ਕਹਿੰਦੇ – ਮੈਨੂੰ ਤਾਂ ਆਪਣੇ ਭਵਿੱਖ ਦੀ ਚਿੰਤਾ
ਅੰਮ੍ਰਿਤਸਰ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਿਹਾ ਤਕਰਾਰ ਅਜੇ ਵੀ ਜਾਰੀ ਹੈ। ਹੁਣ ਪੰਜਾਬ ਕੈਬਨਿਟ ਦੇ ਮੰਤਰੀ ਵੀ ਸਿੱਧੂ ਬਾਰੇ ਗੱਲ ਕਰਨ ਤੋਂ ਭੱਜ ਰਹੇ ਹਨ। ਇਸਦੇ ਚੱਲਦਿਆਂ ਅੱਜ ਮੀਡੀਆ ਵਲੋਂ ਜਦੋਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਸਿੱਧੂ ਮਾਮਲੇ ਵਿਚ ਸਵਾਲ ਪੁੱਛਿਆ ਤਾਂ ਉਹ ਪੱਲਾ ਝਾੜਦੇ ਨਜ਼ਰ ਆਏ ਅਤੇ ਉਨ੍ਹਾਂ ਕਿਹਾ ਕਿ ਮੈਂ ਕੌਣ ਹੁੰਦਾ ਹਾਂ ਸਿੱਧੂ ਦਾ ਭਵਿੱਖ ਬਚਾਉਣ ਵਾਲਾ, ਮੈਨੂੰ ਤਾਂ ਆਪਣੀ ਚਿੰਤਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਧੂ ਬਾਰੇ ਜੋ ਫੈਸਲਾ ਲੈਣਾ ਹੈ, ਉਹ ਮੁੱਖ ਮੰਤਰੀ ਜਾਂ ਹਾਈਕਮਾਨ ਨੇ ਲੈਣਾ ਹੈ। ਦੂਜੇ ਪਾਸੇ ਰਾਣਾ ਸੋਢੀ ਨੇ ਕਿਹਾ ਕਿ ਸਿੱਧੂ ਦਾ ਸਰਕਾਰ ਨਾਲ ਕੋਈ ਵਿਵਾਦ ਨਹੀਂ ਹੈ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਇਕ ਸਮਾਗਮ ਵਿਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ ਅਤੇ ਰਾਣਾ ਸੋਢੀ ਪਹੁੰਚੇ ਹੋਏ ਸਨ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …