ਟੋਲ ਫ੍ਰੀ ਨੰਬਰ 1950 ’ਤੇ ਕਾਲ ਕਰਕੇ ਵੋਟਿੰਗ ਸਬੰਧੀ ਮੁਸ਼ਕਲਾਂ ਹੋਣਗੀਆਂ ਦੂਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦਾ ਚੋਣ ਕਮਿਸ਼ਨ ਵੋਟਿੰਗ ਸਬੰਧੀ 24 ਘੰਟੇ ਸੁਣਵਾਈ ਕਰੇਗਾ ਅਤੇ ਟੋਲ ਫ੍ਰੀ ਨੰਬਰ 1950 ’ਤੇ ਕਾਲ ਕਰਕੇ ਤੁਸੀਂ ਵੋਟਿੰਗ ਸਬੰਧੀ ਆਪਣੀਆਂ ਸਮੱਸਿਆਵਾਂ ਹੱਲ ਕਰਵਾ ਸਕਦੇ ਹੋ। ਜੇਕਰ ਤੁਹਾਡੇ ਮਨ ਵਿਚ ਚੋਣਾਂ ਨੂੰ ਲੈ ਕੇ ਕੋਈ ਸ਼ੱਕ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਤਾਂ ਹੁਣ ਤੁਹਾਨੂੰ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਇਸਦੇ ਚੱਲਦਿਆਂ ਪੰਜਾਬ ਦੇ ਚੋਣ ਕਮਿਸ਼ਨ ਨੇ ਇਸ ਲਈ ਇਕ ਟੋਲ ਫਰੀ ਨੰਬਰ 1950 ਜਾਰੀ ਕਰ ਦਿੱਤਾ ਹੈ, ਜਿਸ ’ਤੇ ਤੁਸੀਂ ਕਾਲ ਕਰ ਸਕਦੇ ਹੋ। ਇਹ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ. ਨੇ ਸ਼ੋਸ਼ਲ ਮੀਡੀਆ ਅਕਾਊਂਟ ਫੇਸਬੁੱਕ ’ਤੇ ਲਾਈਵ ਹੋ ਕੇ ਦਿੱਤੀ ਹੈ।