ਏਡੀਜੀਪੀ ਮੁਹੰਮਦ ਅਕੀਲ ਨੇ ਕਿਹਾ ਹਨੀਪ੍ਰੀਤ ਨੂੰ ਜਲਦ ਭਗੌੜਾ ਐਲਾਨ ਦਿੱਤਾ ਜਾਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਪੁਲਿਸ ਹਨੀਪ੍ਰੀਤ ਅੱਗੇ ਬੇਵੱਸ ਹੈ। ਹੁਣ ਏਡੀਜੀਪੀ ਮੁਹੰਮਦ ਅਕੀਲ ਨੇ ਹਨੀਪ੍ਰੀਤ ਨੂੰ ਬੇਨਤੀ ਕੀਤੀ ਹੈ ਕਿ ਉਹ ਜਲਦ ਆਤਮ ਸਮਰਪਣ ਕਰ ਦੇਵੇ। ਉਨ੍ਹਾਂ ਕਿਹਾ ਕਿ ਜਲਦ ਹੀ ਅਸੀਂ ਹਨੀਪ੍ਰੀਤ ਨੂੰ ਭਗੌੜਾ ਐਲਾਨ ਦੇਵਾਂਗੇ। ਏਡੀਜੀਪੀ ਨੇ ਕਿਹਾ ਕਿ ਡੇਰੇ ਵੱਲੋਂ ਪੱਤਰਕਾਰਾਂ, ਅਫਸਰਾਂ ਤੇ ਗਵਾਹਾਂ ਨੂੰ ਆਏ ਕਥਿਤ ਧਮਕੀ ਭਰੇ ਪੱਤਰ ਦੀ ਵੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਕੁਰਬਾਨੀ ਵਿੰਗ ਦੀ ਜਾਂਚ ਕੀਤੀ ਜਾ ਰਹੀ ਹੈ। ਅਕੀਲ ਨੇ ਕਿਹਾ ਕਿ ਅਸੀਂ ਵਿਅਕਤੀਗਤ ਪੱਧਰ ‘ਤੇ ਸਭ ਦੀ ਜਾਂਚ ਕਰਾਂਗੇ ਤੇ ਜੇ ਸੁਰੱਖਿਆ ਦੇਣ ਦੀ ਲੋੜ ਪਈ ਤਾਂ ਸੁਰੱਖਿਆ ਦੇਵਾਂਗੇ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਧਮਕੀ ਦੇਣ ਵਾਲੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …