ਹਰਸਿਮਰਤ ਬਾਦਲ ਵੱਲੋਂ ਡਾਕਘਰ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਦੇ ਮੁੱਖ ਡਾਕਘਰ ਵਿਚ ‘ਡਾਕਘਰ ਪਾਸਪੋਰਟ ਸੇਵਾ ਕੇਂਦਰ’ ਸ਼ੁਰੂ ਹੋ ਗਿਆ, ਜਿਸ ਦਾ ਉਦਘਾਟਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪਾਸਪੋਰਟ ਸੇਵਾ ਕੇਂਦਰ ਦੇ ਰੂਪ ਵਿਚ ਬਠਿੰਡਾ ਦੇ ਲੋਕਾਂ ਨੂੰ ਇਕ ਹੋਰ ਵੱਡੀ ਸਹੂਲਤ ਦਿੱਤੀ ਹੈ, ਜਿਸ ਨਾਲ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਦੂਰ-ਦੁਰਾਡੇ ਜਾਣ ਤੋਂ ਮੁਕਤੀ ਮਿਲੇਗੀ। ਚੰਡੀਗੜ੍ਹ, ਜਲੰਧਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਮਗਰੋਂ ਹੁਣ ਬਠਿੰਡਾ ਵਿਚ ਪਹਿਲਾ ਪਾਸਪੋਰਟ ਕੇਂਦਰ ਬਣਾਇਆ ਗਿਆ ਹੈ। ਦੇਸ਼ ਭਰ ਵਿਚ 89 ਡਾਕਘਰ ਪਾਸਪੋਰਟ ਕੇਂਦਰ ਬਣਨੇ ਹਨ, ਜਿਨ੍ਹਾਂ ਵਿਚੋਂ 57 ਨੰਬਰ ਪਾਸਪੋਰਟ ਕੇਂਦਰ ਬਠਿੰਡਾ ਵਿਖੇ ਖੁੱਲ੍ਹਿਆ, ਜਿਸ ਲਈ ਬਠਿੰਡਾ ਵਾਸੀਆਂ ਨੂੰ ਵਧਾਈ ਹੈ।
Check Also
ਭਾਖੜਾ ਡੈਮ ‘ਤੇ ਕੇਂਦਰ ਸਰਕਾਰ ਦਾ ਕੰਟਰੋਲ, ਕੇਂਦਰੀ ਬਲਾਂ ਦੀ ਹੋਵੇਗੀ ਤਾਇਨਾਤੀ
ਬੀਬੀਐੱਮਬੀ ਚੁੱਕੇਗਾ ਸਾਰਾ ਖਰਚ; ਹਰਿਆਣਾ ਨੇ ਕੇਂਦਰ ‘ਤੇ ਬਣਾਇਆ ਸੀ ਦਬਾਅ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ …