Breaking News
Home / ਪੰਜਾਬ / ਪੰਜਾਬ ਦੇ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁੱਲਖੁਰਾਣਾ ਦਾ ਦਿਹਾਂਤ

ਪੰਜਾਬ ਦੇ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁੱਲਖੁਰਾਣਾ ਦਾ ਦਿਹਾਂਤ

ਕੈਪਟਨ ਅਮਰਿੰਦਰ ਵਲੋਂ ਦੁੱਖ ਦਾ ਪ੍ਰਗਟਾਵਾ
ਲੰਬੀ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਪੰਚਾਇਤ ਰਾਜ ਮੰਤਰੀ ਅਤੇ ਲੰਬੀ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਗੁਰਨਾਮ ਸਿੰਘ ਅਬੁੱਲਖੁਰਾਣਾ ਦਾ ਦਿਹਾਂਤ ਹੋ ਗਿਆ ਹੈ। ਅਬੁੱਲਖੁਰਾਣਾ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਅੱਜ ਉਨ੍ਹਾਂ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਆਖ਼ਰੀ ਸਾਹ ਲਿਆ। ਨੱਬੇ ਸਾਲਾ ਅਬੁੱਲਖੁਰਾਣਾ 1992 ਤੋਂ 1997 ਦੌਰਾਨ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ। ਗੁਰਨਾਮ ਸਿੰਘ ਅਬੁੱਲਖੁਰਾਣਾ ਦੇ ਦੇਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਮਾਘੀ ਮੇਲੇ ਮੌਕੇ ਸਿਆਸੀ ਕਾਨਫਰੰਸ ਦੌਰਾਨ ਬਾਗੀਆਂ ’ਤੇ ਖੂਬ ਵਰ੍ਹੇ ਸੁਖਬੀਰ ਸਿੰਘ ਬਾਦਲ

ਪ੍ਰਕਾਸ਼ ਸਿੰਘ ਬਾਦਲ ਨੂੰ ਫਖਰ ਏ ਕੌਮ ਪੁਰਸਕਾਰ ਵਾਪਸ ਦੇਣ ਦੀ ਕੀਤੀ ਗਈ ਅਪੀਲ ਸ੍ਰੀ …