13.7 C
Toronto
Thursday, May 28, 2026
spot_img
Homeਪੰਜਾਬਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੀ ਜਾਂਚ ਨਿਰਪੱਖ ਹੋ ਕੇ ਕਰਾਂਗਾ :...

ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੀ ਜਾਂਚ ਨਿਰਪੱਖ ਹੋ ਕੇ ਕਰਾਂਗਾ : ਰਣਜੀਤ ਸਿੰਘ

ਕੈਪਟਨ ਸਰਕਾਰ ਨੇ ਜ਼ੋਰਾ ਸਿੰਘ ਕਮਿਸ਼ਨ ਨੂੰ ਰੱਦ ਕਰਕੇ ਬਣਾਇਆ ਹੈ ਨਵਾਂ ਕਮਿਸ਼ਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਨੇ ਕਿਹਾ ਕਿ ਮੈਂ ਬੇਅਦਬੀ ਕਾਂਡ ਬਾਰੇ ਚਸ਼ਮਦੀਦਾਂ ਤੇ ਸਬੰਧਤ ਲੋਕਾਂ ਦੇ ਸਾਰੇ ਬਿਆਨ ਘਟਨਾਵਾਂ ਵਾਲੀਆਂ ਥਾਵਾਂ ‘ਤੇ ਜਾ ਕੇ ਰਿਕਾਰਡ ਕਰਾਂਗਾ ਤਾਂ ਕਿ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਚੇਤੇ ਰਹੇ ਕੈਪਟਨ ਅਮਰਿੰਦਰ ਸਰਕਾਰ ਨੇ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਦੀ ਜਾਂਚ ਲਈ ਸਾਬਕਾ ਜੱਜ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਹੈ। ਇਸ ਤੋਂ ਪਹਿਲਾਂ ਬਾਦਲ ਸਰਕਾਰ ਨੇ ਜ਼ੋਰਾ ਸਿੰਘ ਕਮਿਸ਼ਨ ਦਾ ਗਠਨ ਕੀਤਾ ਸੀ ਜਿਸ ਨੂੰ ਕੈਪਟਨ ਸਰਕਾਰ ਨੇ ਰੱਦ ਕਰ ਦਿੱਤਾ ਹੈ।
ਰਣਜੀਤ ਸਿੰਘ ਨੇ ਕਿਹਾ ਕਿ ਮੇਰੀ ਜਾਂਚ ਦੇ ਘੇਰੇ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ, ਕੁਰਾਨ ਤੇ ਗੀਤਾ ਦੀ ਬੇਅਦਬੀ ਨਾਲ ਜੁੜੇ ਸਾਰੇ ਕੇਸ ਆਉਣਗੇ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪੱਧਰ ‘ਤੇ ਬਿਲਕੁਲ ਨਿਰਪੱਖ ਹੋ ਕੇ ਤੇ ਬਿਨਾ ਕਿਸੇ ਭੇਦਭਾਵ ਤੋਂ ਲੋਕਾਂ ਦੇ ਵਿਚਾਰ ਲੈਣਾ ਚਾਹੁੰਦਾ ਹਾਂ ਤੇ ਫੇਰ ਹੀ ਕਿਸੇ ਨਤੀਜੇ ‘ਤੇ ਪੁੱਜਾਂਗਾ।”

RELATED ARTICLES
POPULAR POSTS