ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਵਿਸਾਖੀ ਮਨਾਉਣ ਗਈ ਸੀ ਪਾਕਿਸਤਾਨ
ਚੰਡੀਗੜ੍ਹ/ਬਿਊਰੋ ਨਿਊਜ਼
ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਦੀ ਵਿਧਵਾ ਕਿਰਨ ਬਾਲਾ ਪਾਕਿਸਤਾਨ ਵਿੱਚ ਵਿਸਾਖੀ ਮਨਾਉਣ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਗਈ ਸੀ, ਜਿਸ ਨੇ ਪਾਕਿਸਤਾਨ ਵਿਚ ਧਰਮ ਬਦਲ ਕੇ ਦੂਜਾ ਵਿਆਹ ਕਰਵਾ ਲਿਆ ਹੈ। ਕਿਰਨ ਬਾਲਾ ਨੇ ਲਾਹੌਰ ਦੀ ਮਸਜਿਦ ਵਿਚ ਮੁਸਲਿਮ ਨੌਜਵਾਨ ਨਾਲ ਨਿਕਾਹ ਰਚਾ ਕੇ ਆਪਣਾ ਨਾਮ ਅਮੀਨਾ ਰੱਖ ਲਿਆ ਹੈ ਅਤੇ ਹੁਣ ਉਹ ਛੁਪ ਕੇ ਰਹਿ ਰਹੀ ਹੈ। ਇਸਲਾਮਾਬਾਦ ਸਥਿਤ ਪਾਕਿਸਤਾਨੀ ਵਿਦੇਸ਼ ਵਿਭਾਗ ਵਿਚ ਇੱਕ ਅਰਜ਼ੀ ਦਾਇਰ ਕੀਤੀ ਹੈ ਜਿਸ ਵਿਚ ਉਸ ਨੇ ਆਪਣੀ ਸਹਿਮਤੀ ਨਾਲ ਮੁਹੰਮਦ ਆਜ਼ਮ ਨਾਲ ਨਿਕਾਹ ਕਬੂਲਿਆ। ਉਸ ਨੇ ਕਿਹਾ ਕਿ ਉਹ 21 ਅਪ੍ਰੈਲ ਨੂੰ ਭਾਰਤ ਪਰਤਣ ਵਾਲੇ ਜਥੇ ਨਾਲ ਵਾਪਸ ਨਹੀਂ ਜਾਵੇਗੀ। ਉਸਨੇ ਆਪਣੀ ਅਰਜ਼ੀ ਵਿੱਚ ਲਿਖਿਆ ਕਿ ਉਸ ਦਾ ਵੀਜ਼ਾ 21 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ ਤੇ ਉਸ ਨੂੰ ਫ਼ਿਲਹਾਲ ਤਿੰਨ ਮਹੀਨੇ ਦਾ ਹੋਰ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਤੀ ਨਾਲ ਪਾਕਿਸਤਾਨ ਵਿੱਚ ਰਹਿ ਸਕੇ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਕਿਰਨ ਬਾਲਾ ਦੇ ਪਾਕਿਸਤਾਨ ਜਾ ਕੇ ਵਿਆਹ ਕਰਾਉਣ ਬਾਰੇ ਕਿਸੇ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸ਼ਰਧਾਲੂ ਪਾਕਿਸਤਾਨ ਦਰਸ਼ਨ ਕਰਨ ਜਾਂਦੇ ਹਨ। ਜੇਕਰ ਕੋਈ ਕਿਰਨ ਬਾਲਾ ਵਾਂਗ ਮੰਦਭਾਵਨਾ ਰੱਖ ਕੇ ਜਾਂਦਾ ਹੈ ਤਾਂ ਇਸ ਲਈ ਕਿਸੇ ਨੂੰ ਕਸੂਰਵਾਰ ਨਹੀਂ ਕਿਹਾ ਜਾ ਸਕਦਾ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …