Breaking News

ਕਣਕ ਨੂੰ ਅੱਗ : ਦਿੱਲੀ ਨੂੰ ਹੁਣ ਖੇਤਾਂ ‘ਚੋਂ ਉਠ ਰਿਹਾ ਧੂੰਆਂ ਕਿਉਂ ਨਹੀਂ ਦਿੱਸਦਾ

 

ਦੀਪਕ ਸ਼ਰਮਾ ਚਨਾਰਥਲ       

ਅੱਜ ਤੋਂ 6 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ ਮੰਡੀਆਂ ਵਿਚ ਲਿਆਂਦਾ ਸੀ ਤੇ ਅਜੇ ਖੇਤਾਂ ਵਿਚ ਜ਼ਿਆਦਾਤਰ ਝੋਨੇ ਦੇ ਨਾੜ ਓਵੇਂ ਹੀ ਖੜ•ੇ ਸਨ, ਉਸ ਸਮੇਂ ਇੱਕਾ ਦੁੱਕਾ ਕਿਸਾਨਾਂ ਨੇ ਜੇ ਖੇਤ ਵਾਹੇ ਤਾਂ ਖਾਸੇ ਕਿਸਾਨਾਂ ਨੇ ਖੜ•ੇ ਨਾੜ ਨੂੰ ਅੱਗ ਲਗਾ ਦਿੱਤੀ ਸੀ। ਉਸ ਅੱਗ ਦਾ ਧੂੰਆਂ ਖੇਤਾਂ ‘ਚ ਅੱਗ ਲੱਗਣ ਤੋਂ ਪਹਿਲਾਂ ਹੀ ਦਿੱਲੀ ਪਹੁੰਚ ਗਿਆ ਸੀ। ਧਿਆਨ ਰਹੇ ਕਿ ਦਿੱਲੀ ਨੇ ਅਧਿਕਾਰਤ ਤੌਰ ‘ਤੇ ਵੀ ਬਿਆਨ ਦਾਗੇ ਸਨ ਕਿ ਪੰਜਾਬ ਦੇ ਖੇਤਾਂ ਵਿਚ ਨਾੜ ਨੂੰ ਸਾੜਨ ਲਈ ਲਾਈ ਗਈ ਅੱਗ ਦੇ ਧੂੰਏਂ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਦੇ ਬੱਦਲ ਛਾਏ ਹਨ। ਪਰ ਉਸੇ ਦਿੱਲੀ ਨੂੰ ਹੁਣ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚੋਂ ਉਡ ਰਿਹਾ ਧੂੰਆਂ ਨਜ਼ਰ ਕਿਉਂ ਨਹੀਂ ਆ ਰਿਹਾ। ਹਰ ਸਾਲ ਜਦੋਂ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਅਕਸਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ 

  Read More »

Recent Posts

ਹੰਬਰਵੁੱਡ ਸੀਨੀਅਰ ਕਲੱਬ ਨੇ ਕੈਨੇਡਾ ਦਿਵਸ ਮਨਾਇਆ

ਐਮ ਪੀ ਕ੍ਰਿਸਟੀ ਡੰਕਨ, ਐਮ ਪੀ ਪੀ ਸ਼ਫੀਕ ਕਾਦਰੀ ਨੇ ਸ਼ਮੂਲੀਅਤ ਕੀਤੀ ਕਈ ਸੰਸਥਾਵਾਂ, ਬੁੱਧੀਜੀਵੀਆਂ ਵਲੋਂ ਇੱਕ ਵਾਰ ਫਿਰ ਅਵਤਾਰ ਮਿਨਹਾਸ ਦੀ ਹਮਾਇਤ ਦਾ ਐਲਾਨ ਪਿਛਲੇ ਹਫਤੇ ਹੰਬਰਵੁੱਡ ਸੀਨੀਅਰ ਕਲੱਬ ਨੇ ਕੈਨੇਡਾ ਦਿਵਸ ਮਨਾਇਆ ਜਿਸ ਵਿੱਚ ਸੱਭ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਸਰਦਾਰ ਜੋਗਿੰਦਰ ਸਿੰਘ ਧਾਲੀਵਾਲ ਨੇਂ ਸਾਰਿਆਂ ਦਾ ਪ੍ਰੋਗਰਾਮ …

Read More »

ਸਿੱਖ ਵਿਰੁੱਧ ਦਰਜ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਕੇਸ ਰੱਦ ਪੁਲਿਸ ਵਲੋਂ ਦਸਤਾਰ ਨਾ ਮੋੜਨਾ ਬਣਿਆ ਆਧਾਰ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਇਕ ਅਦਾਲਤ ਨੇ ਸਿੱਖ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਰੱਦ ਕਰ ਦਿੱਤਾ ਕਿਉਂਕਿ ਪੁਲਿਸ ਅਫ਼ਸਰਾਂ ਨੇ ਉਸ ਦੀ ਗ੍ਰਿਫ਼ਤਾਰੀ ਵੇਲੇ ਡਿੱਗੀ ਦਸਤਾਰ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਨਹੀਂ ਮੋੜੀ ਸੀ। ਸਰਦੂਲ ਸਿੰਘ ਵਿਰੁੱਧ ਖ਼ੂਨ ਵਿੱਚ ਵੱਧ ਅਲਕੋਹਲ ਤੇ ਉਸ ‘ਤੇ ਲੱਗੇ …

Read More »

ਲੰਡਨ ਦੀ ਅਕੈਡਮੀ ‘ਚ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਸਥਾਪਿਤ

ਲੰਡਨ/ਬਿਊਰੋ ਨਿਊਜ਼ : ਗੁਰੂ ਨਾਨਕ ਸਿੱਖ ਅਕੈਡਮੀ ਹੇਜ਼ (ਲੰਡਨ) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਦਿਆਂ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਗਾਇਆ ਗਿਆ, ਜਿਸ ਤੋਂ ਪਰਦਾ ਸੰਤ ਬਾਬਾ ਅਮਰ ਸਿੰਘ ਨਾਨਕਸਰ ਬੜੂੰਦੀ ਵਾਲਿਆਂ ਨੇ ਹਟਾਇਆ। …

Read More »

16ਵੀਂ ਲੋਕ ਸਭਾ ‘ਚ ਚੁੱਪ ਰਹੇ ਸੋਨੀਆ ਤੇ ਰਾਹੁਲ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਵਿਚ ਐਨ. ਡੀ. ਏ. ਸਰਕਾਰ ਬਣਨ ਤੋਂ ਬਾਅਦ ਲੋਕ ਸਭਾ ਵਿਚ ਸਰਕਾਰ ਤੋਂ ਸਵਾਲ ਪੁੱਛਣ ਵਾਲਿਆਂ ਵਿਚ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਸਭ ਤੋਂ ਪਿੱਛੇ ਹਨ। ਰਾਹੁਲ ਦੇ ਨਾਲ ਉਨ੍ਹਾਂ ਦੀ ਮਾਂ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ 16ਵੀਂ ਲੋਕ ਸਭਾ ਵਿਚ ਹੁਣ ਤੱਕ ਪ੍ਰਸ਼ਨਕਾਲ …

Read More »

ਹਰਿਆਣਾ ‘ਚ ਮੁੜ ਇਨਸਾਨੀਅਤ ਹੋਈ ਸ਼ਰਮਸਾਰ

ਹਰਿਆਣਾ ਦੇ ਰੋਹਤਕ ‘ਚ ਇਕ ਬੇਹੱਦ ਸ਼ਰਮਨਾਕ ਤੇ ਦਿਲ ਨੂੰ ਹਿਲਾ ਦੇਣ ਵਾਲੀ ਘਟਨਾ ਅਨੁਸਾਰ, ਵਾਸ਼ਨਾ ‘ਚ ਅੰਨ੍ਹੇ ਪੰਜ ਵਿਅਕਤੀਆਂ ਵਲੋਂ ਇਕ ਵਿਦਿਆਰਥਣ ਦੀ ਅਜ਼ਮਤ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਹੈ। ਰੂਹ ਨੂੰ ਕੰਬਾਉਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਪੰਜ ਵਹਿਸ਼ੀਅਤ ‘ਚ ਅੰਨ੍ਹੇ ਵਿਅਕਤੀਆਂ ਨੇ ਤਿੰਨ ਸਾਲ ਪਹਿਲਾਂ ਵੀ …

Read More »