Breaking News
Home / ਪੰਜਾਬ / ਗੁਰਮੀਤ ਰਾਮ ਰਹੀਮ ਡੇਢ ਮਹੀਨੇ ‘ਚ ਦਿਸਣ ਲੱਗਾ ਬੁੱਢਾ

ਗੁਰਮੀਤ ਰਾਮ ਰਹੀਮ ਡੇਢ ਮਹੀਨੇ ‘ਚ ਦਿਸਣ ਲੱਗਾ ਬੁੱਢਾ

ਸਿਰ ਦੇ ਵਾਲਾਂ ਦਾ ਕਾਲਾ ਰੰਗ ਉਤਰਿਆ ਅਤੇ ਵਾਲ ਹੋਣ ਲੱਗੇ ਚਿੱਟੇ, ਛੇ ਕਿਲੋ ਭਾਰ ਵੀ ਘਟਿਆ
ਚੰਡੀਗੜ੍ਹ : ਰਾਮ ਰਹੀਮ ਦੀ ਦਾੜ੍ਹੀ ਤੇ ਸਿਰ ਦੇ ਵਾਲਾਂ ਤੋਂ ਕਾਲਾ ਰੰਗ ਉਤਰਨ ਕਾਰਨ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ ਤੇ ਉਸ ਦਾ ਭਾਰ ਵੀ ਛੇ ਕਿੱਲੋ ਘੱਟ ਗਿਆ ਹੈ। ਗੁਰਮੀਤ ਰਾਮ ਰਹੀਮ ਸ਼ੂਗਰ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦਾ ਵੀ ਮਰੀਜ਼ ਹੈ ਤੇ ਉਸ ਨੂੰ ਨਾ ਸਿਰਫ਼ ਇਸ ਲਈ ਰੋਜ਼ਾਨਾ ਦਵਾਈ ਲੈਣੀ ਪੈਂਦੀ ਹੈ ਸਗੋਂ ਸਵੇਰੇ ਛੇਤੀ ਉੱਠ ਕੇ ਕਿਆਰੀਆਂ ਨੂੰ ਠੀਕ ਕਰਨ, ਪਾਣੀ ਲਗਾਉਣ ਤੇ ਘਾਹ-ਬੂਟੀ ਕੱਢਣ ਦਾ ਕੰਮ ਵੀ ਕਰਨਾ ਪੈ ਰਿਹਾ ਹੈ। ਰਾਮ ਰਹੀਮ ਨੂੰ ਜੇਲ੍ਹ ਗਏ ਨੂੰ ਡੇਢ ਮਹੀਨਾ ਹੀ ਹੋਇਆ ਤੇ ਹੁਣ ਉਹ ਬੁੱਢਾ ਦਿੱਸਣ ਲੱਗ ਪਿਆ ਹੈ। ਗੁਰਮੀਤ ਰਾਮ ਰਹੀਮ ਜਿੱਥੇ ਫ਼ਿਲਮਾਂ ਵਿਚ ਕੰਮ ਕਰਨ ਕਾਰਨ ਆਪਣੇ-ਆਪ ਨੂੰ ਨੌਜਵਾਨ ਦਿਖਾਉਣ ਲਈ ਅਭਿਨੇਤਾਵਾਂ ਵਾਂਗ ਮੂੰਹ ਨੂੰ ਅਪਲਿਫ਼ਟ ਕਰਵਾਇਆ ਕਰਦਾ ਸੀ, ਉੱਧਰ ਉਹ ਹੁਣ ਤੱਕ ਸਿਰ ਤੇ ਦਾੜ੍ਹੀ-ਮੁੱਛਾਂ ‘ਤੇ ਕਾਲਾ ਰੰਗ ਵੀ ਲਗਾਇਆ ਕਰਦਾ ਸੀ। ਹੁਣ ਪਿਛਲੇ ਛੇ ਹਫ਼ਤਿਆਂ ਤੋਂ ਕਾਲਾ ਰੰਗ ਨਾ ਲੱਗਣ ਕਾਰਨ ਉਸ ਦੇ ਸਿਰ, ਦਾੜ੍ਹੀ-ਮੁੱਛਾਂ ਦੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ ਹਨ। ਸੂਤਰਾਂ ਅਨੁਸਾਰ ਗੁਰਮੀਤ ਰਾਮ ਰਹੀਮ ਜੇਲ੍ਹ ਵਿਚ ਵਾਲਾਂ ਨੂੰ ਰੰਗਣ ਦੀ ਵਿਵਸਥਾ ਚਾਹੁੰਦਾ ਸੀ, ਪਰ ਜੇਲ੍ਹ ਵਿਚ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਨਾ ਹੋਣ ਕਾਰਨ ਹੁਣ ਉਸ ਨੂੰ ਬਿਨਾ ਰੰਗ ਕੀਤਿਆਂ ਹੀ ਰਹਿਣਾ ਪੈ ਰਿਹਾ ਹੈ।
ਉਸ ਨੂੰ ਜਿਹੜਾ ਜੇਲ੍ਹ ਵਿਚ ਸਬਜ਼ੀਆਂ ਬੀਜਣ ਦਾ ਕੰਮ ਦਿੱਤਾ ਗਿਆ ਹੈ, ਉਸ ਕੰਮ ਨੂੰ ਲੈ ਕੇ ਵੀ ਉਸ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇਕ ਤਾਂ ਲਗਾਤਾਰ ਲੱਕ ਵਿਚ ਦਰਦ ਰਹਿਣ ਦੀ ਵਜ੍ਹਾ ਨਾਲ ਉਹ ਜ਼ਿਆਦਾ ਦੇਰ ਤੱਕ ਬੈਠ ਕੇ ਕੰਮ ਨਹੀਂ ਕਰ ਸਕਦਾ।ਦੂਜੇ ਪਾਸੇ ਨੌਜਵਾਨ ਦਿੱਖਣ ਦੇ ਚੱਕਰ ਵਿਚ ਉਸ ਨੇ ਮੂੰਹ ਦੀ ਚਮੜੀ ਨੂੰ ਅਪਲਿਫ਼ਟ ਕਰਵਾਇਆ ਹੋਇਆ ਹੈ, ਜਿਸ ਕਰ ਕੇ ਉਸ ਨੂੰ ਧੁੱਪ ਵਿਚ ਕੰਮ ਕਰਨ ਲੱਗਿਆਂ ਪ੍ਰੇਸ਼ਾਨੀ ਹੁੰਦੀ ਹੈ। ਇਸ ਲਈ ਉਹ ਸਵੇਰੇ ਛੇਤੀ ਉੱਠ ਕੇ ਕੰਮ ਕਰਦਾ ਹੈ ਤੇ ਬਾਅਦ ਵਿਚ ਰੋਟੀ ਖਾ ਕੇ ਪੇਸ਼ੀ ਲਈ ਵੀਡੀਓ ਕਾਨਫ਼ਰੰਸਿੰਗ ਲਈ ਚਲਾ ਜਾਂਦਾ ਹੈ। ਉਹ ਬਾਕੀ ਕੈਦੀਆਂ ਵਾਂਗ ਕੰਟੀਨ ਵਿਚੋਂ ਹਰ ਮਹੀਨੇ ਛੇ ਹਜ਼ਾਰ ਰੁਪਏ ਦਾ ਰਾਸ਼ਨ ਖ਼ਰੀਦਦਾ ਹੈ। ਕੰਟੀਨ ਵਿਚ ਉਸ ਨੂੰ ਅੰਗੂਠਾ ਲਗਾ ਕੇ ਰਾਸ਼ਨ ਦਿੱਤਾ ਜਾਂਦਾ ਹੈ। ਉਹ ਕੰਟੀਨ ਵਿਚੋਂ ਸਵੇਰੇ ਸ਼ਾਮ ਦੁੱਧ ਤੇ ਦਹੀਂ ਤੇ ਫ਼ਲ ਖ਼ਰੀਦਦਾ ਹੈ। ਅਜੇ ਤੱਕ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ ਵੀ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਤੇ ਨਿਯਮਤ ਰੂਪ ਵਿਚ ਉਸ ਦੀ ਡਾਕਟਰੀ ਜਾਂਚ ਵੀ ਕਰਵਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਬੈਰਕ ਵਿਚ ਸਵੇਰੇ-ਸ਼ਾਮ ਸੈਰ ਕਰਦਾ ਹੈ, ਜਿਸ ਦੀ ਵਜ੍ਹਾ ਨਾਲ ਉਸ ਦਾ ਛੇ ਕਿੱਲੋ ਭਾਰ ਘੱਟ ਗਿਆ ਹੈ।

 

Check Also

ਨਵਜੋਤ ਸਿੱਧੂ ਨੇ ਫਿਰ ਸਾਧਿਆ ਕੈਪਟਨ ਅਮਰਿੰਦਰ ਸਰਕਾਰ ‘ਤੇ ਨਿਸ਼ਾਨਾ

ਖੇਤੀ ਅਤੇ ਕਿਸਾਨਾਂ ਦੇ ਵਿਕਾਸ ਲਈ ਦਿੱਤੇ ਕਈ ਸੁਝਾਅ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਵਿਧਾਇਕ ਨਵਜੋਤ ਸਿੰਘ …