27 ਦਸੰਬਰ ਤੋਂ ਸ਼ੁਰੂ ਹੋਣਗੀਆਂ ਨਵੀਆਂ ਉਡਾਣਾਂ
ਰਾਜਾਸਾਂਸੀ/ਬਿਊਰੋ ਨਿਊਜ਼ : ਏਅਰ ਇੰਡੀਆ ਨੇ ਅੰਮਿ੍ਰਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਯਾਤਰੀਆਂ ਦੀ ਲਗਾਤਾਰ ਵਧ ਰਹੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ ਦੋ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਉਡਾਣਾਂ ਅਮਿ੍ਰਤਸਰ ਤੋਂ ਬੈਂਕਾਕ ਅਤੇ ਬੰਗਲੁਰੂ ਲਈ ਸ਼ੁਰੂ ਹੋਣਗੀਆਂ। ਏਅਰ ਇੰਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਨਵੀਆਂ ਉਡਾਣਾਂ ਆਉਂਦੀ 27 ਦਸੰਬਰ ਤੋਂ ਸ਼ੁਰੂ ਹੋਣਗੀਆਂ ਅਤੇ ਹਫ਼ਤੇ ’ਚ ਚਾਰ ਦਿਨਾਂ ਲਈ ਉਪਲਬਧ ਹੋਣਗੀਆਂ। ਅੰਮਿ੍ਰਤਸਰ ਤੋਂ ਬੈਂਕਾਕ ਲਈ ਪਹਿਲੀ ਉਡਾਣ ਸਵੇਰੇ 10 ਵਜ ਕੇ 40 ਮਿੰਟ ’ਤੇ ਉਡਾਣ ਭਰੇਗੀ ਅਤੇ ਸ਼ਾਮ 5 ਵਜੇ ਬੈਂਕਾਕ ਪਹੁੰਚੇਗੀ। ਇਸੇ ਤਰ੍ਹਾਂ ਬੈਂਕਾਕ ਤੋਂ ਇਹ ਉਡਾਣ ਸ਼ਾਮੀਂ 6 ਵਜੇ ਸ਼ੁਰੂ ਹੋਵੇਗੀ ਅਤੇ ਰਾਤੀਂ ਸਾਢੇ 9 ਵਜੇ ਅੰਮਿ੍ਰਤਸਰ ਪਹੁੰਚੇਗੀ। ਜਦਕਿ ਅੰਮਿ੍ਰਤਸਰ ਤੋਂ ਬੰਗਲੁਰੂ ਲਈ ਸਵੇਰੇ 5 ਵਜ ਕੇ 55 ਮਿੰਟ ’ਤੇ ਫਲਾਈਟ ਉਡਾਣ ਭਰੇਗੀ ਅਤੇ ਇਹ ਫਲਾਈਟ 9 ਵਜ ਕੇ 20 ਮਿੰਟ ’ਤੇ ਬੰਗਲੁਰੂ ਪੁਜੇਗੀ। ਜਦਕਿ ਬੰਗਲੁਰੂ ਤੋਂ 11 ਵਜ ਕੇ 30 ਮਿੰਟ ’ਤੇ ਉਡਾਣ ਭਰਨ ਵਾਲੀ ਫਲਾਈਟ 2 ਵਜ ਕੇ 45 ਮਿੰਟ ’ਤੇ ਅੰਮਿ੍ਰਤਸਰ ਪਹੰੁਚੇਗੀ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਅਕਾਲੀ ਦਲ ਦੇ ਵਫਦ ਨੇ ਕੀਤੀ ਮੁਲਾਕਾਤ
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ : ਅਕਾਲੀ ਦਲ ’ਚ ਨਵੀਂ ਭਰਤੀ ਪ੍ਰਕਿਰਿਆ ਬਾਰੇ ਕੀਤੀ …