-4.7 C
Toronto
Wednesday, December 3, 2025
spot_img
Homeਪੰਜਾਬਗਿੱਪੀ ਗਰੇਵਾਲ ਨੂੰ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਦਿੱਤੀ ਧਮਕੀ, ਮੰਗੇ 10 ਲੱਖ

ਗਿੱਪੀ ਗਰੇਵਾਲ ਨੂੰ ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਦਿੱਤੀ ਧਮਕੀ, ਮੰਗੇ 10 ਲੱਖ

ਵਟਸਐਪ ‘ਤੇ ਮੈਸੇਜ ਕੀਤਾ, ਮੇਰੇ ਨਾਲ ਗੱਲ ਨਹੀਂ ਕਰੋਗੇ ਤਾਂ ਪਰਮੀਸ਼ ਵਰਗਾ ਹਾਲ ਕਰਾਂਗੇ, ਮੋਹਾਲੀ ‘ਚ ਹੋਇਆ ਕੇਸ ਦਰਜ
ਮੋਹਾਲੀ : ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਜਾਨ ਲੇਵਾ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੇ ਹੁਣ ਪ੍ਰਸਿੱਧ ਪੰਜਾਬੀ ਗਾਇਕ ਤੇ ਫਿਲਮ ਡਾਇਰੈਕਟਰ ਗਿੱਪੀ ਗਰੇਵਾਲ ਤੋਂ ਵੀ 10 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਜਾਣਕਾਰੀ ਮੁਤਾਬਕ ਦਿਲਪ੍ਰੀਤ ਵਲੋਂ ਗਿੱਪੀ ਨੂੰ ਵਟਸਐਪ ‘ਤੇ ਮੈਸੇਜ਼ ਭੇਜ ਕੇ ਇਹ ਧਮਕੀ ਦਿੱਤੀ ਗਈ ਹੈ। ਫਿਰੌਤੀ ਨਾ ਦਿੱਤੇ ਜਾਣ ‘ਤੇ ਉਸਦਾ ਹਾਲ ਗਾਇਕ ਪਰਮੀਸ਼ ਵਰਮਾ ਵਰਗਾ ਕੀਤੇ ਜਾਣ ਦੀ ਵੀ ਧਮਕੀ ਦਿੱਤੀ ਗਈ ਹੈ। ਗਿੱਪੀ ਵਲੋਂ ਐਸ ਐਸ ਪੀ ਮੋਹਾਲੀ ਨੂੰ ਸ਼ਿਕਾਇਤ ਦਿੱਤੇ ਜਾਣ ਤੋਂ ਬਾਅਦ ਮੋਹਾਲੀ ਪੁਲਿਸ ਨੇ ਦਿਲਪ੍ਰੀਤ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਵਲੋਂ ਗਿੱਪੀ ਦੀ ਸਕਿਉਰਿਟੀ ਵੀ ਵਧਾ ਦਿੱਤੀ ਗਈ ਹੈ।
ਅਣਪਛਾਤੇ ਨੰਬਰ ਤੋਂ ਆਈ ਕਾਲ
ਪੁਲਿਸ ਸੂਤਰਾਂ ਮੁਤਾਬਕ ਪਹਿਲਾਂ ਤਾਂ ਗਿੱਪੀ ਗਰੇਵਾਲ ਨੂੰ ਮੋਬਾਇਲ ਫੋਨ ‘ਤੇ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਈ ਸੀ, ਜਿਸ ਨੂੰ ਉਸ ਨੇ ਰਿਸੀਵ ਨਹੀਂ ਕੀਤਾ। ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਵਟਸਐਪ ‘ਤੇ ਮੈਸੇਜ਼ ਆ ਗਿਆ। ਜ਼ਿਕਰਯੋਗ ਹੈ ਕਿ ਲੰਘੇ ਸ਼ੁੱਕਰਵਾਰ ਨੂੰ ਗਿੱਪੀ ਗਰੇਵਾਲ ਦੀ ਫਿਲਮ ‘ਕੈਰੀ ਆਨ ਜੱਟਾ-2’ ਰਿਲੀਜ਼ ਹੋਈ ਸੀ, ਠੀਕ ਉਸੇ ਦਿਨ ਹੀ ਉਸ ਨੂੰ ਫਿਰੌਤੀ ਸਬੰਧੀ ਇਹ ਧਮਕੀ ਮਿਲ ਗਈ। ਪੁਲਿਸ ਹੁਣ ਉਸ ਮੋਬਾਇਲ ਫੋਨ ਨੰਬਰ ਦੀ ਲੋਕੇਸ਼ਨ ਲੱਭਣ ਵਿਚ ਜੁਟ ਗਈ ਹੈ, ਜਿਸ ਤੋਂ ਗਿੱਪੀ ਤੋਂ ਫਿਰੌਤੀ ਮੰਗੀ ਗਈ ਹੈ। ਸੂਤਰ ਦੱਸਦੇ ਹਨ ਕਿ ਵਟਸਐਪ ਮੈਸੇਜ਼ ਵਿਚ ਲਿਖਿਆ ਗਿਆ ਹੈ, ”ਮੈਂ ਦਿਲਪ੍ਰੀਤ ਬਾਬਾ ਹਾਂ ਜੇਕਰ ਮੇਰੇ ਨਾਲ ਗੱਲ ਨਹੀਂ ਕਰੋਗੇ ਤਾਂ ਤੁਹਾਡਾ ਹਾਲ ਵੀ ਪਰਮੀਸ਼ ਵਰਮਾ ਵਰਗਾ ਹੀ ਕਰ ਦਿੱਤਾ ਜਾਵੇਗਾ।” ਗਿੱਪੀ ਨੇ ਮੈਸੇਜ ਮਿਲਦਿਆਂ ਹੀ ਐਸ ਐਸ ਪੀ ਮੋਹਾਲੀ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਿਸ ਸਟੇਸ਼ਨ ਫੇਜ਼-8 ਮੋਹਾਲੀ ਵਿਚ ਕੇਸ ਦਰਜ ਕਰ ਲਿਆ ਗਿਆ ਹੈ।

RELATED ARTICLES
POPULAR POSTS