗਾ ਵਿਆਹ ਅਤੇ 25 ਨਵੰਬਰ ਨੂੰ ਨਵਾਂਸ਼ਹਿਰ ‘ਚ ਹੋਵੇਗੀ ਪਾਰਟੀ
ਚੰਡੀਗੜ੍ਹ/ਬਿਊਰੋ ਨਿਊਜ਼
ਨਵਾਂਸ਼ਹਿਰ ਦੇ ਕਾਂਗਰਸੀ ਵਿਧਾਇਕ ਅੰਗਦ ਸਿੰਘ ਦਾ ਵਿਆਹ ਉਤਰ ਪ੍ਰਦੇਸ਼ ਦੀ ਵਿਧਾਇਕਾ ਆਦਿੱਤੀ ਸਿੰਘ ਨਾਲ 21 ਨਵੰਬਰ ਨੂੰ ਹੋਣ ਜਾ ਰਿਹਾ ਹੈ। ਆਦਿੱਤੀ ਸਿੰਘ ਉਤਰ ਪ੍ਰਦੇਸ਼ ਦੇ ਹਲਕਾ ਰਾਏ ਬਰੇਲੀ ਤੋਂ ਵਿਧਾਇਕਾ ਹੈ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਆਪੋ-ਆਪਣੇ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ 2017 ‘ਚ ਪਹਿਲੀ ਵਾਰ ਵਿਧਾਨ ਸਭਾ ਦੀ ਨੁਮਾਇੰਦਗੀ ਕਰਨ ਪੁੱਜੇ ਸਨ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਿਛਲੇ ਸਾਲ ਵਿਦੇਸ਼ ਯਾਤਰਾ ‘ਚ ਗਏ ਸਭ ਤੋਂ ਛੋਟੀ ਉਮਰ ਦੇ ਵਿਧਾਇਕਾਂ ‘ਚ ਇਹ ਦੋਵੇਂ ਵੀ ਸ਼ਾਮਲ ਸਨ ਤੇ ਉੱਥੇ ਹੀ ਦੋਵਾਂ ਦੇ ਆਪਸੀ ਤੌਰ ‘ਤੇ ਮਿਲੇ ਵਿਚਾਰ ਇਸ ਕਦਰ ਰੰਗ ਲਿਆਏ ਕਿ ਦੋਵੇਂ ਪਰਿਵਾਰਕ ਰੂਪ ‘ਚ ਇੱਕ ਹੋ ਗਏ।
ਵਿਧਾਇਕ ਅੰਗਦ ਸਿੰਘ ਦੇ ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 21 ਨਵੰਬਰ ਨੂੰ ਨਵੀਂ ਦਿੱਲੀ ‘ਚ ਵਿਆਹ ਹੋਵੇਗਾ ਜਿਸ ‘ਚ ਸਿਰਫ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਤੇ ਨੇੜਲੇ ਸਬੰਧੀਆਂ ਦੀ ਹੀ ਸ਼ਮੂਲੀਅਤ ਹੀ ਹੋਵੇਗੀ। ਨਵਾਂਸ਼ਹਿਰ ‘ਚ 25 ਨਵੰਬਰ ਨੂੰ ਵਿਆਹ ਸਬੰਧੀ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ‘ਚ ਅਨੇਕਾਂ ਆਗੂ ਤੇ ਵਰਕਰ ਸ਼ਮੂਲੀਅਤ ਕਰਨਗੇ।

RELATED ARTICLES
POPULAR POSTS