
ਇਕ ਸਿੱਕਾ 230 ਰੁਪਏ ’ਚ ਵਿਕਿਆ ਅਤੇ ਕੁਝ ਘੰਟਿਆਂ ’ਚ ਹੀ ਆਊਟ ਆਫ ਸਟਾਕ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਨੇ ਆਪਣੀ 250ਵੀਂ ਵਰ੍ਹੇਗੰਢ ਦੇ ਮੌਕੇ ’ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫੋਟੋ ਵਾਲਾ 1 ਡਾਲਰ ਦਾ ਖਾਸ ਸਿੱਕਾ ਜਾਰੀ ਕੀਤਾ ਹੈ। ਅਮਰੀਕੀ ਮਿੰਟ ਨੇ ਲੰਘੇ ਕੱਲ੍ਹ ਬੁੱਧਵਾਰ ਨੂੰ ਦੁਪਹਿਰੇ 12 ਵਜੇ ਇਸਦੀ ਵਿਕਰੀ ਸ਼ੁਰੂ ਕੀਤੀ ਸੀ। ਇਸ ਦੇ ਚੱਲਦਿਆਂ 1 ਸਿੱਕੇ ਦੀ ਕੀਮਤ 2.44 ਡਾਲਰ ਯਾਨੀ 230 ਰੁਪਏ ਤੱਕ ਰੱਖੀ ਗਈ। ਦੱਸਿਆ ਜਾ ਰਿਹਾ ਹੈ ਕਿ ਵਿਕਰੀ ਸ਼ੁਰੂ ਹੋਣ ਤੋਂ ਸਿਰਫ 3 ਘੰਟਿਆਂ ਬਾਅਦ ਹੀ ਸਿੱਕੇ ਆਊਟ ਆਫ ਸਟਾਕ ਹੋ ਗਏ। ਇਸ ਸਿੱਕੇ ਦੇ ਇਕ ਪਾਸੇ ਡੋਨਾਲਡ ਟਰੰਪ ਦੀ ਫੋਟੋ ਹੈ ਅਤੇ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦੀ ਮੋਹਰ ਅਤੇ ਅਮਰੀਕਾ ਦੀ 250ਵੀਂ ਵਰ੍ਹੇਗੰਢ ਦੇ ਲਈ ‘250’ ਲਿਖਿਆ ਗਿਆ ਹੈ। ਯੂ.ਐਸ. ਮਿੰਟ ਦੇ ਅਨੁਸਾਰ 25 ਸਿੱਕਿਆਂ ਦੇ ਪੈਕ ਦੀ ਕੀਮਤ 61 ਡਾਲਰ ਹੈ ਅਤੇ 100 ਸਿੱਕਿਆਂ ਦੇ ਪੈਕ ਦੀ ਕੀਮਤ 154.50 ਡਾਲਰ ਹੈ। ਅਮਰੀਕੀ ਮਿੰਟ ਦੇ ਮੁਤਾਬਕ, ਇਸ ਤੋਂ ਪਹਿਲਾਂ ਕਿਸੇ ਜੀਵਤ ਰਾਸ਼ਟਰਪਤੀ ਦੀ ਫੋਟੋ 1926 ਵਿਚ ਸਿੱਕੇ ’ਤੇ ਦਿਖਾਈ ਗਈ ਸੀ।

