11.6 C
Toronto
Tuesday, October 14, 2025
spot_img
Homeਪੰਜਾਬਪੰਜਾਬ ’ਚੋਂ ਭਲਕੇ ਦਿੱਲੀ ਏਅਰਪੋਰਟ ਲਈ ਰਵਾਨਾ ਹੋਣਗੀਆਂ ਸਰਕਾਰੀ ਵੋਲਵੋ ਬੱਸਾਂ

ਪੰਜਾਬ ’ਚੋਂ ਭਲਕੇ ਦਿੱਲੀ ਏਅਰਪੋਰਟ ਲਈ ਰਵਾਨਾ ਹੋਣਗੀਆਂ ਸਰਕਾਰੀ ਵੋਲਵੋ ਬੱਸਾਂ

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਿਖਾਉਣਗੇ ਹਰੀ ਝੰਡੀ
ਜਲੰਧਰ/ਬਿਊਰੋ ਨਿਊਜ਼
ਦਿੱਲੀ ਸਰਕਾਰ ਕੋਲੋਂ ਮਨਜੂਰੀ ਮਿਲਦੇ ਹੀ ਵਿਦੇਸ਼ਾਂ ਵਿਚੋਂ ਆਉਣ ਅਤੇ ਜਾਣ ਵਾਲੇ ਪੰਜਾਬ ਦੇ ਵਿਅਕਤੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਨਿੱਜੀ ਬੱਸਾਂ ਦੀ ਲੁੱਟ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ। ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਅਤੇ ਦਿੱਲੀ ਏਅਰਪੋਰਟ ਤੋਂ ਪੰਜਾਬ ਲਈ ਚੱਲਣ ਵਾਲੀਆਂ ਸਰਕਾਰੀ ਵੋਲਵੋ ਬੱਸਾਂ ਨੂੰ ਭਲਕੇ 15 ਜੂਨ ਨੂੰ ਜਲੰਧਰ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਕੱਠੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਨ੍ਹਾਂ ਬੱਸਾਂ ਦਾ ਟਾਈਮ ਟੇਬਲ ਵੀ ਅੰਤਰਰਾਸ਼ਟਰੀ ਹਵਾਈ ਉਡਾਣਾ ਦੇ ਹਿਸਾਬ ਨਾਲ ਹੀ ਬਣਾਇਆ ਗਿਆ ਹੈ। ਪਰਵਾਸੀ ਭਾਰਤੀਆਂ ਦੇ ਨਾਲ-ਨਾਲ ਸਾਰੇ ਯਾਤਰੀਆਂ ਨੂੰ ਇਨ੍ਹਾਂ ਬੱਸਾਂ ਵਿਚ ਸੀਟਾਂ ਦੀ ਬੁਕਿੰਗ ਲਈ ਵੀ ਵਿਸ਼ੇਸ਼ ਸਹੂਲਤ ਦਿੱਤੀ ਗਈ ਹੈ। ਇਸਦੇ ਤਹਿਤ ਯਾਤਰੀ ਆਪਣੀ ਸੀਟ 6 ਮਹੀਨੇ ਪਹਿਲਾਂ ਵੀ ਬੁੱਕ ਕਰਵਾ ਸਕਦਾ ਹੈ ਅਤੇ ਇਹ ਬੁਕਿੰਗ ਔਨਲਾਈਨ ਜਾਂ ਵੋਲਵੋ ਬੱਸਾਂ ਦੇ ਕਾਊਂਟਰ ’ਤੇ ਜਾ ਕੇ ਵੀ ਕਰਵਾਈ ਜਾ ਸਕਦੀ ਹੈ। ਇਹ ਵੋਲਵੋ ਬੱਸਾਂ ਚੰਡੀਗੜ੍ਹ, ਜਲੰਧਰ, ਅੰਮਿ੍ਰਤਸਰ, ਪਟਿਆਲਾ, ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ ਅਤੇ ਕਪੂਰਥਲਾ ਤੋਂ ਚੱਲਣਗੀਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਸਰਕਾਰੀ ਵੋਲਵੋ ਬੱਸਾਂ ਦਾ ਕਿਰਾਇਆ ਵੀ ਨਿੱਜੀ ਬੱਸਾਂ ਨਾਲੋਂ ਅੱਧੇ ਤੋਂ ਵੀ ਘੱਟ ਹੋਵੇਗਾ।

 

RELATED ARTICLES
POPULAR POSTS