ਕਣਕ ਨੂੰ ਅੱਗ : ਦਿੱਲੀ ਨੂੰ ਹੁਣ ਖੇਤਾਂ ‘ਚੋਂ ਉਠ ਰਿਹਾ ਧੂੰਆਂ ਕਿਉਂ ਨਹੀਂ ਦਿੱਸਦਾ

 

ਦੀਪਕ ਸ਼ਰਮਾ ਚਨਾਰਥਲ       

ਅੱਜ ਤੋਂ 6 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਫਸਲ ਨੂੰ ਮੰਡੀਆਂ ਵਿਚ ਲਿਆਂਦਾ ਸੀ ਤੇ ਅਜੇ ਖੇਤਾਂ ਵਿਚ ਜ਼ਿਆਦਾਤਰ ਝੋਨੇ ਦੇ ਨਾੜ ਓਵੇਂ ਹੀ ਖੜ•ੇ ਸਨ, ਉਸ ਸਮੇਂ ਇੱਕਾ ਦੁੱਕਾ ਕਿਸਾਨਾਂ ਨੇ ਜੇ ਖੇਤ ਵਾਹੇ ਤਾਂ ਖਾਸੇ ਕਿਸਾਨਾਂ ਨੇ ਖੜ•ੇ ਨਾੜ ਨੂੰ ਅੱਗ ਲਗਾ ਦਿੱਤੀ ਸੀ। ਉਸ ਅੱਗ ਦਾ ਧੂੰਆਂ ਖੇਤਾਂ ‘ਚ ਅੱਗ ਲੱਗਣ ਤੋਂ ਪਹਿਲਾਂ ਹੀ ਦਿੱਲੀ ਪਹੁੰਚ ਗਿਆ ਸੀ। ਧਿਆਨ ਰਹੇ ਕਿ ਦਿੱਲੀ ਨੇ ਅਧਿਕਾਰਤ ਤੌਰ ‘ਤੇ ਵੀ ਬਿਆਨ ਦਾਗੇ ਸਨ ਕਿ ਪੰਜਾਬ ਦੇ ਖੇਤਾਂ ਵਿਚ ਨਾੜ ਨੂੰ ਸਾੜਨ ਲਈ ਲਾਈ ਗਈ ਅੱਗ ਦੇ ਧੂੰਏਂ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਦੇ ਬੱਦਲ ਛਾਏ ਹਨ। ਪਰ ਉਸੇ ਦਿੱਲੀ ਨੂੰ ਹੁਣ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿਚੋਂ ਉਡ ਰਿਹਾ ਧੂੰਆਂ ਨਜ਼ਰ ਕਿਉਂ ਨਹੀਂ ਆ ਰਿਹਾ। ਹਰ ਸਾਲ ਜਦੋਂ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਅਕਸਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ 

  Read More »

Recent Posts

ਪੁਲਿਸ ਵਲੋਂ ਆਨਲਾਈਨ ਖਰੀਦੋ-ਫਰੋਖਤ ਵੇਲੇ ਸੁਚੇਤ ਰਹਿਣ ਦੀ ਅਪੀਲ

ਬਰੈਂਪਟਨ/ ਬਿਊਰੋ ਨਿਊਜ਼ ਪੀਲ ਪੁਲਿਸ ਨੇ ਲੋਕਾਂ ਨੂੰ ਆਨਲਾਈਨ ਡੀਲ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ, ਕਿਉਂਕਿ ਅਜਿਹੇ ਮਾਮਲਿਆਂ ਵਿਚ ਮੁਲਾਕਾਤ ਤੋਂ ਬਾਅਦ ਲੁੱਟੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਕ ਹੋਰ ਬਰੈਂਪਟਨ ਵਾਸੀ ਨਾਲ ਇਸ ਤਰ੍ਹਾਂ ਦੀ ਡੀਲ ਕਰਕੇ ਮੁਲਾਕਾਤ ਹੋਣ ਮੌਕੇ ਚਾਕੂ ਦਿਖਾ ਕੇ ਆਈਫ਼ੋਨ …

Read More »

ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਦਿਨ 22 ਅਪ੍ਰੈਲ ਨੂੰ ਮਨਾਇਆ ਜਾਵੇਗਾ

ਮਿਸੀਸਾਗਾ : ਭਾਰਤੀ ਸੰਵਿਧਾਨ ਦੇ ਨਿਰਮਾਤਾ ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਭਾਰਤ ਵਿਚ ਸਦੀਆਂ ਤੋਂ ਦੱਬੇ ਕੁਚਲੇ ਕਰੋੜਾਂ ਲੋਕਾਂ ਦੇ ਮੁਕਤੀ ਦਾਤਾ, ਬਾਬਾ ਸਾਹਿਬ ਡਾ. ਭੀਮ ਰਾਓ ਜੀ ਅੰਬੇਦਕਰ ਦਾ ਜਨਮ ਦਿਨ (ਸੈਲੀਬਰੇਸ਼ਨ ਕਮੇਟੀ ਆਫ ਡਾ. ਬੀ ਆਰ ਅੰਬੇਦਕਰ ਟੋਰਾਂਟੋ) ਵਲੋਂ 22 ਅਪ੍ਰੈਲ ਦਿਨ ਸ਼ਨੀਵਾਰ ਸ਼ਾਮ 6.00 ਵਜੇ …

Read More »

ਤਰਕਸ਼ੀਲ ਨਾਟਕ ਮੇਲਾ ਭਗਤ ਸਿੰਘ ਦੀ ਵਿਚਾਰਧਾਰਾ ਦਾ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ

ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 16 ਅਪਰੈਲ ਦਿਨ ਐਤਵਾਰ ਰੋਜ਼ ਥੀਏਟਰ ਬਰੈਂਪਟਨ ਵਿਖੇ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ‘ਤਰਕਸ਼ੀਲ ਨਾਟਕ ਮੇਲਾ’ ਕਰਵਾਇਆ ਗਿਆ। ਇਹ ਨਾਟਕ ਮੇਲਾ ਤਰਕਸ਼ੀਲ  ਅਤੇ ਭਗਤ ਸਿੰਘ ਦੀ ਵਿਚਾਰਧਾਰਾ ਦਾ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ। ਇਸ ਪਰੋਗਰਾਮ ਵਿੱਚ …

Read More »

ਬਰੈਂਪਟਨ ‘ਚ ਟਰੱਕ ਡਰਾਈਵਰ ਨੇ ਜੀਓ ਬੱਸ ਨੂੰ ਮਾਰੀ ਟੱਕਰ

ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦਾ ਦੋਸ਼ ਬਰੈਂਪਟਨ/ ਬਿਊਰੋ ਨਿਊਜ਼ ਬੀਤੀ 17 ਅਪ੍ਰੈਲ ਨੂੰ ਡਿਕਸੀ ਰੋਡ ਖੇਤਰ ‘ਚ ਹਿਕ ਸ਼ਰਾਬੀ ਟਰੱਕ ਡਰਾਈਵਰ ਨੇ ਇਕ ਜੀਓ ਟ੍ਰਾਂਜਿਟ ਬੱਸ ਵਿਚ ਟੱਕਰ ਮਾਰ ਦਿੱਤੀ। ਪੁਲਿਸ ਨੇ ਜਦੋਂ ਉਸ ਦਾ ਟੈਸਟ ਕੀਤਾ ਤਾਂ ਉਸ ਨੇ ਕਾਨੂੰਨੀ ਤੌਰ ‘ਤੇ ਤੈਅ ਸੀਮਾ ਤੋਂ ਤਿੰਨ ਗੁਣਾ ਵੱਧ …

Read More »

ਪੀਲ ਪੁਲਿਸ ਬੋਰਡ ਨੇ ਇਕੁਇਟੀ ਆਡਿਟ ਲਈ ਨਿਯੁਕਤੀ ਕੀਤੀ

ਬਰੈਂਪਟਨ : ਪੀਲ ਪੁਲਿਸ ਸਰਵਿਸਜ਼ ਬੋਰਡ ਨੇ ਕੈਨੇਡੀਅਨ ਸੈਂਟਰ ਫਾਰ ਡਾਇਵਰਸਿਟੀ ਐਂਡ ਇਨਕਲੂਜਨ ਨੂੰ ਸੁਤੰਤਰ ਇਕੁਇਟੀ ਅਤੇ ਡਾਇਵਰਸਿਟੀ ਪ੍ਰੋਫੈਸ਼ਨਲ ਆਡਿਟ ਲਈ ਨਿਯੁਕਤ ਕੀਤਾ ਹੈ। ਪੀਲ ਪੁਲਿਸ ਬੋਰਡ ਦੇ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਸੀਸੀਡੀਆਈ ਦੇ ਸਫਲ ਸਰਵਿਸ ਨਿਰਮਾਤਾ ਦੇ ਤੌਰ ‘ਤੇ ਚੁਣਿਆ ਜਾਣਾ ਇਕ ਮਹੱਤਵਪੂਰਨ ਕਦਮ ਹੈ ਅਤੇ …

Read More »