ਉਘੇ ਪੱਤਰਕਾਰ ਤਰਲੋਚਨ ਸਿੰਘ ਵਲੋਂ ਲਿਖੀ ਕਿਤਾਬ ‘ਚੰਡੀਗੜ੍ਹ- ਉਜਾੜਿਆਂ ਦੀ ਦਾਸਤਾਨ’ ਕੀਤੀ ਗਈ ਰਿਲੀਜ਼
ਹਰ ਤਰ੍ਹਾਂ ਦਾ ਗਿਆਨ ਬੱਚੇ ਨੂੰ ਉਸ ਦੀ ਮਾਂ ਬੋਲੀ ਵਿਚ ਹੀ ਦੇਣਾ ਚਾਹੀਦਾ ਹੈ: ਡਾ. ਜੋਗਾ ਸਿੰਘ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੰ ਵਸਾਉਣ ਲਈ ਇੱਥੋਂ 28 ਪਿੰਡ ਉਜਾੜ ਦਿੱਤੇ ਗਏ ਤੇ 23 ਪਿੰਡ ਆਪਣੀ ਹੋਂਦ ਤੇ ਭਾਸ਼ਾ ਨੂੰ ਇਸ ਪੱਥਰਾਂ ਦੇ ਸ਼ਹਿਰ ਵਿਚ ਜਿਊਂਦਾ ਰੱਖਣ ਲਈ ਜੱਦੋ ਜਹਿਦ ਕਰ ਰਹੇ ਹਨ। ਪਰ ਯੂਟੀ ਚੰਡੀਗੜ੍ਹ ਨੇ ਇਸ ਪੂਰੇ ਦਸੰਬਰ ਮਹੀਨੇ ਨੂੰ 50 ਸਾਲਾ ਚੰਡੀਗੜ੍ਹ ਸਥਾਪਨਾ ਦਿਵਸ ਦਾ ਨਾਂ ਦਿੱਤਾ ਹੈ। ਇਕ ਪਾਸੇ ਯੂਟੀ ਚੰਡੀਗੜ੍ਹ ਸਥਾਪਨਾ ਦਿਵਸ ਦੇ ਨਾਂ ‘ਤੇ ਜਸ਼ਨ ਮਨਾ ਰਿਹਾ ਸੀ ਤੇ ਦੂਜੇ ਪਾਸੇ ਚੰਡੀਗੜ੍ਹ ਤੋਂ ਉਜੜੇ ਪੰਜਾਬੀ 50 ਸਾਲਾ ਉਜਾੜਾ ਦਿਵਸ ਮਨਾ ਰਹੇ ਸਨ। ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਚੰਡੀਗੜ੍ਹ ਪੰਜਾਬੀ ਮੰਚ ਅਤੇ ਪੰਜਾਬੀ ਲੇਖਕ ਸਭਾ ਦੇ ਸਾਂਝੇ ਬੈਨਰ ਹੇਠ ਪ੍ਰੈਸ ਕਲੱਬ ਵਿਚ ’50 ਸਾਲਾਂ ਵਿਚ ਪੰਜਾਬੀਆਂ ਨੇ ਚੰਡੀਗੜ੍ਹ ਵਿਚੋਂ ਕੀ ਖੱਟਿਆ ਅਤੇ ਕੀ ਗੁਆਇਆ’ ਵਿਸ਼ੇ ‘ਤੇ ਗੰਭੀਰ ਚਰਚਾਵਾਂ ਹੋਈਆਂ। ਇਸ ਮੌਕੇ ਸਭ ਤੋਂ ਪਹਿਲਾਂ ਉਘੇ ਪੱਤਰਕਾਰ ਤਰਲੋਚਨ ਸਿੰਘ ਵਲੋਂ ਲਿਖੀ ਕਿਤਾਬ ‘ਚੰਡੀਗੜ੍ਹ -ਉਜਾੜਿਆਂ ਦੀ ਦਾਸਤਾਨ’ ਰਿਲੀਜ਼ ਕੀਤੀ ਗਈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਗਿਆਨ ਬੱਚੇ ਨੂੰ ਉਸਦੀ ਮਾਂ ਬੋਲੀ ਵਿਚ ਹੀ ਦੇਣਾ ਚਾਹੀਦਾ ਹੈ। ਖੋਜ਼ਾਂ ਤੋਂ ਇਹ ਸਿੱਧ ਹੋ ਗਿਆ ਹੈ ਕਿ ਜੇਕਰ ਸਾਡੀ ਪਕੜ ਮਾਂ ਬੋਲੀ ਵਿਚ ਹੈ ਤਾਂ ਅਸੀਂ ਵਿਦੇਸੀ ਅਤੇ ਹੋਰ ਭਸ਼ਾਵਾਂ ਨੂੰ ਵੀ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ।
Check Also
ਪਾਣੀਆਂ ਦੇ ਮੁੱਦੇ ’ਤੇ ਪੰਜਾਬ ਕਾਂਗਰਸ ਨੇ ਸਪੱਸ਼ਟ ਕੀਤਾ ਆਪਣਾ ਸਟੈਂਡ
ਰਾਜਾ ਵੜਿੰਗ ਬੋਲੇ : ਅਸੀਂ ਪੰਜਾਬ ਦੇ ਲੋਕਾਂ ਅਤੇ ਸਰਕਾਰ ਦੇ ਨਾਲ ਡਟ ਕੇ ਖੜ੍ਹੇ …