Breaking News
Home / ਪੰਜਾਬ / ਅਮਰੀਕਾ ‘ਚ ਕਈ ਸਾਲਾਂ ਤੋਂ ਰਹਿ ਰਹੇ ਡਾ. ਏਲਿਬਸ ਜ਼ਕਰੀਆ ਨੇ ਬਣਾਇਆ ਐਪ, ਪੰਜਾਬ ਦੇ ਚਾਰ ਨਸ਼ਾ ਮੁਕਤ ਕੇਂਦਰਾਂ ਵਿਚ ਦੇ ਰਹੇ ਹਨ ਸੇਵਾਵਾਂ

ਅਮਰੀਕਾ ‘ਚ ਕਈ ਸਾਲਾਂ ਤੋਂ ਰਹਿ ਰਹੇ ਡਾ. ਏਲਿਬਸ ਜ਼ਕਰੀਆ ਨੇ ਬਣਾਇਆ ਐਪ, ਪੰਜਾਬ ਦੇ ਚਾਰ ਨਸ਼ਾ ਮੁਕਤ ਕੇਂਦਰਾਂ ਵਿਚ ਦੇ ਰਹੇ ਹਨ ਸੇਵਾਵਾਂ

ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖੇਗਾ ਕਬੱਡੀ ਯੋਗਾ ਮੋਬਾਇਲ ਐਪ
ਚੰਡੀਗੜ੍ਹ : ਨਸ਼ੇ ਦੀ ਸਪਲਾਈ ਚੇਨ ਤੋੜਨ ਦਾ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਪੈਸ਼ਲ ਟਾਸਕ ਫੋਰਸ ਦਾਅਵਾ ਕਰ ਰਹੀ ਹੈ, ਪਰ ਉਸ ਤੋਂ ਵੱਡਾ ਕੰਮ ਨਸ਼ੇੜੀ ਹੋ ਚੁੱਕੇ ਨੌਜਵਾਨਾਂ ਨੂੰ ਫਿਰ ਤੋਂ ਮੁੱਖ ਧਾਰਾ ਵਿਚ ਲਿਆਉਣ ਦਾ ਹੈ। ਇਸ ਲਈ ਅਮਰੀਕਾ ਵਿਚ ਕਈ ਸਾਲਾਂ ਤੋਂ ਰਹਿ ਰਹੇ ਡਾ. ਏਲਿਬਸ ਜ਼ਕਰੀਆ ਨੇ ਮੋਬਾਇਲ ਐਪ ਤਿਆਰ ਕੀਤਾ ਹੈ, ਜਿਸ ਨੂੰ ਕਬੱਡੀ ਯੋਗਾ ਦਾ ਨਾਮ ਦਿੱਤਾ ਹੈ। ਉਹਨਾਂ ਨੇ ਪਹਿਲੇ ਇਸ ਨੂੰ ਗੁਰਦਾਸਪੁਰ ਵਿਚ ਲਾਂਚ ਕੀਤਾ ਸੀ ਅਤੇ ਉਥੇ ਚੰਗੇ ਨਤੀਜੇ ਆਉਣ ‘ਤੇ ਹੁਣ ਇਸ ਨੂੰ ਪੰਜਾਬ ਰੈਡਕਰਾਸ ਦੇ ਚਾਰ ਕੇਂਦਰਾਂ ਪਟਿਆਲਾ, ਖਾਨਪੁਰ ਅਤੇ ਨਵਾਂਸ਼ਹਿਰ ਵਿਚ ਵੀ ਲਾਗੂ ਕਰ ਦਿੱਤਾ ਗਿਆ ਹੈ। ਚਾਰਾਂ ਕੇਂਦਰਾਂ ਦੇ ਪ੍ਰੋਜੈਕਟ ਡਾਇਰੈਕਟਰਾਂ ਦਾ ਦਾਅਵਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਮੁਕਤ ਹੋਣ ਦੇ ਚਾਹਵਾਨ ਜਿਨ੍ਹਾਂ ਵਿਅਕਤੀਆਂ ਨੇ ਇਸ ਨੂੰ ਅਪਣਾਇਆ ਹੈ, ਉਸ ਦੇ ਚੰਗੇ ਨਤੀਜੇ ਆ ਰਹੇ ਹਨ। ਡਾ. ਏਲਿਬਸ, ਜੋ ਸੀਐਮਸੀ ਲੁਧਿਆਣਾ ਦੇ ਪ੍ਰਿੰਸੀਪਲ ਦੇ ਤੌਰ ‘ਤੇ ਰਿਟਾਇਰ ਹੋਏ ਹਨ, ਮੂਲ ਰੂਪ ਵਿਚ ਕੇਰਲ ਦੇ ਰਹਿਣ ਵਾਲੇ ਹਨ, ਪਰ 40 ਸਾਲ ਸੀਐਮਸੀ ਵਿਚ ਸੇਵਾਵਾਂ ਦੇਣ ਦੇ ਚੱਲਦਿਆਂ ਉਹਨਾਂ ਦੇ ਮਨ ਵਿਚ ਪੰਜਾਬ ਦੇ ਨੌਜਵਾਨਾਂ ਲਈ ਬੇਹੱਦ ਪਿਆਰ ਹੈ। ਇਸ ਲਈ ਉਹ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਪੰਜਾਬ ਆ ਰਹੇ ਹਨ ਅਤੇ ਉਹਨਾਂ ਨੇ ਵਲੰਟੀਅਰ ਤੌਰ ‘ਤੇ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਰੈਡਕਰਾਸ ਪੰਜਾਬ ਦੇ ਸੈਕਟਰੀ ਸੀਐਸ ਤਲਵਾਰ ਨੇ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਉਹਨਾਂ ਦੇ ਇਸ ਪ੍ਰੋਜੈਕਟ ਨਾਲ ਅਸੀਂ ਉਹਨਾਂ ਨੌਜਵਾਨਾਂ ਨੂੰ ਜੋ ਨਸ਼ਾ ਛੱਡ ਚੁੱਕੇ ਹਨ, ਫਿਰ ਤੋਂ ਇਸ ਪਾਸੇ ਨਾ ਜਾਣ, ਜਿਹੀ ਸਮੱਸਿਆ ‘ਤੇ ਕਾਬੂ ਪਾ ਸਕਾਂਗੇ। ਉਹਨਾਂ ਅੱਗੇ ਕਿਹਾ ਕਿ ਨਸ਼ਾ ਛੁਡਾਉਣਾ ਇਕ ਗੱਲ ਹੈ ਅਤੇ ਨੌਜਵਾਨ ਫਿਰ ਤੋਂ ਉਸ ਪਾਸੇ ਨਾ ਜਾਣ, ਇਹ ਸਭ ਤੋਂ ਵੱਡਾ ਚੈਲੰਜ ਹੈ। ਡਾ. ਜ਼ਕਰੀਆ, ਜੋ ਬੀਸੀ ਰੌਏ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਹਨ, ਨੇ ਦੱਸਿਆ ਕਿ ਨਸ਼ਾ ਕਰਨ ਵਾਲਿਆਂ ਦਾ ਫੋਕਸ ਟੁੱਟ ਜਾਂਦਾ ਹੈ। ਨਸ਼ੇ ਦੇ ਕਾਰਣ ਉਹਨਾਂ ਦਾ ਦਿਮਾਗ ਅਤੇ ਨਜ਼ਰ ਇੱਧਰ ਉੱਧਰ ਭਟਕਦੀ ਰਹਿੰਦੀ ਹੈ। ਇਸ ਲਈ ਅਸੀਂ ਇਕ ਮੋਬਾਇਲ ਐਪ ਤਿਆਰ ਕੀਤਾ ਹੈ, ਜਿਸ ਵਿਚ ਹਰ ਵੀਹ ਮਿੰਟ ਬਾਅਦ ਵੀਹ ਸੈਕੰਡ ਦਾ ਕਬੱਡੀ ਯੋਗਾ ਹੈ, ਜੋ ਦੋ ਡੂੰਘੇ ਸਾਹਾਂ ‘ਤੇ ਕੇਂਦਰਿਤ ਹੈ, ਪਰ ਇਸ ਨੂੰ ਕਰਨ ਲਈ ਤਕਨੀਕ ਕੀ ਹੈ? ਇਹ ਇਸ ਵਿਚ ਦੱਸਿਆ ਗਿਆ ਹੈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …