Breaking News
Home / ਪੰਜਾਬ / ਜਲੰਧਰ ਦੀ ਈਸਟਵੁੱਡ ਵਿਲੇਜ ਨੇ ਸਾਰੇ ਸਾਈਨ ਬੋਰਡ ਅੰਗਰੇਜ਼ੀ ’ਚ ਲਗਾਏ

ਜਲੰਧਰ ਦੀ ਈਸਟਵੁੱਡ ਵਿਲੇਜ ਨੇ ਸਾਰੇ ਸਾਈਨ ਬੋਰਡ ਅੰਗਰੇਜ਼ੀ ’ਚ ਲਗਾਏ

ਸਪੀਕਰ ਕੁਲਤਾਰ ਸੰਧਵਾਂ ਨੇ 15 ਦਿਨ ਦੇ ਅੰਦਰ-ਅੰਦਰ ਬਦਲਣ ਦੇ ਦਿੱਤੇ ਹੁਕਮ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਜਲੰਧਰ ’ਚ ਹਵੇਲੀ ਰੈਸਟੋਰੈਂਟ ਦੇ ਨਾਲ ਬਣੇ ਈਸਟਵੁੱਡ ਵਿਲੇਜ ’ਤੇ ਸਾਰੇ ਬੋਰਡ ਅੰਗਰੇਜ਼ੀ ਵਿਚ ਲੱਗੇ ਹੋਏ ਹਨ, ਜਿਨ੍ਹਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਇਨ੍ਹਾਂ ਬੋਰਡਾਂ ਨੂੰ ਪੰਜਾਬੀ ਵਿਚ ਲਗਾਉਣ ਦੇ ਹੁਕਮ ਦਿੱਤੇ ਹਨ। ਈਸਟਵੁੱਡ ’ਤੇ ਲੱਗੇ ਸਾਈਨ ਬੋਰਡਾਂ ’ਤੇ ਐਕਸ਼ਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਲਿਆ। ਉਨ੍ਹਾਂ ਇਸ ਸਬੰਧ ’ਚ ਇਕ ਟਵੀਟ ਵੀ ਕੀਤਾ, ਜਿਸ ’ਚ ਉਨ੍ਹਾਂ ਨੇ ਈਸਟਵੁੱਡ ਵਿਲੇਜ ਦੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਸੰਧਵਾਂ ਨੇ ਅੰਗਰੇਜ਼ੀ ’ਚ ਲਿਖੇ ਬੋਰਡਾਂ ’ਤੇ ਸਖਤ ਇਤਰਾਜ਼ ਵੀ ਪ੍ਰਗਟਾਇਆ। ਉਨ੍ਹਾਂ ਆਪਣੇ ਟਵੀਟ ’ਚ ਚੀਫ਼ ਸੈਕਟਰੀ ਅਤੇ ਪੰਜਾਬ ਸਰਕਾਰ ਨੂੰ ਟੈਗ ਕਰਦੇ ਹੋਏ ਸਿਰਫ਼ ਇਕ ਲਾਈਨ ’ਚ ਲਿਖਿਆ ਕਿ ਇਹ ਨਜ਼ਾਰਾ ਜਲੰਧਰ ਦਾ ਹੈ। ਸਾਰੇ ਬੋਰਡ 15 ਦਿਨਾਂ ਦੇ ਅੰਦਰ-ਅੰਦਰ ਪੰਜਾਬੀ ’ਚ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਅੰਗਰੇਜ਼ੀ ’ਚ ਲੱਗੇ ਬੋਰਡਾਂ ਨੂੰ ਲੈ ਕੇ ਸਖਤ ਇਤਰਾਜ਼ ਪ੍ਰਗਟਾਉਂਦਿਆਂ ਇਨ੍ਹਾਂ ਨੂੰ ਬਦਲਣ ਦੇ ਹੁਕਮ ਦਿੱਤੇ ਹਨ। ਧਿਆਨ ਰਹੇ ਕਿ ਪੰਜਾਬ ਮੰਤਰੀ ਮੰਡਲ ਦੀ ਫਰਵਰੀ ਮਹੀਨੇ ’ਚ ਹੋਈ ਮੀਟਿੰਗ ਦੌਰਾਨ ਫੈਸਲਾ ਲਿਆ ਸੀ ਕਿ ਸੂਬੇ ਅੰਦਰ ਸਾਰੇ ਸੌਂਪਿੰਗ ਮਾਲਜ਼ ਅਤੇ ਦੁਕਾਨਾਂ ਆਦਿ ’ਤੇ ਜਿੰਨੇ ਵੀ ਬੋਰਡ ਲੱਗੇ ਹੋਏ ਉਨ੍ਹਾਂ ਨੂੰ 6 ਮਹੀਨੇ ਦੇ ਅੰਦਰ-ਅੰਦਰ ਪੰਜਾਬੀ ਵਿਚ ਕੀਤਾ ਜਾਵੇ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਪਹਿਲੀ ਵਾਰ 1 ਹਜ਼ਾਰ ਰੁਪਏ ਅਤੇ ਦੂਜੀ ਵਾਰ 2 ਹਜ਼ਾਰ ਰੁਪਏ ਜੁਰਮਾਨਾ ਲਗਾਉਣ ਦੇ ਹੁਕਮ ਦਿੱਤੇ ਗਏ ਸਨ।

 

Check Also

ਭਗਤ ਕਬੀਰ ਜਯੰਤੀ ਮੌਕੇ ਹੁਸ਼ਿਆਰਪੁਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

ਸਿੱਖਿਆ ਪ੍ਰਣਾਲੀ ਨੂੰ ਲੈ ਕੇ ਕੀਤੇ ਵੱਡੇ ਐਲਾਨ ਹੁਸ਼ਿਆਰਪੁਰ/ਬਿਊਰੋ ਨਿਊਜ਼ : ਭਗਤ ਕਬੀਰ ਜਯੰਤੀ ਮੌਕੇ …