Home / ਕੈਨੇਡਾ (page 4)

ਕੈਨੇਡਾ

ਕੈਨੇਡਾ

ਮਸ਼ਹੂਰ ਪਰਵਾਸੀ ਰੇਡੀਓ ਸ਼ੋਅ ਨੂੰ ਬਿਨਾਂ ਨੋਟਿਸ ਦਿੱਤੇ ਕੀਤਾ ਗਿਆ ਬੰਦ, ਲਿਸਨਰਜ਼ ‘ਚ ਭਾਰੀ ਰੋਸ ਦੇਖਣ ਨੂੰ ਮਿਲਿਆ

17 ਸਾਲ ਤੋਂ ਚੱਲੇ ਆ ਰਹੇ ਮਸ਼ਹੂਰ ਪ੍ਰਵਾਸੀ ਰੇਡੀਓ ਨੂੰ ਅਚਾਨਕ ਬੰਦ ਕਰਨ ਨਾਲ ਲੋਕਾਂ ‘ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਪਿਛਲੇ ਹਫਤੇ 1320 ਦੇ ਪ੍ਰਬੰਧਕਾਂ ਨੇ ਪਰਵਾਸੀ ਰੇਡੀਓ ਦੇ ਸੰਚਾਲਕ ਰਾਜਿੰਦਰ ਸੈਣੀ ਨੂੰ ਬਿਨਾਂ ਨੋਟਿਸ …

Read More »

ਕੈਨੇਡਾ ਦੇ ਮੂਲ-ਵਾਸੀ ਬੱਚਿਆਂ ਨੂੰ ਸਮੱਰਪਿਤ ਐੱਨਲਾਈਟ ਕਿੱਡਜ਼ ਦੀ ਚੌਥੀ ਸਲਾਨਾ ਰੱਨ ਫ਼ਾਰ ਐਜੂਕੇਸ਼ਨ ਬੇਹੱਦ ਸਫ਼ਲ ਰਹੀ

ਈਵੈਂਟ ਵਿਚ 100 ਦੇ ਕਰੀਬ ਦੌੜਾਕਾਂ ਤੇ ਵਾੱਕਰਾਂ ਨੇ ਲਿਆ ਹਿੱਸਾ ਬਰੈਂਪਟਨ/ਡਾ. ਝੰਡ : ‘ਐੱਨਲਾਈਟ ਕਿੱਡਜ਼’ ਵੱਲੋਂ ਲੰਘੇ ਐਤਵਾਰ 3 ਅਕਤੂਬਰ ਨੂੰ ਬਰੈਂਪਟਨ ਦੇ ਚਿੰਗੂਆਕੂਜੀ ਪਾਰਕ ਵਿਚ ਕਰਵਾਈ ਗਈ ਚੌਥੀ ਰੱਨ ਫ਼ਾਰ ਐਜੂਕੇਸ਼ਨ ਵਿਚ 100 ਤੋਂ ਵਧੀਕ ਦੌੜਾਕਾਂ ਤੇ ਵਾੱਕਰਾਂ ਨੇ 5 ਅਤੇ 10 ਕਿਲੋਮੀਟਰ ਰੱਨ-ਕਮ-ਵਾਕ ਵਿਚ ਹਿੱਸਾ ਲਿਆ। ਇਸ …

Read More »

ਫ਼ਲਾਵਰ-ਸਿਟੀ ਬਰੈਂਪਟਨ ਤੇ ਕਈ ਹੋਰ ਸਪਾਂਸਰਾਂ ਵੱਲੋਂ ਟੀਪੀਏਆਰ ਕਲੱਬ ਦੇ ਦੌੜਾਕ ਧਿਆਨ ਸਿੰਘ ਸੋਹਲ ਨੂੰ ਬੋਸਟਨ ਮੈਰਾਥਨ ਲਈ ਮਿਲੀ ਭਰਪੂਰ ਹੱਲਾਸ਼ੇਰੀ

ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਵਿਚਰ ਰਹੀ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀਪੀਏਆਰ ਕਲੱਬ) ਮਾਣ ਮਹਿਸੂਸ ਕਰ ਰਹੀ ਹੈ ਕਿ ਉਸ ਦੇ ਸਰਗ਼ਰਮ ਮੈਂਬਰ ਤੇਜ਼-ਤਰਾਰ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ 11 ਅਕਤੂਬਰ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਹੋ ਰਹੀ ਵਿਸ਼ਵ-ਪੱਧਰੀ ਮੈਰਾਥਨ ਦੌੜ ਵਿਚ ਭਾਗ ਲੈ ਰਹੇ ਹਨ। ਬੜੀ ਖ਼ੁਸ਼ੀ …

Read More »

ਉਨਟਾਰੀਓ ਦੇ ਚੋਣਵੇਂ ਸਕੂਲਾਂ ਵਿੱਚ ਕਰਵਾਏ ਜਾਣਗੇ ਰੈਪਿਡ ਐਂਟੀਜਨ ਟੈਸਟ

ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਦਾ ਕਹਿਣਾ ਹੈ ਕਿ ਕੋਵਿਡ-19 ਦੇ ਪਸਾਰ ਕਾਰਨ ਬੰਦ ਹੋਣ ਦੀ ਕਗਾਰ ਉੱਤੇ ਪਹੁੰਚੇ ਕਈ ਚੋਣਵੇਂ ਸਕੂਲਾਂ ਵਿੱਚ ਰੈਪਿਡ ਐਂਟੀਜਨ ਟੈਸਟ ਕਰਵਾਏ ਜਾਣਗੇ। ਉਨ੍ਹਾਂ ਆਖਿਆ ਕਿ ਪਿਛਲੇ ਕੁੱਝ ਹਫਤਿਆਂ ਵਿੱਚ ਹਾਸਲ ਡਾਟਾ ਦੇ ਮੁਲਾਂਕਣ ਤੋਂ ਬਾਅਦ ਗੈਰ ਵੈਕਸੀਨੇਟਿਡ ਏਸਿੰਪਟੋਮੈਟਿਕ ਵਿਦਿਆਰਥੀਆਂ …

Read More »

ਫੋਰਡ ਉੱਤੇ ਦੋਹਰੇ ਮਾਪਦੰਡ ਅਪਣਾਏ ਜਾਣ ਦਾ ਵਿਰੋਧੀ ਪਾਰਟੀਆਂ ਵੱਲੋਂ ਲਾਇਆ ਗਿਆ ਦੋਸ਼

ਉਨਟਾਰੀਓ : ਆਪਣੇ ਵੈਕਸੀਨੇਸ਼ਨ ਸਟੇਟਸ ਬਾਰੇ ਗੁੰਮਰਾਹ ਕਰਨ ਦੇ ਬਾਵਜੂਦ ਦਰਹਾਮ ਤੋਂ ਐਮਪੀਪੀ ਲਿੰਡਸੇ ਪਾਰਕ ਨੂੰ ਕਾਕਸ ਵਿੱਚ ਬਣਾਈ ਰੱਖਣ ਲਈ ਵਿਰੋਧੀ ਪਾਰਟੀਆਂ ਵੱਲੋਂ ਪ੍ਰੀਮੀਅਰ ਡੱਗ ਫਰਡ ਉਤੇ ਦੋਹਰੇ ਮਾਪਦੰਡ ਅਪਣਾਏ ਜਾਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਦੀ ਹਾਊਸ ਲੀਡਰ ਪਾਲ ਕਲੈਂਡਰਾ ਨੇ ਆਖਿਆ …

Read More »

ਕੰਸਰਵੇਟਿਵਾਂ ਦੀ ਕਾਕਸ ਮੀਟਿੰਗ ਵਿੱਚ ਹੋਵੇਗਾ ਓਟੂਲ ਦੀ ਹੋਣੀ ਦਾ ਫੈਸਲਾ

ਟੋਰਾਂਟੋ/ਬਿਊਰੋ ਨਿਊਜ਼ : ਚੋਣਾਂ ਤੋਂ ਬਾਅਦ ਫੈਡਰਲ ਕੰਸਰਵੇਟਿਵਾਂ ਵੱਲੋਂ ਮੰਗਲਵਾਰ ਨੂੰ ਪਹਿਲੀ ਇਨ ਪਰਸਨ ਕਾਕਸ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਹੀ ਕਾਕਸ ਇਹ ਫੈਸਲਾ ਕਰੇਗੀ ਕਿ ਐਰਿਨ ਓਟੂਲ ਨੂੰ ਪਾਰਟੀ ਆਗੂ ਵਜੋਂ ਬਣਾਈ ਰੱਖਣਾ ਹੈ ਜਾਂ ਚੱਲਦਾ ਕਰਨਾ ਹੈ। ਪਾਰਟੀ ਦੇ ਰਿਫਰਮ ਐਕਟ ਤਹਿਤ ਇਸ ਮੀਟਿੰਗ ਦੌਰਾਨ ਕਾਕਸ ਵੱਲੋਂ …

Read More »

22ਵੀਂ ਸਲਾਨਾ ਗੁਰੂ ਨਾਨਕ ਕਾਰ ਰੈਲੀ ਕਰਵਾਈ, ਮੰਡ ਭਰਾਵਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਗੁਰੂ ਨਾਨਕ ਕਮਿਉਨਿਟੀ ਸਰਵਿਸਿਜ਼ ਫਾਉਂਡੇਸ਼ਨ ਆਫ ਕੈਨੇਡਾ ਵੱਲੋਂ ਟੋਰਾਂਟੋ ਆਟੋ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਕਰੋਨਾ ਦੌਰਾਨ ਫਰੰਟ ਲਾਈਨ ‘ਤੇ ਕੰਮ ਕਰਨ ਵਾਲਿਆਂ ਨੂੰ ਸਮਰਪਿਤ 22ਵੀਂ ਸਲਾਨਾ ਗੁਰੂ ਨਾਨਕ ਕਾਰ ਰੈਲੀ ਅਤੇ ਪਿਕਨਿਕ ਮਿਸੀਸਾਗਾ ਦੇ ਪੌਲ ਕੌਫੀ ਪਾਰਕ ਵਿੱਚ ਕਰਵਾਈ ਗਈ। ਸਵੇਰੇ ਗਿਆਰਾਂ ਵਜੇ ਦੇ ਕਰੀਬ …

Read More »

ਸੁਰਜੀਤ ਬਾਬਰਾ ਵੱਲੋਂ ਸਹਾਇਤਾ ਸੰਸਥਾ ਨੂੰ ਤਿੰਨ ਲੱਖ ਰੁਪਏ ਦੇ ਕਰੀਬ ਰਾਸ਼ੀ ਭੇਟ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਸਹਾਇਤਾ ਫਾਊਂਡੇਸ਼ਨ ਕੈਨੇਡਾ ਵੱਲੋਂ ਗੁਰੂ ਨਾਨਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਿਸੀਸਾਗਾ ਦੇ ਪੌਲ ਕੌਫੀ ਪਾਰਕ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਵੱਖ-ਵੱਖ ਭਾਈਚਾਰਿਆਂ ਦੇ ਵਿਅਕਤੀਆਂ ਨੂੰ ਸਹਾਇਤਾ ਫਾਊਂਡੇਸ਼ਨ ਦੇ ਸਮਾਜਿਕ ਕਾਰਜਾਂ ਬਾਰੇ ਦੱਸਿਆ ਗਿਆ। ਕਰਮਜੀਤ ਸਿੰਘ ਗਿੱਲ (ਧਮੋਟ) ਅਤੇ ਸੈਂਡੀ ਗਰੇਵਾਲ ਦੀ ਅਗਵਾਈ ਹੇਠ ਲੋਕਾਂ ਨੂੰ ਇਸ …

Read More »

ਛੁਰੇਬਾਜ਼ੀ ਕਾਰਨ 20 ਸਾਲਾ ਵਿਅਕਤੀ ਦੀ ਹੋਈ ਮੌਤ

ਇਟੋਬੀਕੋ/ਬਿਊਰੋ ਨਿਊਜ਼ : ਇਟੋਬੀਕੋ ਵਿੱਚ ਰਾਤੀਂ ਵਾਪਰੀ ਘਟਨਾ ਵਿੱਚ ਇੱਕ 20 ਸਾਲਾ ਵਿਅਕਤੀ ਉੱਤੇ ਚਾਕੂ ਦੇ ਕਈ ਵਾਰ ਕਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਹ ਜਾਣਕਾਰੀ ਟੋਰਾਂਟੋ ਪੁਲਿਸ ਨੇ ਦਿੱਤੀ। ਇੰਸਪੈਕਟਰ ਇਸਮਾਈਲ ਮੂਸਾ ਨੇ ਦੱਸਿਆ ਕਿ ਬੁੱਧਵਾਰ ਨੂੰ ਰਾਤੀਂ 11.57 ਉੱਤੇ ਹੰਬਰ ਕਾਲਜ ਤੇ ਜੌਹਨ ਗਾਰਲੈਂਡ ਬੋਲੀਵੀਆਰਡਜ ਉੱਤੇ …

Read More »

ਸੰਯੁਕਤ ਕਿਸਾਨ ਮੋਰਚੇ ਦੇ ‘ਭਾਰਤ ਬੰਦ’ ਸੱਦੇ ਦੀ ਹਮਾਇਤ ‘ਚ ਬਰੈਂਪਟਨ ਦੇ ਫਾਰਮਰਜ਼ ਸੁਪੋਰਟ ਗਰੁੱਪ ਨੇ ਕੀਤਾ ਮੁਜ਼ਾਹਰਾ

ਬਰੈਂਪਟਨ/ਡਾ. ਝੰਡ : ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ 10 ਮਹੀਨੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ‘ਭਾਰਤ ਬੰਦ’ ਦੇ ਸੱਦੇ ਦੀ ਭਰਪੂਰ ਹਮਾਇਤ ਕਰਦਿਆਂ ਹੋਇਆਂ ਬਰੈਂਪਟਨ ਵਿਚ ਵਿਚਰ ਰਹੀਆਂ ਵੱਖ-ਵੱਖ 10 ਜੱਥੇਬੰਦੀਆਂ ਦੀ ਸਾਂਝੀ ਕਮੇਟੀ ਦੇ 100 ਤੋਂ ਵਧੇਰੇ ਸਰਗਰਮ ਮੈਂਬਰਾਂ ਨੇ …

Read More »