Breaking News
Home / ਪੰਜਾਬ / ਪੰਜਾਬ ਦੇ 2211 ਐਸੋਸੀਏਟ ਸਕੂਲ ਹੋ ਸਕਦੇ ਹਨ ਬੰਦ

ਪੰਜਾਬ ਦੇ 2211 ਐਸੋਸੀਏਟ ਸਕੂਲ ਹੋ ਸਕਦੇ ਹਨ ਬੰਦ

5 ਲੱਖ ਵਿਦਿਆਰਥੀ ਅਤੇ 45 ਹਜ਼ਾਰ ਕਰਮਚਾਰੀ ਹੋਣਗੇ ਪ੍ਰਭਾਵਿਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ 2211 ਐਸੋਸੀਏਟ ਸਕੂਲਾਂ ਦਾ ਭਵਿੱਖ ਖਤਰੇ ਵਿਚ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਨਵਰੀ ਮਹੀਨਾ ਲੰਘ ਜਾਣ ਦੇ ਬਾਵਜੂਦ ਕੰਟੀਨਿਊਸ਼ਨ ਪ੍ਰੋਫਾਰਮਾ ਅਤੇ ਫੀਸ ਸਬੰਧੀ ਕੋਈ ਸਰਕੂਲਰ ਜਾਰੀ ਨਹੀਂ ਕੀਤਾ। ਇਸ ਨਾਲ ਬੋਰਡ ਵੱਲੋਂ ਨਵੇਂ ਸੈਸ਼ਨ 2019-20 ਲਈ ਐਸੋਸੀਏਟ ਸਿਸਟਮ ਖ਼ਤਮ ਕਰਨ ਦਾ ਖ਼ਦਸ਼ਾ ਵਧ ਗਿਆ ਹੈ। ਬੋਰਡ ਦੇ ਅਧਿਕਾਰੀਆਂ ਤੋਂ ਲੈ ਕੇ ਸਿੱਖਿਆ ਸਕੱਤਰ ਤੇ ਸਿੱਖਿਆ ਮੰਤਰੀ ਤਕ ਪਹੁੰਚ ਕਰਨ ਦੇ ਬਾਵਜੂਦ ਕੋਈ ਸਕਾਰਾਤਮਕ ਪਹਿਲ ਨਾ ਹੋਣ ਕਰਕੇ ਐਸੋਸੀਏਟ ਸਕੂਲ ਪ੍ਰਬੰਧਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ।
ਨਿਯਮਾਂ ਅਨੁਸਾਰ ਨਵੇਂ ਸੈਸ਼ਨ ਲਈ ਬੋਰਡ ਵਲੋਂ ਨਵੰਬਰ ਦੇ ਦੂਜੇ ਹਫਤੇ ਤੱਕ ਕੰਟੀਨਿਊਸ਼ਨ ਪ੍ਰੋਫਾਰਮਾ ਜਾਰੀ ਕਰਕੇ ਫੀਸ ਭਰਵਾਈ ਜਾਂਦੀ ਹੈ। ਸਿੱਖਿਆ ਬੋਰਡ ਦੇ ਫੈਸਲੇ ਨਾਲ 2211 ਐਸੋਸੀਏਟ ਸਕੂਲਾਂ ‘ਤੇ ਬੰਦ ਹੋਣ ਦੀ ਤਲਵਾਰ ਲਟਕ ਗਈ ਹੈ। ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਕਰੀਬ 5 ਲੱਖ ਵਿਦਿਆਰਥੀ ਤਾਂ ਪ੍ਰਭਾਵਿਤ ਹੋਣਗੇ ਹੀ, ਨਾਲ ਹੀ ਟੀਚਿੰਗ ਅਤੇ ਨਾਨ ਟੀਚਿੰਗ ਦੇ ਲਗਭਗ 45 ਹਜ਼ਾਰ ਕਰਮਚਾਰੀ ਵੀ ਪ੍ਰਭਾਵਿਤ ਹੋਣਗੇ। ਦੂਜੇ ਪਾਸੇ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਕਿਹਾ ਕਿ ਸਕੂਲਾਂ ਨੂੰ ਬੰਦ ਕਰਨਾ ਠੀਕ ਨਹੀਂ ਹੋਏਗਾ। ਉਨ੍ਹਾਂ ਕਿਹਾ ਕਿ ਹੁਣ ਕੈਬਨਿਟ ਵਿੱਚ ਇਨ੍ਹਾਂ ਸਕੂਲਾਂ ਸਬੰਧੀ ਮੁੜ ਤੋਂ ਵਿਚਾਰ ਕੀਤੀ ਜਾਵੇਗੀ ਤੇ ਮਸਲੇ ਦਾ ਕੋਈ ਹੱਲ ਕੱਢਿਆ ਜਾਵੇਗਾ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …