ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
ਪੰਜਾਬ ਦੇ ਕਿਰਸਾਨੀ ਸੰਘਰਸ਼ ਵਿਚ ਪੰਜਾਬ ਦੀਜੁਆਨੀਜੋਸ਼ਨਾਲ ਕੁੱਦੀ ਹੈ ਤੇ ਜੁਆਨੀ ਨੇ ਖੜਕਾਟਪਾਊਂਦਿਆਂ ਆਪਣੀ ਹੋਂਦ ਦਰਸਾਈ ਹੈ। ਇਹ ਚੰਗਾ ਹੋਇਆ ਹੈ ਕਿ ਜੁਆਨੀ ਨੇ ਸੰਘਰਸ਼ ਤੋਂ ਮੂੰਹ ਨਹੀਂ ਮੋੜਿਆ, ਪਰਮੇਰੇ ਜ਼ਿਹਨਵਿਚਬਹੁਤ ਕੁਝ ਚੱਲ ਰਿਹਾ ਹੈ। ਕਈ ਸਵਾਲ ਖੌਰੂ ਪਾਰਹੇ ਨੇ। ਕੀ ਜੁਆਨੀਸਾਡੀਇਵੇਂ ਰੁਲਦੀਰਹੇਗੀ ਜਾਂ ਬਦੇਸ਼ ਨੂੰ ਕੂਚ ਕਰਦੀਰਹੇਗੀ? ਕੀ ਉਥੋਂ ਆਤਮਹਤਿਆਵਾਂ ਕਰ ਗਏ ਪੁੱਤਾਂ ਧੀਆਂ ਦੀਮਨਹੂਸਖਬਰਾਂ ਸੁਣਨਾ ਪੰਜਾਬੀ ਮਾਪਿਆਂ ਦੇ ਭਾਗੀਂ ਰੱਬ ਨੇ ਕਿਹੜੀਕਲਮਨਾਲਲਿਖੀਆਂ ਸਨ? ਮੇਰੇ ਸਵਾਲਾਂ ਦਾ ਕਿਸੇ ਕੋਲਜੁਆਬਨਹੀਂ।
ਚੇਤੇ ਆਇਆ ਕਿ ਪਿਛੇ ਜਿਹੇ ਪੰਜਾਬ ਤੇ ਹਰਿਆਣਾਹਾਈਕੋਰਟ ਨੇ ਅਦਾਲਤਾਂ ਵਿੱਚ ਚਪੜਾਸੀ (ਅਰਦਲੀ) ਰੱਖਣੇ ਸਨ, ਪੈਂਤੀਹਜ਼ਾਰ ਮੁੰਡੇ-ਕੁੜੀਆਂ, ਵਧੇਰੇ ਐੱਮ.ਏ ਅਤੇ ਬੀ.ਏ ਨੇ ਹੀ ਅਪਲਾਈਕੀਤਾ ਹੋਇਆ ਸੀ। ਅਸਾਮੀਆਂ ਪੰਜ ਹੁੰਦੀਆਂ ਨੇ ਤੇ ਅਪਲਾਈ ਪੰਜ ਸੌ ਉਮੀਦਵਾਰਕਰ ਦਿੰਦੇ ਹਨ ਤੇ ਉਲਟਾ ਕਿਹਾ ਜਾ ਰਿਹੈ ਕਿ ਬੇਰੁਜ਼ਗਾਰੀਦੂਰਕਰ ਦਿੱਤੀ ਆ। ਚੰਡੀਗੜ੍ਹ ਪੁਲਿਸ ਵਿੱਚ ਚਪੜਾਸੀ ਰੱਖੇ ਜਾਣਲਈਜਿਹੜੇ ਮੁੰਡੇ-ਕੁੜੀਆਂ ਨੇ ਅਰਜ਼ੀਆਂ ਦਿੱਤੀਆਂ ਨੇ, ਉਹਨਾਂ ਦੀਆਂ ਡਿਗਰੀਆਂ ઑਤੇ ਉੱਚ-ਵਿੱਦਿਆ ‘ઑਤੇ ਝਾਤੀਮਾਰਦਿਆਂ ਹੈਰਾਨੀ ਹੁੰਦੀ ਹੈ। ਚਪੜਾਸੀ ਲੱਗਣ ਦੇ ਚਾਹਵਾਨਸਾਢੇ ਅੱਠ ਸੌ ਉਮੀਦਵਾਰ ਗਰੈਜੂਏਟਹਨ। (ਇੱਥੇ ਦੱਸਣਯੋਗ ਹੈ ਕਿ ਇਸ ਅਸਾਮੀਲਈਲੋੜੀਂਦੀ ਯੋਗਤਾਕੇਵਲ ਅੱਠਵੀਂ ਪਾਸਚਾਹੀਦੀ ਹੈ)।
ਹੈਰਾਨੀਦੀ ਹੱਦ ਉਦੋਂ ਸਿਖਰ ਨੂੰ ਛੂਹ ਜਾਂਦੀ ਹੈ, ਜਦੋਂ ਚਾਰਐਮ.ਬੀ.ਏ.ਪਾਸ ਇਸ ਅਸਾਮੀ’ઑਤੇ ਲੱਗਣ ਲਈਉਤਾਵਲੇ ਹਨ। ਇੱਥੇ ਹੀ ਬੱਸ ਨਹੀਂ, ਬੀ.ਐੱਸ.ਸੀ, ਬੀ.ਐੱਡ ਤੇ ਬੀ.ਪੀ.ਐੱਡ ਨੇ ਵੀਚਪੜਾਸੀ ਲੱਗਣ ਲਈਬਿਆਸੀ ਸੌ ਉਮੀਦਵਾਰਾਂ ਨੇ ਅਪਲਾਈਕੀਤਾ। ਪਝੱਤਰ ਸੌ ਬਾਰਵੀਂ ਪਾਸ ਨੇ ਅਪਲਾਈਕੀਤਾ ਤੇ ਪਚਵੰਜਾ ਸੌ ਦਸਵੀਂ ਪਾਸ ਨੇ ਅਰਜ਼ੀਆਂ ਲਿਖ ਕੇ ਬੇਨਤੀਕੀਤੀ ਹੈ ਕਿ ਉਹਨਾਂ ਨੂੰ ਚਪੜਾਸੀ ਰੱਖ ਲਿਆ ਜਾਏ।
ਦਿਲਸਚਪ ਤੱਥ ਇਹ ਹੈ ਕਿ ਜਦ ਇਸ ਕੰਮ ਵਾਸਤੇ ਇੰਟਰਵਿਊ ਹੋ ਰਹੀ ਸੀ ਤਾਂ ਬੇਰੁਜ਼ਗਾਰ ਮੁੰਡੇ-ਕੁੜੀਆਂ ਭਾਰੀਕਠਿਨਪ੍ਰਕਿਰਿਆ ਵਿੱਚੋਂ ਲੰਘਰਹੇ ਸਨ।ਉਮੀਦਵਾਰਾਂ ਕੋਲੋਂ ਗਲਾਸਾਂ ਵਿੱਚ ਪਾਣੀਭਰਵਾ ਕੇ ਤੇ ਫਿਰ ਗਲਾਸਾਂ ਨੂੰ ਟਰੇਅ ਵਿੱਚ ਰਖਵਾ ਕੇ ਸਾਹਬ ਵੱਲ ਤੋਰਿਆਜਾਂਦਾ ਸੀ…ਇਸਦੇ ਨਾਲ-ਨਾਲਉਮੀਦਵਾਰਦੀਤੋਰਦਾਵੀਜਿਵੇਂ ਟੈਸਟ ਹੋ ਰਿਹਾ ਸੀ ਕਿ ਕਿਧਰੇ ਉਮੀਦਵਾਰਕਾਹਲਨਾਲਤੁਰਦਾ ਜਾਂ ਪੈਰ ਅੱਲ-ਪਲੱਲ ਮਾਰਦਾਪਾਣੀਟਰੇਅ ਵਿੱਚ ਹੀ ਤਾਂ ਨਹੀਂ ਡੋਲ੍ਹ ਦਿੰਦਾ? ਜਿਸਦਾਪਾਣੀਟਰੇਅ ਵਿੱਚ ਡੁੱਲ੍ਹ ਜਾਂਦਾ ਸੀ…ਉਸਨੂੰਟੈਸਟ ਵਿੱਚੋਂ ਫੇਲ੍ਹ ਕਰ ਦਿੱਤਾ ਜਾਂਦਾ ਸੀ। ਹੋਰਵੀਅਹਿਮ ਤੱਥ ਇਹ ਕਿ ਉਮੀਦਵਾਰਕੋਲੋਂ ਜਦੋਂ ਜੱਗ ਵਿੱਚੋਂ ਪਾਣੀ ਗਲਾਸ ਵਿੱਚ ਪੁਵਾਇਆ ਜਾਂਦਾ ਸੀ ਤਾਂ ਇਹ ਵੀਧਿਆਨ ਰੱਖਿਆ ਜਾਂਦਾ ਸੀ ਕਿਧਰੇ ਪਾਣੀਦਾਤੁਪਕਾਬਾਹਰ ਤਾਂ ਨਹੀਂ ਛਲਕ ਗਿਆ? ਜੇ ਪਾਣੀਦਾਤੁਪਕਾ ਗਲਾਸ ਤੋਂ ਬਾਹਰਛਲਕ ਗਿਆ ਤਾਂ ਸਮਝੋ ਕਿ ਉਮੀਦਵਾਰ ਦੇ ਭਵਿੱਖ ‘ઑਤੇ ਲੱਗ ਗਿਆ ਸਵਾਲੀਆਨਿਸ਼ਾਨ। ਕਿਸੇ ਅੱਖੜ ਸੁਭਾਅ ਦੇ ਸਾਹਬ ਦੇ ਆਖਣ ਵਾਂਗੂੰ ਕਿ, ”ਉਏ ਵੱਡਿਆ ਪਾੜ੍ਹਿਆ, ਤੈਨੂੰ ਤਾਂ ਗਲਾਸ ਵਿੱਚ ਪਾਣੀਵੀਨਹੀਂ ਪਾਉਣਾ ਆਉਂਦਾ…ਕਰੀਫਿਰਦਾ ਐਂ ਵੱਡੀਆਂ ਡਿਗਰੀਆਂ।”
ਇਹਨਾਂ ਸਾਰੀਆਂ ਗੱਲਾਂ ਤੇ ਤੱਥਾਂ ਤੋਂ ਮੈਨੂੰਆਪਣੀਸੇਵਾਦਾਰੀ (ਅਰਦਲੀ) ਦੀ ਨੌਕਰੀ ਦੇ ਦਿਨਭਲੀਭਾਂਤੀਚੇਤੇ ਆਉਂਦੇ ਨੇ ਤੇ ਉਸ ਵੇਲੇ ਵਿੱਚ ਹੰਢਾਈ ਜ਼ਲਾਲਤਵੀਕਦੇ ਨਹੀਂ ਭੁੱਲੀ। ਮੇਰੇ ਵਰਗੇ ਅਨੇਕਾਂ ਅਰਦਲੀ ਅਜਿਹੇ ਹਨ, ਜਿਹੜੇ ਅੱਜ ਵੀ ਜ਼ਲਾਲਤਭਰੀ ਜ਼ਿੰਦਗੀ ਜਿਉਂ ਰਹੇ ਹਨ।ਘਰਦਾ ਉਹ ਕੰਮ ਇਹਨਾਂ ਅਰਦਲੀਆਂ ਤੋਂ ਕਰਵਾਇਆਜਾਂਦਾ ਹੈ, ਜੁ ਸਾਰਾ ਬੁੜ੍ਹੀਆਂ ਘਰਾਂ ਵਿੱਚ ਕਰਦੀਆਂ ਹਨ। ਗੋਹਾ-ਕੂੜਾਕਰਨ ਤੋਂ ਲੈ ਕੇ (ਅਫ਼ਸਰਾਂ ਦੇ ਰੱਖੇ ਪਸੂਆਂ ਦੀਸੇਵਾ ਸੰਭਾਲ) । ਜੁੱਤੇ ਪੌਲਿਸ਼ ਕਰਨਦੀ ਜ਼ਿੰਮੇਵਾਰੀ ਵੀਨਿਭਾਉਣੀ। ਰੋਟੀ-ਟੁੱਕ ਕਰਨਾ। ઑਫਲਾਣਾ ਸਿੰਘ ਬਨਾਮਢਮਕਾਣਾ ਸਿੰਘ ਹਾਜ਼ਰ ਹੋ਼ ਦਾ ਹੋਕਾ ਦੇਣ ਦੇ ਨਾਲ-ਨਾਲਦਫ਼ਤਰ ਦੇ ਸਾਰੇ ਕੰਮ ਵੀਕਰਨੇ।ਹਫ਼ਤੇ ਵਿੱਚ ਤਾਂ ਸੋਚਣਾਦੂਰਰਿਹਾਮਹੀਨੇ ਦੋ ਮਹੀਨੇ ਮਗਰੋਂ ਵੀ ਛੁੱਟੀ ਕੋਈ ਨਹੀਂ ਮਿਲਣੀ। ਅਜਿਹੇ ਕੰਮ ਹੁੰਂਦੇ ਨੇ ਜੱਜ ਦੇ ਅਰਦਲੀਦੇ। ਜੇ ਕੋਈ ਅਜਿਹੇ ਕੰਮ ਨਹੀਂ ਕਰਦਾ ਤਾਂ ਨੌਕਰੀ ਤੋਂ ਛੁੱਟੀ। ਕੋਈ ਅਪੀਲਨਹੀਂ ਤੇ ਕੋਈ ਦਲੀਲਨਹੀਂ। ਇੰਨੀਂ ਦਿਨੀਅਰਦਲੀਦੀ ਇਸ ਨੌਕਰੀ ਲਈ ਨੌਜਵਾਨ ਵਹੀਰਾਂ ਘੱਤ-ਘੱਤ ਕੇ ਇੰਟਰਵਿਊ ਦੇਣਲਈ ਪੁੱਜੇ ਹਨ। ਇਸ ਵਾਸਤੇ ਵੀ ਯੋਗਤਾਸਿਰਫ਼ ਅੱਠਵੀਂ ਪਾਸਚਾਹੀਦੀ ਹੈ ਪਰ ਲੱਗਣ ਲਈ ਗਏ ਹਨਬੀ.ਏ. ਤੇ ਐੱਮ. ਏ ਪਾਸ, ਫਿਰ ਪਲੱਸ ਟੂ ਤੇ ਦਸਵੀਂ ਪਾਸ। ਹੁਣ ਜਿਹੜੀਰਿਪੋਰਟਸਾਹਮਣੇ ਆਈ ਹੈ, ਉਹ ਪੜ੍ਹ ਕੇ ਸੋਚਦਾ ਹਾਂ ਕਿ ਹੁਣ ਇਹ ਉੱਚ ਡਿਗਰੀਆਂ ਵਾਲੇ ਵੀ ਜ਼ਲਾਲਤ ਭੋਗਣ ਜਾ ਰਹੇ ਹਨ।ਭਾਂਡੇ ਮਾਂਜਣ ਜਾ ਰਹੇ ਹਨ।ਚਾਕਰੀਕਰਨ ਜਾ ਰਹੇ ਹਨ।ਸਾਹਬਾਂ ਦੀਆਂ ਮੱਝਾਂ ਨੂੰ ਪੱਠੇ ਪਾਉਣਗੇ। ਸਾਹਬਾਂ ਦੇ ਨਿਆਣਿਆਂ ਨੂੰ ਕੁੱਛੜ ਚੁੱਕ ਕੇ ਖਿਡ੍ਹਾਉਣਗੇ। ਸਕੂਲਾਂ ‘ઑਚ ਛੱਡ ਕੇ ਆਉਣਗੇ ਤੇ ਛੁੱਟੀ ਹੋਈ ਤੋਂ ਲੈ ਕੇ ਆਉਣਗੇ। ਫਿਰਸੋਚਦਾ ਹਾਂ ਕਿ ਜਦਬਦੇਸ਼ਜਾਂਦਾ ਹਾਂ ਤਾਂ ਅੰਨ੍ਹੇਵਾਹ ਜਾ ਢੁੱਕੀ ਪਰਦੇਸ ਪੰਜਾਬ ਦੀਜੁਆਨੀ ਵੱਲ ਦੇਖ ਕੇ ਲਗਦਾ ਹੈ ਕਿ ਸਾਰਾ ਪੰਜਾਬ ਹੀ ਜਿਵੇਂ ਖਾਲੀ ਹੋ ਗਿਆ ਹੈ। ਸਾਰੀਜੁਆਨੀਵਹੀਰਾਂ ਘੱਤ-ਘੱਤ ਆ ਗਈ ਏਧਰ ਤੇ ਹੁਣਮਜ਼ਦੂਰੀਆਂ ਕਰਰਹੀ ਹੈ।
ਸੜਕਾਂ ‘ઑਤੇ ਰੁਲਰਹੀ ਹੈ। ਕੀ ਪੰਜਾਬ ਵਿੱਚੋਂ ਇਹਨਾਂ ਲਈ ਉੱਕਾ ਹੀ ਰੁਜ਼ਗਾਰ ਮੁੱਕ ਗਿਆ? ਕੀ ਕਦੇ ਕਿਸੇ ਸਰਕਾਰ ਨੇ ਗੰਭੀਰਤਾ ਨਾਲ ਇਹ ਕਿਉਂ ਨਾ ਸੋਚਿਆ ਕਿ ਪੰਜਾਬ ਦੇ ਵਿਹੜੇ ਖਾਲਮ-ਖਾਲੀ ਝਾਕ ਰਹੇ ਹਨ।ਬਹੁਤਸਾਰੇ ਜੱਗੇ ਪਰਦੇਸੀਂ ਤੁਰ ਗਏ ਨੇ- ઑਵੇ ਜੱਗਿਆ,ਤੁਰ ਪਰਦੇਸਗਿਓਂ ਬੂਹਾ ਵੱਜਿਆ।਼ ਜਿਹੜੇ ਜੱਗੇ ਬਾਕੀਬਚੇ ਨੇ, ਉੱਚ ਡਿਗਰੀਆਂ ਚੁੱਕੀ ਭਟਕਦੇ ਫਿਰਦੇ ਨੇ, ਉਹ ਚਪੜਾਸੀ ਲੱਗਣ ਲਈਤਰਲੇ ਕਰਰਹੇ ਹਨ…ਭਾਵੇਂ ਕੋਈ ਕੱਚਾ ਹੀ ਰੱਖ ਲਵੇ! ਕੀ ਬਣੂੰ ਪੰਜਾਬ ਦਾ?ਕਿਧਰ ਜਾਏ ਜੁਆਨੀ? ਅਜਿਹੇ ਅਣਮੁੱਕ ਸਵਾਲਕਦੇ ਪਿੱਛਾ ਨਹੀਂ ਛੱਡਣ ਵਾਲੇ।
ੲੲੲ
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …