Breaking News

ਕਣਕ ਨੂੰ ਅੱਗ : ਦਿੱਲੀ ਨੂੰ ਹੁਣ ਖੇਤਾਂ ‘ਚੋਂ ਉਠ ਰਿਹਾ ਧੂੰਆਂ ਕਿਉਂ ਨਹੀਂ ਦਿੱਸਦਾ

 

ਦੀਪਕ ਸ਼ਰਮਾ ਚਨਾਰਥਲ       

ਅੱਜ ਤੋਂ 6 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ ਮੰਡੀਆਂ ਵਿਚ ਲਿਆਂਦਾ ਸੀ ਤੇ ਅਜੇ ਖੇਤਾਂ ਵਿਚ ਜ਼ਿਆਦਾਤਰ ਝੋਨੇ ਦੇ ਨਾੜ ਓਵੇਂ ਹੀ ਖੜ•ੇ ਸਨ, ਉਸ ਸਮੇਂ ਇੱਕਾ ਦੁੱਕਾ ਕਿਸਾਨਾਂ ਨੇ ਜੇ ਖੇਤ ਵਾਹੇ ਤਾਂ ਖਾਸੇ ਕਿਸਾਨਾਂ ਨੇ ਖੜ•ੇ ਨਾੜ ਨੂੰ ਅੱਗ ਲਗਾ ਦਿੱਤੀ ਸੀ। ਉਸ ਅੱਗ ਦਾ ਧੂੰਆਂ ਖੇਤਾਂ ‘ਚ ਅੱਗ ਲੱਗਣ ਤੋਂ ਪਹਿਲਾਂ ਹੀ ਦਿੱਲੀ ਪਹੁੰਚ ਗਿਆ ਸੀ। ਧਿਆਨ ਰਹੇ ਕਿ ਦਿੱਲੀ ਨੇ ਅਧਿਕਾਰਤ ਤੌਰ ‘ਤੇ ਵੀ ਬਿਆਨ ਦਾਗੇ ਸਨ ਕਿ ਪੰਜਾਬ ਦੇ ਖੇਤਾਂ ਵਿਚ ਨਾੜ ਨੂੰ ਸਾੜਨ ਲਈ ਲਾਈ ਗਈ ਅੱਗ ਦੇ ਧੂੰਏਂ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਦੇ ਬੱਦਲ ਛਾਏ ਹਨ। ਪਰ ਉਸੇ ਦਿੱਲੀ ਨੂੰ ਹੁਣ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚੋਂ ਉਡ ਰਿਹਾ ਧੂੰਆਂ ਨਜ਼ਰ ਕਿਉਂ ਨਹੀਂ ਆ ਰਿਹਾ। ਹਰ ਸਾਲ ਜਦੋਂ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਅਕਸਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ 

  Read More »

Recent Posts

ਕਲਮਾਂ ਦਾ ਕਾਫਲਾ ਵਲੋਂ ਨਾਟਕਕਾਰ ਹਰਵਿੰਦਰ ਦੀਵਾਨਾ ਨਾਲ ਰੂਬਰੂ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਐਤਵਾਰ ਟੋਰਾਂਟੋ ਦੀ ਨਾਮਵਰ ਸਾਹਿਤਕ ਸੰਸਥਾ ‘ਕਲਮਾਂ ਦਾ ਕਾਫਲਾ’ ਵਲੋਂ ਤਰਕਸ਼ੀਲ ਸੁਸਾਇਟੀ ਵਲੋਂ 16 ਅਪਰੈਲ ਨੂੰ ਰੋਜ਼ ਥੀਏਟਰ ਵਿੱਚ ਕਰਵਾਏ ਜਾ ਰਹੇ ‘ਤਰਕਸ਼ੀਲ ਨਾਟਕ ਮੇਲਾ’ ਲਈ ਨਾਟਕਾਂ ਦੀ ਤਿਆਰੀ ਲਈ ਭਾਰਤ ਤੋਂ ਆਏ ਨਾਟਕਕਾਰ ਹਰਵਿੰਦਰ ਦੀਵਾਨਾ ਨਾਲ ਰੂਬਰੂ ਕਰਵਾਇਆ ਗਿਆ। ਇਸ ਰੂਬਰੂ ਦੌਰਾਨ ਆਪਣੇ ਰੰਗਮੰਚ ਦੇ …

Read More »

ਪ੍ਰਿੰਸੀਪਲ ਸਰਵਣ ਸਿੰਘ ਦੀ ਨਵੀਂ ਪੁਸਤਕ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਛਪ ਕੇ ਤਿਆਰ

ਬਰੈਂਪਟਨ : ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦੀ ਨਵੀਂ ਪੁਸਤਕ ‘ਪੰਜਾਬ ਦੇ ਕੋਹੇਨੂਰ ਭਾਗ ਦੂਜਾ’ ਪ੍ਰਕਾਸ਼ਤ ਹੋ ਗਈ ਹੈ। ਇਸ ਵਿਚ ਡਾ. ਮਹਿੰਦਰ ਸਿੰਘ ਰੰਧਾਵਾ, ਬਲਵੰਤ ਗਾਰਗੀ, ਡਾ. ਹਰਿਭਜਨ ਸਿੰਘ, ਭਾਪਾ ਪ੍ਰੀਤਮ ਸਿੰਘ, ਪਹਿਲਵਾਨ ਦਾਰਾ ਸਿੰਘ ਦੁਲਚੀਪੁਰੀਆ, ਗੁਲਜ਼ਾਰ ਸਿੰਘ ਸੰਧੂ ਅਤੇ ਸੰਤ ਰਾਮ ਉਦਾਸੀ ਦੇ ਭਰਪੂਰ ਸ਼ਬਦ ਚਿੱਤਰ ਹਨ ਜੋ …

Read More »

ਚੋਰੀ ਦੇ ਵਾਹਨਾਂ ਅਤੇ ਡਰੱਗਸ ਰੱਖਣ ਦੇ ਮਾਮਲੇ ‘ਚ ਗ੍ਰਿਫ਼ਤਾਰੀ

ਪੀਲ : 21 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਵਾਹਨ ਚੋਰੀ ਕਰਨ ਅਤੇ ਡਰੱਗ ਰੱਖਣ ਦੇ ਮਾਮਲੇ ‘ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਸ਼ਨਿੱਚਰਵਾਰ, 1 ਅਪ੍ਰੈਲ ਨੂੰ ਪੁਲਿਸ ਨੇ ਡਿਕਸਨ ਰੋਡ, ਨਿਕਟ ਕਾਰਲੀਗਵਿਊ ਡਰਾਈਵ, ਟੋਰਾਂਟੋ ‘ਚ ਇਨ੍ਹਾਂ ਲੋਕਾਂ ਨੂੰ ਵਿਸਥਾਰਤ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ …

Read More »

ਪੰਜਾਬ ਚੈਰਿਟੀ ਦੇ ਪੰਜਾਬੀ ਭਾਸ਼ਣ ਮੁਕਾਬਲਿਆਂ ਵਿਚ ਨੰਨ੍ਹੇ-ਮੁੰਨੇ ਬੱਚਿਆਂ ਤੋਂ ਲੈ ਕੇ 60 ਸਾਲ ਤੱਕ ਦੇ ਵਿਅਕਤੀਆਂ ਨੇ ਭਾਗ ਲਿਆ

ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰ ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪਲੈਨੈੱਟ-ਵਨ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਅਲੈਗਜੈਂਡਰ ਲਿੰਕਨ ਸਕੂਲ ਮਾਲਟਨ ਵਿੱਚ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 5 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਤੱਕ ਦੇ 110 ਵਿਅਕਤੀਆਂ ਨੇ ਭਾਗ ਲਿਆ। …

Read More »

ਸਟੇਜ ਅਤੇ ਟੀ ਵੀ ਕਲਾਕਾਰ ਸਤਿੰਦਰ ਸੱਤੀ ਦੀ ਪਹਿਲੀ ਕਾਵਿ-ਪੁਸਤਕ ਰਿਲੀਜ਼

ਮਿਸੀਸਾਗਾ/ਬਿਊਰੋ ਨਿਊਜ਼ ਸਟੇਜ ਅਦਾਕਾਰ, ਗਾਇਕਾ, ਫਿਲਮ ਅਦਾਕਾਰ ਅਤੇ ਟੀ ਵੀ ਸਟਾਰ ਵਜੋਂ ਸਤਿੰਦਰ ਸੱਤੀ ਦੇ ਕਈ ਰੂਪ ਹਨ। ਪੰਜਾਬੀ ਮਨੋਰੰਜਨ ਜਗਤ ਦੀ ਇਸ ਜਾਣੀ ਪਛਾਣੀ ਸਖਸ਼ੀਅਤ ਨੂੰ ਕੁੱਝ ਕੁ ਦੇਰ ਪਹਿਲਾਂ ਪੰਜਾਬ ਦੀ ਪ੍ਰਮੁੱਖ ਕਲਾ ਸੰਸਥਾ ‘ਪੰਜਾਬ ਆਰਟਸ ਕੌਂਸਲ’ ਦੀ ਚੇਅਰਪਰਸਨ ਵੀ ਨਿਯੁਕਤ ਕੀਤਾ ਗਿਆ ਹੈ। ਸਤਿੰਦਰ ਸੱਤੀ ਹੁਣ ਇਕ …

Read More »