ਰਵਿੰਦਰ ਜਡੇਜਾ ਨੂੰ ਮਿਲੀਆਂ 7 ਵਿਕਟਾਂ
ਚੇਨਈ/ਬਿਊਰੋ ਨਿਊਜ਼
ਭਾਰਤ ਨੇ ਇੰਗਲੈਂਡ ਖਿਲਾਫ ਪੰਜਵੇਂ ਕ੍ਰਿਕਟ ਟੈਸਟ ਮੈਚ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇੰਗਲੈਂਡ ਨੂੰ ਭਾਰਤ ਨੇ ਪੰਜ ਮੈਚਾਂ ਦੀ ਸੀਰੀਜ਼ ਵਿਚ 4-0 ਨਾਲ ਹਰਾ ਦਿੱਤਾ। ਭਾਰਤ ਨੇ ਪੰਜਵਾਂ ਟੈਸਟ ਪਾਰੀ ਅਤੇ 75 ਦੌੜਾਂ ਨਾਲ ਜਿੱਤ ਲਿਆ । ਰਵਿੰਦਰ ਜਡੇਜਾ ਨੇ 7 ਵਿਕਟਾਂ ਹਾਸਲ ਕੀਤੀਆਂ। ਉਸ ਨੇ ਦੋ ਪਾਰੀਆਂ ਵਿਚ ਕੁੱਲ 10 ਵਿਕਟਾਂ ਲਈਆਂ। ਸੀਰੀਜ਼ ਦੇ ਆਖਰੀ ਟੈਸਟ ਮੈਚ ਵਿਚ 25 ਸਾਲ ਦੇ ਭਾਰਤੀ ਬੱਲੇਬਾਜ਼ ਕਰੁਣ ਨਾਇਰ ਚਮਕੇ ਸਨ। ਕੱਲ੍ਹ ਉਸ ਨੇ 303 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਪੰਜ ਮੈਚਾਂ ਦੀ ਸੀਰੀਜ਼ ਵਿਚ ਭਾਰਤ ਨੇ 4 ਟੈਸਟ ਮੈਚ ਜਿੱਤ ਲਏ। ਜਦਕਿ ਇੱਕ ਮੈਚ ਡਰਾਅ ਰਿਹਾ। ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਨੇ ਇਸ ਜਿੱਤ ਦਾ ਸਿਹਰਾ ਪੂਰੀ ਟੀਮ ਨੂੰ ਦਿੱਤਾ ਹੈ।
Check Also
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਐਸਡੀਐਮ ਨਾਲ ਹੋਈ ਤਿੱਖੀ ਬਹਿਸ
ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮਗਰੋਂ ਧਾਲੀਵਾਲ ਨੇ ਐਸਡੀਐਮ ਨੂੰ ਕੀਤਾ ਸੀ ਫੋਨ ਅੰਮਿ੍ਰਤਸਰ/ਬਿਊਰੋ ਨਿਊਜ਼ : …