Breaking News
Home / ਪੰਜਾਬ / ਪ੍ਰਕਾਸ਼ ਸਿੰਘ ਬਾਦਲ ਤੇ ਚੌਟਾਲਾ ਵਿਚਾਲੇ ਸਵਾ ਘੰਟਾ ਮੁਲਾਕਾਤ

ਪ੍ਰਕਾਸ਼ ਸਿੰਘ ਬਾਦਲ ਤੇ ਚੌਟਾਲਾ ਵਿਚਾਲੇ ਸਵਾ ਘੰਟਾ ਮੁਲਾਕਾਤ

ਡੱਬਵਾਲੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੀਆਂ ਹਰਿਆਣਾ ਵਿਚ ਸਰਗਰਮੀਆਂ ਦੀ ਚਰਚਾ ਹੈ। ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਤੇਜਾਖੇੜਾ ਫਾਰਮ ਹਾਊਸ ‘ਤੇ ਇਨੈਲੋ ਦੇ ਸੁਪਰੀਮੋ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨਾਲ ਸਵਾ ਘੰਟਾ ਮੁਲਾਕਾਤ ਕੀਤੀ।
ਇਸ ਮੌਕੇ ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਵੀ ਮੌਜੂਦ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਦੌਰਾਨ ਲੋਕ ਸਭਾ ਚੋਣਾਂ ਅਤੇ ਅਕਾਲੀ ਦਲ ਦੀਆਂ ਹਰਿਆਣਾ ਵਿਚ ਸਿਆਸੀ ਸਰਗਰਮੀਆਂ ‘ਤੇ ਚਰਚਾ ਹੋਈ ਹੈ, ਹਾਲਾਂਕਿ ਪਰਿਵਾਰਕ ਸੂਤਰਾਂ ਨੇ ਬਾਦਲ, ਚੌਟਾਲਾ ਮਿਲਣੀ ਨੂੰ ਆਮ ਪਰਿਵਾਰਕ ਮੁਲਾਕਾਤ ਦੱਸਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਆਗੂਆਂ ਵਿਚਾਲੇ ਦੇਸ਼ ਵਿਚ ਕਿਸਾਨੀ ਦੀ ਮਾੜੀ ਹਾਲਤ ਤੋਂ ਲੈ ਕੇ ਪੀਐਨਬੀ ਘੁਟਾਲੇ ‘ਤੇ ਚਰਚਾ ਹੋਈ।
ਦੱਸਣਯੋਗ ਹੈ ਕਿ ਕਾਲਾਂਵਾਲੀ (ਰਾਖਵੇਂ) ਹਲਕੇ ਤੋਂ ਅਕਾਲੀ ਦਲ ਦੀ ਟਿਕਟ ‘ਤੇ ਬਲਕੌਰ ਸਿੰਘ (ਇਨੈਲੋ ਆਗੂ) ਵੀ ਇਨੈਲੋ ਦੇ ਵੋਟ ਬੈਂਕ ਸਹਾਰੇ ਵਿਧਾਇਕ ਚੁਣੇ ਗਏ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਡੱਬਵਾਲੀ ਹਲਕੇ ਤੋਂ ਇਨੈਲੋ ਵਰਕਰ ਜਗਸੀਰ ਸਿੰਘ ਮਾਂਗੇਆਣਾ ਅਕਾਲੀ ਦਲ ਦੀ ਟਿਕਟ ‘ਤੇ ਮੈਂਬਰ ਚੁਣੇ ਗਏ ਸਨ। ਹਰਿਆਣੇ ਦੀ ਵੱਖਰੀ ਗੁਰਦੁਆਰਾ ਕਮੇਟੀ ਖਿਲਾਫ ਸੁਪਰੀਮ ਕੋਰਟ ਵਿਚ ਕੇਸ ਲਿਜਾਣ ਕਰਕੇ ਅਕਾਲੀ ਦਲ ਖਿਲਾਫ ਹਰਿਆਣਵੀ ਸਿੱਖਾਂ ਵਿਚ ਜ਼ਮੀਨੀ ਪੱਧਰ ‘ਤੇ ਕਾਫੀ ਰੋਸ ਹੈ। ਅਕਾਲੀ ਦਲ ਨੂੰ ਇਲਜ਼ਮ ਹੈ ਕਿ ਇਸ ਰੋਸੇ ਨੂੰ ਇਨੈਲੋ ਦੇ ਵੋਟ ਬੈਂਕ ਸਹਾਰੇ ਨਜਿੱਠਿਆ ਜਾ ਸਕਦਾ ਹੈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …