ਪੰਜਾਬ ਦੇ ਮੰਤਰੀ ‘ਤੇ ਬਕਾਇਆ ਹੈ 52 ਲੱਖ ਰੁਪਏ ਦਾ ਟੈਕਸ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮਦਨ ਕਰ ਵਿਭਾਗ ਨੇ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਦੇ 2 ਬੈਂਕ ਖਾਤੇ ਸੀਲ ਕਰ ਦਿੱਤੇ ਹਨ। ਸਿੱਧੂ ਸਿਰ 52 ਲੱਖ ਰੁਪਏ ਟੈਕਸ ਬਕਾਇਆ ਹੈ। ਜਾਣਕਾਰੀ ਮੁਤਾਬਕ ਸਿੱਧੂ ਨੇ ਆਪਣੇ ਟੈਕਸ ਰਿਟਰਨ ਵਿਚ ਕੱਪੜਿਆਂ ‘ਤੇ 28 ਲੱਖ, ਯਾਤਰਾ ‘ਤੇ 38 ਲੱਖ ਤੋਂ ਜ਼ਿਆਦਾ, ਫਿਊਲ ‘ਤੇ ਕਰੀਬ 18 ਲੱਖ, ਸਟਾਫ ਦੀ ਸੈਲਰੀ ‘ਤੇ 47 ਲੱਖ ਤੋਂ ਜ਼ਿਆਦਾ ਦਾ ਖਰਚ ਦਿਖਾਇਆ ਹੈ। ਸਿੱਧੂ ‘ਤੇ ਆਰੋਪ ਹੈ ਕਿ ਉਨ੍ਹਾਂ ਨੇ ਇਨ੍ਹਾਂ ਤਮਾਮ ਖਰਚਿਆਂ ਦਾ ਬਿੱਲ ਆਮਦਨ ਕਰ ਵਿਭਾਗ ਨੂੰ ਨਹੀਂ ਦਿਖਾਇਆ। ਆਮਦਨ ਕਰ ਵਿਭਾਗ ਦਾ ਕਹਿਣਾ ਹੈ ਕਿ ਜਾਂ ਤਾਂ ਸਿੱਧੂ ਆਪਣੇ ਬਕਾਏ ਟੈਕਸ ਦਾ ਭੁਗਤਾਨ ਕਰਨ ਜਾਂ ਫਿਰ ਬਿੱਲ ਵਿਭਾਗ ਦੇ ਸਾਹਮਣੇ ਪੇਸ਼ ਕਰਨ। ਆਮਦਨ ਕਰ ਵਿਭਾਗ ਨੇ ਸਿੱਧੂ ਨੂੰ ਪਹਿਲਾਂ ਇਸ ਸਬੰਧੀ ਤਿੰਨ ਨੋਟਿਸ ਜਾਰੀ ਕੀਤੇ ਸਨ।
Check Also
ਬਿਹਾਰ ’ਚ ਸਰਕਾਰੀ ਨੌਕਰੀ ਲਈ ਡੋਮੀਸਾਈਲ ਪਾਲਿਸੀ ਲਾਗੂ
ਹੁਣ ਬਿਹਾਰ ਦੀਆਂ ਮਹਿਲਾਵਾਂ ਨੂੰ ਮਿਲੇਗਾ 35 ਪ੍ਰਤੀਸ਼ਤ ਰਾਖਵਾਂਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੀ …