ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕਰਕੇ ਤਿੰਨ ਮਹਿਲਾਵਾਂ ਨੂੰ ਕੀਤਾ ਗਿ੍ਰਫ਼ਤਾਰ
ਮੋਗਾ/ਬਿਊਰੋ ਨਿਊਜ਼
ਮੋਗਾ ਜ਼ਿਲ੍ਹੇ ਵਿਚ ਪੈਂਦੇ ਧਰਮਕੋਟ ਸ਼ਹਿਰ ਵਿੱਚ ਅਣਅਧਿਕਾਰਤ ਕਰੋਨਾ ਵੈਕਸੀਨ ਦੇ ਮੁਫ਼ਤ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚ ਲੋਕਾਂ ਨੂੰ ਕਰੋਨਾ ਵੈਕਸੀਨ ਦੇ ਨਾਂ ’ਤੇ ਕਥਿਤ ਮਲਟੀਵਿਟਾਮਿਨ ਦੇ ਟੀਕੇ ਲਗਾਏ ਜਾ ਰਹੇ ਹਨ। ਐੱਸਐੱਮਓ ਕੋਟ ਈਸੇ ਖਾਂ ਦੀ ਸ਼ਿਕਾਇਤ ਉੱਤੇ ਥਾਣਾ ਧਰਮਕੋਟ ਪੁਲਿਸ ਨੇ ਤਿੰਨ ਮਹਿਲਾਵਾਂ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਡੀਐੱਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਐੱਸਐੱਮਓ ਕੋਟ ਈਸੇ ਖਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਆਪਣੇ ਆਪ ਨੂੰ ਆਸ਼ਾ ਵਰਕਰ ਦੱਸ ਰਹੀ ਮਨਪ੍ਰੀਤ ਕੌਰ ਪਿੰਡ ਪੰਡੋਰੀ; ਲਵਪ੍ਰੀਤ ਕੌਰ, ਲੋਹਗੜ ਬਸਤੀ ਧਰਮਕੋਟ ਅਤੇ ਹਰਪ੍ਰੀਤ ਕੌਰ ਪਿੰਡ ਮੰਦਰ ਸ਼ਹਿਰ ਵਿੱਚ ਕਰੋਨਾ ਵੈਕਸੀਨ ਦੇ ਅਣਅਧਿਕਾਰਤ ਮੁਫ਼ਤ ਕੈਂਪ ਲਗਾ ਕੇ ਲੋਕਾਂ ਨੂੰ ਮਲਟੀਵਿਟਾਮਿਨ ਟੀਕੇ ਲਗਵਾ ਰਹੀਆਂ ਹਨ। ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਤਿੰਨੇ ਮਹਿਲਾਵਾਂ ਨੂੰ ਕਾਬੂ ਕਰ ਲਿਆ। ਮੁਲਜ਼ਮ ਮਹਿਲਾਵਾਂ ਕੋਲੋਂ ਮਲਟੀਵਿਟਾਮਿਨ ਦੇ ਟੀਕੇ ਐਮਫਿਊਲ ਬਰਾਮਦ ਕੀਤੇ ਗਏ ਹਨ।
Check Also
ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਿਆ ਹਰ ਪੱਖੋਂ ਫੇਲ੍ਹ
ਸ਼੍ਰੋਮਣੀ ਅਕਾਲੀ ਦਲ ਨੂੰ ਦੱਸਿਆ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਲੁਧਿਆਣਾ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ …