11.3 C
Toronto
Thursday, October 8, 2026
spot_img
HomeਕੈਨੇਡਾFrontਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਲਈ...

ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਲਈ ਸਿਆਸੀ ਚੁਟਕੀ

ਕਿਹਾ : ਮੁੱਖ ਮੰਤਰੀ ਮਾਨ ਦੱਸਣ ਕਿ ਉਨ੍ਹਾਂ ਕਿਹੜੇ ਆਮ ਬੰਦੇ ਨੂੰ ਭੇਜਿਆ ਰਾਜ ਸਭਾ

ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਲਈ ਸਿਆਸੀ ਚੁਟਕੀ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿਆਸੀ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਜਾਂ ਕਿਸੇ ਹੋਰ ਪ੍ਰੋਗਰਾਮ ’ਤੇ ਜਦੋਂ ਆਮ ਆਦਮੀ ਪਾਰਟੀ ਕੋਲੋਂ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ, ਕਿਸਾਨੀ ਮਸਲਿਆਂ ਬਾਰੇ ਜਾਂ ਮੁਲਾਜ਼ਮਾਂ ਸਬੰਧੀ ਕੋਈ ਸਵਾਲ ਕੀਤਾ ਜਾਂਦਾ ਹੈ, ਤਾਂ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਨ੍ਹਾਂ ਦੇ ਵਿਧਾਇਕਾਂ ਵੱਲੋਂ ਇਕੋ ਹੀ ਜਵਾਬ ਦਿੱਤਾ ਜਾਂਦਾ ਹੈ, ਕਿ ਇਸ ਵਾਰ ਪੰਜਾਬ ਵਿਧਾਨ ਸਭਾ ਅੰਦਰ ਆਮ ਘਰਾਂ ਦੇ ਮੁੰਡੇ ਵਿਧਾਇਕ ਬਣ ਕੇ ਆਏ ਹਨ, ਜੋ ਕਾਂਗਰਸ ਵਾਲਿਆਂ ਤੋਂ ਜਰ ਨਹੀਂ ਹੁੰਦੇ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਆਮ ਆਦਮੀ ਪਾਰਟੀ ਦੇ ਕਿਹੜੇ ਕਿਹੜੇ ਵਿਧਾਇਕ ਆਮ ਘਰਾਂ ਨਾਲ ਸਬੰਧਤ ਹਨ ਜਾਂ ਉਨ੍ਹਾਂ ਵੱਲੋਂ ਰਾਜ ਸਭਾ ’ਚ ਭੇਜੇ ਗਏ 7 ਮੈਂਬਰਾਂ ਵਿਚੋਂ ਕਿਹੜਾ ਕਿਹੜਾ ਮੈਂਬਰ ਆਮ ਘਰ ਨਾਲ ਸਬੰਧ ਰੱਖਦਾ ਹੈ।

RELATED ARTICLES
POPULAR POSTS