17.3 C
Toronto
Tuesday, August 25, 2026
spot_img
HomeਕੈਨੇਡਾFrontਭਾਰਤ ਵਿਚ 1 ਜੁਲਾਈ ਤੋਂ ਲਾਗੂ ਹੋਵੇਗਾ ‘ਵੀ.ਬੀ.-ਜੀ ਰਾਮ ਜੀ ਲਾਗੂ’

ਭਾਰਤ ਵਿਚ 1 ਜੁਲਾਈ ਤੋਂ ਲਾਗੂ ਹੋਵੇਗਾ ‘ਵੀ.ਬੀ.-ਜੀ ਰਾਮ ਜੀ ਲਾਗੂ’

ਭਾਰਤ ਵਿਚ 1 ਜੁਲਾਈ ਤੋਂ ਲਾਗੂ ਹੋਵੇਗਾ ‘ਵੀ.ਬੀ.-ਜੀ ਰਾਮ ਜੀ ਲਾਗੂ’
ਕੇਂਦਰ ਸਰਕਾਰ ਦਾ ਕਹਿਣਾ – ਇਸ ਬਦਲਾਅ ਦਾ ਮਜ਼ਦੂਰਾਂ ’ਤੇ ਕੋਈ ਅਸਰ ਨਹੀਂ ਹੋਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਅੱਜ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਨਵਾਂ ‘ਵੀ.ਬੀ.-ਜੀ ਰਾਮ ਜੀ’ ਕਾਨੂੰਨ ਆਉਂਦੀ 1 ਜੁਲਾਈ ਤੋਂ ਪੂਰੇ ਦੇਸ਼ ਵਿਚ ਲਾਗੂ ਹੋ ਜਾਵੇਗਾ। ਇਸਦੇ ਨਾਲ ਹੀ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਈਮੈਂਟ ਐਕਟ ਨੂੰ ਖਤਮ ਕਰ ਦਿੱਤਾ ਜਾਵੇਗਾ। ਪੇਂਡੂ ਵਿਕਾਸ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਸੂਚਨਾ ਦੇ ਮੁਤਾਬਕ, ਇਹ ਨਵਾਂ ਕਾਨੂੰਨ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿਚ ਲਾਗੂ ਹੋਵੇਗਾ। ਭਾਰਤ ਸਰਕਾਰ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਸ ਬਦਲਾਅ ਨਾਲ ਮਜ਼ਦੂਰਾਂ ਦੇ ਕੰਮ ’ਤੇ ਕੋਈ ਅਸਰ ਨਹੀਂ ਪਵੇਗਾ। ਇਹ ਵੀ ਦੱਸਿਆ ਗਿਆ ਕਿ ਇਹ ਤਬਦੀਲੀ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗੀ ਅਤੇ ਕੋਈ ਵੀ ਰੁਜ਼ਗਾਰ ਤੋਂ ਵਾਂਝਾ ਨਹੀਂ ਰਹੇਗਾ। ਇਹ ਵੀ ਕਿਹਾ ਕਿ ਜਿਹੜੇ ਵੀ ਪ੍ਰੋਜੈਕਟ ਪਹਿਲਾਂ ਤੋਂ ਚੱਲ ਰਹੇ ਹਨ, ਉਨ੍ਹਾਂ ਨੂੰ ਵਿਚਕਾਰ ਰੋਕਿਆ ਨਹੀਂ ਜਾਵੇਗਾ।

RELATED ARTICLES
POPULAR POSTS