ਕਈ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾਣਗੇ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 30 ਅਕਤੂਬਰ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰ ਸਕਦੀ ਹੈ। ਕਈ ਮੰਤਰੀਆਂ ਦੇ ਵਿਭਾਗਾਂ ਨੂੰ ਵੀ ਬਦਲਿਆ ਜਾ ਸਕਦਾ ਹੈ। ਪ੍ਰਤਾਪ ਸਿੰਘ ਬਾਜਵਾ ਦੇ ਪਰਿਵਾਰ ਨੂੰ ਅਹਿਮ ਸਰਕਾਰੀ ਵਿਭਾਗ ਦੀ ਚੇਅਰਮੈਨੀ ਦਿੱਤੀ ਜਾ ਸਕਦੀ ਹੈ। ਕੈਬਨਿਟ ਮੰਤਰੀ ਰਾਣਾ ਗੁਰਜੀਤ ਦਾ ਵਿਭਾਗ ਬਦਲੇ ਜਾਣ ਦੀ ਚਰਚਾ ਵੀ ਚੱਲ ਰਹੀ ਹੈ ਕਿਉਂਕਿ ਰਾਣਾ ਗੁਰਜੀਤ ਮਾਈਨਿੰਗ ਦੇ ਨਾਲ-ਨਾਲ ਹੋਰ ਕਈ ਵਿਵਾਦਾਂ ਵਿੱਚ ਘਿਰੇ ਰਹੇ ਹਨ।
ਮੰਤਰੀ ਮੰਡਲ ਵਿਸਥਾਰ ਵਿੱਚ ਸ਼ਾਮਲ ਹੋਣ ਵਾਲੇ ਅੱਠ ਨਵੇਂ ਚਿਹਰਿਆਂ ਵਿੱਚ ਸੁਖਜਿੰਦਰ ਰੰਧਾਵਾ, ਰਾਜ ਕੁਮਾਰ ਵੇਰਕਾ, ਕਾਕਾ ਰਣਦੀਪ, ਰਾਕੇਸ਼ ਪਾਂਡੇ, ਰਾਜਾ ਵੜਿੰਗ ਦੇ ਨਾਲ-ਨਾਲ ਪਰਗਟ ਸਿੰਘ ਦਾ ਨਾਂ ਮੂਹਰਲੀ ਕਤਾਰ ਵਿੱਚ ਹੈ। ਹਾਲਾਂਕਿ, ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਮੰਤਰੀ ਮੰਡਲ ਦੇ ਅਜਿਹੇ ਕਿਸੇ ਵਾਧੇ ਤੋਂ ਇਨਕਾਰ ਕੀਤਾ ਹੈ।