Breaking News
Home / ਸੰਪਾਦਕੀ / ਲੋਕ ਪੱਖੀ ਕਦੋਂ ਬਣੇਗੀ ਪੰਜਾਬ ਪੁਲਿਸ?

ਲੋਕ ਪੱਖੀ ਕਦੋਂ ਬਣੇਗੀ ਪੰਜਾਬ ਪੁਲਿਸ?

ਲੰਘੇ ਸੋਮਵਾਰ ਨੂੰ ਪੰਜਾਬ ਪੁਲਿਸ ਦੀਵਿਸ਼ੇਸ਼ਟਾਸਕਫੋਰਸਵਲੋਂ ਕਪੂਰਥਲਾ ‘ਚ ਤਾਇਨਾਤ ਸੀ.ਆਈ.ਏ.ਇੰਸਪੈਕਟਰਇੰਦਰਜੀਤ ਸਿੰਘ ਦੀਆਂ ਰਿਹਾਇਸ਼ਗਾਹਾਂ ‘ਤੇ ਛਾਪੇ ਮਾਰ ਕੇ ਚਾਰਕਿਲੋ ਹੈਰੋਇਨ, ਤਿੰਨਕਿਲੋ ਸਮੈਕ, ਏ.ਕੇ. 47 ਰਾਈਫਲ, ਵਿਦੇਸ਼ੀ ਪਿਸਤੌਲ, ਅਣਚੱਲੇ ਕਾਰਤੂਸਅਤੇ ਸਾਢੇ 16 ਲੱਖ ਰੁਪਏ ਦੀਨਕਦੀਅਤੇ 3550 ਪੌਂਡ ਬਰਾਮਦਕੀਤੇ ਹਨ । ਇੰਸਪੈਕਟਰਇੰਦਰਜੀਤ ਸਿੰਘ ਪੰਜਾਬ ਪੁਲਿਸ ਦਾ ਉਹ ਅਧਿਕਾਰੀ ਹੈ, ਜਿਸ ਨੇ ਪਿਛਲੇ ਸਮੇਂ ਦੌਰਾਨ ਨਸ਼ਿਆਂ ਖਿਲਾਫ਼ਪੰਜਾਬ ਪੁਲਿਸ ਦੀ ਮੁਹਿੰਮ ਤਹਿਤ ਵੱਡੇ ਪੱਧਰ ‘ਤੇ ਨਸ਼ਿਆਂ ਦੀਬਰਾਮਦਗੀਕੀਤੀਹੈ। ਇਹ ਅਧਿਕਾਰੀ ਇਸੇ ਕਾਰਨਆਪਣੇ ਉੱਚ ਅਫ਼ਸਰਾਂ ਦਾ ਬੇਹੱਦ ਨਜ਼ਦੀਕੀਅਤੇ ਮਾਣਮੱਤਾ ਮੰਨਿਆਜਾਂਦਾਰਿਹਾ ਹੈ। ਨਸ਼ਿਆਂ ਦੀਬਰਾਮਦਗੀਕਾਰਨ ਹੀ ਇਸ ਨੂੰ ਚੋਖੇ ਮਾਣ-ਸਨਮਾਨਵੀਮਿਲਦੇ ਰਹੇ।
ਪੰਜਾਬ ਪੁਲਿਸ ਦੀਨਸ਼ਿਆਂ ਖਿਲਾਫ਼ ਸਿੱਟਾਮੁਖੀ ਕਾਰਵਾਈਲਈਕੈਪਟਨਸਰਕਾਰਵਲੋਂ ਬਣਾਈ ਗਈ ‘ਵਿਸ਼ੇਸ਼ਟਾਸਕਫੋਰਸ’ਦਾਦਾਅਵਾ ਹੈ ਕਿ ਇਹ ਪੁਲਿਸ ਅਧਿਕਾਰੀਨਸ਼ਾਤਸਕਰਾਂ ਦੀਮਦਦਵੀਕਰਦਾਰਿਹਾਅਤੇ ਆਪਣੇ ਨਜ਼ਦੀਕੀਆਂ ਤੋਂ ਵੀਨਸ਼ਾਤਸਕਰੀਕਰਵਾਉਂਦਾਰਿਹਾਹੈ। ਇਹ ਇੰਸਪੈਕਟਰਆਪਣੇ ਵਲੋਂ ਫੜੇ ਗਏ ਤਸਕਰਾਂ ਜਾਂ ਉਨ੍ਹਾਂ ਦੇ ਸਰਗਨਿਆਂ ਨਾਲ ਸੌਦੇਬਾਜ਼ੀ ਕਰਲੈਂਦਾ ਸੀ ਅਤੇ ਫਿਰ ਕੇਸ ਇੰਨੇ ਕੁ ਕਮਜ਼ੋਰ ਤਿਆਰਕਰਦਾ ਸੀ ਕਿ ਮੁਲਜ਼ਮਅਦਾਲਤਵਿਚੋਂ ਬਰੀ ਹੋ ਜਾਣ।
ਕਈ ਸਾਲਪਹਿਲਾਂ ਵੀਤਰਨਤਾਰਨਵਿਚਪੰਜਾਬ ਪੁਲਿਸ ਦੇ ਇਕ ਚਰਚਿਤਇੰਸਪੈਕਟਰਨਾਰੰਗ ਸਿੰਘ ਕੋਲੋਂ ਉਸ ਦੇ ਘਰੋਂ ਪੰਜਾਬ ਪੁਲਿਸ ਦੀਟੀਮ ਨੂੰ ਵੱਡੀ ਪੱਧਰ ‘ਤੇ ਨਸ਼ਿਆਂ ਦੀਖੇਪਅਤੇ ਏ.ਕੇ. 47 ਵਰਗੇ ਮਾਰੂਹਥਿਆਰਮਿਲੇ ਸਨ। ਉਸ ਵੇਲੇ ਗ੍ਰਿਫ਼ਤਾਰਕੀਤੇ ਗਏ ਇੰਸਪੈਕਟਰਨਾਰੰਗ ਸਿੰਘ ਨੇ ਬੜੀਬੇਪਰਵਾਹੀਨਾਲ ਆਖਿਆ ਸੀ ਕਿ ਏਨਾ ਕੁ ਨਾਜਾਇਜ਼ ਅਸਲਾ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਕੋਲਆਮ ਹੀ ਹੁੰਦਾ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਪੁਲਿਸ ਵਰਗੀ ਜਿਸ ਏਜੰਸੀ ਨੇ ਸਮਾਜਦੀ ਰੱਖਿਆ ਕਰਨਲਈਕਾਨੂੰਨਲਾਗੂਕਰਨਾ ਹੁੰਦਾ ਹੈ, ਉਸੇ ਏਜੰਸੀ ਦੇ ਮੁਲਾਜ਼ਮ ਤੇ ਅਧਿਕਾਰੀਸਮਾਜ ਦੇ ਦੁਸ਼ਮਣ ਬਣਦਿਆਂ ਕਾਨੂੰਨ ਨੂੰ ਕਿਉਂ ਤੋੜਦੇ ਹਨ?ਪੰਜਾਬ ਪੁਲਿਸ ਦੀਪੇਸ਼ੇਵਾਰਾਨਾ ਪਹੁੰਚ ਅਤੇ ਕਾਨੂੰਨਪ੍ਰਤੀਆਸਥਾਪਹਿਲਾਂ ਹੀ ਅੱਤਵਾਦ ਦੌਰਾਨ ਮਨੁੱਖੀ ਅਧਿਕਾਰਾਂ ਦੀ ਵੱਡੀ ਪੱਧਰ ‘ਤੇ ਉਲੰਘਣਾ ਦੇ ਦੋਸ਼ਾਂ ਕਾਰਨਸਵਾਲਾਂ ਦੇ ਘੇਰੇ ਵਿਚਰਹੀਹੈ। ਉਸ ਵੇਲੇ ਵੀ ‘ਅੱਤਵਾਦ’ ਦਾਖ਼ਾਤਮਾਕਰਨਲਈਮਿਲੀਆਂ ਅਸੀਮਤਾਕਤਾਂ ਦੀ ਦੁਰਵਰਤੋਂ ਕਰਦਿਆਂ ਪੰਜਾਬ ਪੁਲਿਸ ਵਿਚ ਵੱਡੀ ਪੱਧਰ ‘ਤੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਤਰੱਕੀਆਂ ਅਤੇ ਇਨਾਮਹਾਸਲਕਰਨਲਈਬੇਕਸੂਰ ਨੌਜਵਾਨਾਂ ਨੂੰ ਚੁੱਕ ਕੇ ‘ਝੂਠੇ ਪੁਲਿਸ ਮੁਕਾਬਲਿਆਂ’ ਵਿਚ ‘ਅੱਤਵਾਦੀ’ ਗਰਦਾਨ ਕੇ ਮਾਰ-ਮੁਕਾਇਆ। ਬਹੁਤ ਸਾਰੇ ਪੁਲਿਸ ਅਧਿਕਾਰੀਆਂ ਦੇ ਖਿਲਾਫ਼ਅਦਾਲਤਾਂ ਵਿਚ’ਝੂਠੇ ਪੁਲਿਸ ਮੁਕਾਬਲਿਆਂ’ ਦੇ ਕੇਸ ਚੱਲ ਰਹੇ ਹਨਅਤੇ ਕਈਆਂ ਨੂੰ ਸਜ਼ਾਵਾਂ ਵੀ ਹੋਈਆਂ ਹਨ। ਕਈ ਅਧਿਕਾਰੀਆਂ ਦੇ ਖਿਲਾਫ਼’ਝੂਠੇ ਪੁਲਿਸ ਮੁਕਾਬਲਿਆਂ’ ਵਰਗੇ ਕੇਸਾਂ ਨੂੰ ਪੰਜਾਬਸਰਕਾਰ ਜਾਂ ਪੁਲਿਸ ਹਾਈਕਮਾਨ ਨੇ ਅਦਾਲਤਾਂ ਵਿਚ ਇਹ ਆਖ ਕੇ ਬੰਦਕਰਵਾ ਦਿੱਤਾ ਕਿ ‘ਅੱਤਵਾਦ’ ਖਿਲਾਫ਼ਲੜਾਈਲੜਨਵਾਲੀਪੰਜਾਬ ਪੁਲਿਸ ਦਾ ਅਜਿਹੇ ਕੇਸਾਂ ਕਾਰਨ’ਮਨੋਬਲ’ ਡਿੱਗੇਗਾ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਰਕਾਰਕਾਨੂੰਨਦੀ ਇਕ ਜ਼ਿੰਮੇਵਾਰ ਏਜੰਸੀ ਦਾਮਨੋਬਲ ਕੀ ਗੈਰ-ਕਾਨੂੰਨੀਕੰਮਕਰਨਵੇਲੇ ਨਹੀਂ ਡਿੱਗਦਾ? ਜਦੋਂ ਪੰਜਾਬ ਪੁਲਿਸ ਵਿਚਵੜੇ ਕਈ ਲਾਲਚੀਅਤੇ ਅਣਮਨੁੱਖੀ ਸੋਚ ਵਾਲੇ ਲੋਕਕਾਨੂੰਨ ਨੂੰ ਤੋੜਦੇ ਹਨ, ਉਦੋਂ ਪੰਜਾਬ ਪੁਲਿਸ ਦਾ’ਮਨੋਬਲ’ ਕਿਉਂ ਨਹੀਂ ਟੁੱਟਦਾ ਅਤੇ ਜਦੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਅਤੇ ਕਾਨੂੰਨਤੋੜਨ ਦੇ ਦੋਸ਼ ‘ਚ ਪੁਲਿਸ ਨੂੰ ਕਾਨੂੰਨ ਦੇ ਕਟਹਿਰੇ ਵਿਚਖੜ੍ਹਾਕੀਤਾਜਾਵੇ ਤਾਂ ਉਸ ਵੇਲੇ ਪੁਲਿਸ ਦਾ’ਮਨੋਬਲ’ ਕਿਉਂ ਡਿੱਗਦਾ ਹੈ?
ਪੰਜਾਬਵਿਚ ਅੱਤਵਾਦ ਦਾਖ਼ਾਤਮਾ ਹੋਏ ਨੂੰ ਦੋ ਦਹਾਕੇ ਤੋਂ ਉਪਰ ਸਮਾਂ ਹੋ ਚੁੱਕਿਆ ਹੈ।ਪੰਜਾਬਦਾ ਮਾਹੌਲ ਹੁਣ ਬਿਲਕੁਲ ਅਮਨ-ਅਮਾਨਵਾਲਾਹੈ।ਪਰ ਇਸ ਦੇ ਬਾਵਜੂਦ ਗਾਹੇ-ਬਗਾਹੇ ਪੰਜਾਬ ਪੁਲਿਸ ਵਲੋਂ ਕਥਿਤ ਤੌਰ ‘ਤੇ ਪੰਜਾਬ ‘ਚ ਮੁੜ ਅੱਤਵਾਦੀ ਗਤੀਵਿਧੀਆਂ ਸੁਰਜੀਤ ਕਰਨ ਦੇ ਦੋਸ਼ਾਂ ‘ਚ ਕਈ ਨੌਜਵਾਨਾਂ ਨੂੰ ਗੋਲੀ-ਸਿੱਕੇ ਸਮੇਤਗ੍ਰਿਫ਼ਤਾਰਕਰਨਦਾਦਾਅਵਾਕੀਤਾਜਾਂਦਾਹੈ। ਕਈ ਵਾਰਫੜੇ ਗਏ ਅਜਿਹੇ ਨੌਜਵਾਨਾਂ ਦੇ ਪਰਿਵਾਰਾਂ ਵਾਲੇ ਮੀਡੀਆਕੋਲਦਾਅਵਾਕਰਦੇ ਹਨ ਕਿ ਪੁਲਿਸ ਨੇ ਉਨ੍ਹਾਂ ਦੇ ਬੇਕਸੂਰ ਨੌਜਵਾਨ ਨੂੰ ਘਰੋਂ ਚੁੱਕਿਆ ਹੈ ਅਤੇ ਆਪਣੇ ਕੋਲੋਂ ਹਥਿਆਰ ਤੇ ਗੋਲੀ-ਸਿੱਕਾ ਪਾ ਕੇ ਝੂਠੇ ਮੁਕੱਦਮੇ ਵਿਚਫਸਾ ਦਿੱਤਾ ਹੈ।ਸਵਾਲ ਇਹ ਵੀਪੈਦਾ ਹੁੰਦਾ ਹੈ, ਕੀ ਪੰਜਾਬ ਪੁਲਿਸ ਕੋਲਏਨਾਨਾਜਾਇਜ਼ ਅਸਲਾ ਹੈ, ਕਿ ਉਹ ਜਿਸ ‘ਤੇ ਜੀਅ ਕਰੇ ਅਸਲਾਪਾ ਕੇ ਝੂਠਾ ਮੁਕੱਦਮਾ ਦਰਜਕਰ ਸਕੇ? ਜੇਕਰਪੰਜਾਬ ਪੁਲਿਸ ਕੋਲਝੂਠੇ ਮੁਕੱਦਮਿਆਂ ਵਿਚ ਪਾਉਣ ਲਈਨਾਜਾਇਜ਼ ਅਸਲਾ ਹੈ ਤਾਂ ਉਹ ਕਿੱਥੋਂ ਆਇਆ?ਇਨ੍ਹਾਂ ਸਵਾਲਾਂ ਦੇ ਜਵਾਬਸ਼ਾਇਦ ਕੋਈ ਨਾਦੇਵੇ, ਪਰਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਇੰਸਪੈਕਟਰਇੰਦਰਜੀਤ ਸਿੰਘ ਦੇ ਕੋਲੋਂ ਖ਼ਤਰਨਾਕਨਸ਼ਿਆਂ ਤੋਂ ਇਲਾਵਾਨਾਜਾਇਜ਼ ਹਥਿਆਰਅਤੇ ਏ.ਕੇ.-47 ਵਰਗੀਮਾਰੂਰਾਈਫਲਦਾਮਿਲਣਾ ਇਸੇ ਦਿਸ਼ਾ ‘ਚ ਕੁਝ ਸੰਕੇਤਦਿੰਦਾਹੈ।
ਇੰਸਪੈਕਟਰਇੰਦਰਜੀਤ ਸਿੰਘ ਦਾਕਾਰ-ਵਿਹਾਰ ਤੇ ਕਿਰਦਾਰ ਮੁੰਬਈਪੁਲਿਸ ਦੇ ਐਨਕਾਊਂਟਰਸਪੈਸ਼ਲਿਸਟਦਯਾਨਾਇਕਨਾਲਮਿਲਦਾ-ਜੁਲਦਾ ਹੈ, ਜਿਸ ਨੂੰ 83 ਮੁਕਾਬਲੇ ਕਰਨਦਾ’ਮਾਣ’ਹਾਸਲ ਸੀ। ਉਸ ਬਾਰੇ ਫ਼ਿਲਮਾਂ ਵੀਬਣੀਆਂ, ਪਰਹੁਣ ਇਹ ਮੰਨਿਆਜਾਂਦਾ ਹੈ ਕਿ ਮੁਕਾਬਲਿਆਂ ‘ਚ ਮਾਰੇ ਗਏ ਡੇਢਦਰਜਨ ਤੋਂ ਵੱਧ ਗੈਂਗਸਟਰ ਉਸ ਵਲੋਂ ਖ਼ੁਦ’ਪੈਦਾ’ਕੀਤੇ ਗਏ ਸਨ। ਪਹਿਲਾਂ ਮਹਾਰਾਸ਼ਟਰ ਤੇ ਫਿਰਪੰਜਾਬਪੁਲਿਸ ਦੇ ਮੁਖੀਵਜੋਂ ਚੋਖਾ ਨਾਮਕਮਾ ਚੁੱਕੇ ਜੂਲੀਓਰਿਬੇਰੋ ਨੇ ਇਕ ਵਾਰਲਿਖਿਆ ਸੀ ਕਿ ਕਿਸੇ ਵੀਪੁਲਿਸਕਰਮੀਦੀਕਾਮਯਾਬੀ ਨੂੰ ਉਸ ਵਲੋਂ ਕੀਤੀਆਂ ਗ੍ਰਿਫ਼ਤਾਰੀਆਂ ਜਾਂ ਸੁਲਝਾਏ ਕੇਸਾਂ ਦੀਗਿਣਤੀ ਦੇ ਹਿਸਾਬਨਾਲਨਹੀਂ ਆਂਕਿਆ ਜਾਣਾਚਾਹੀਦਾ ਸਗੋਂ ਉਸ ਵਲੋਂ ਪੜਤਾਲੇ ਗਏ ਕੇਸਾਂ ਦੀਅਦਾਲਤੀਸਫ਼ਲਤਾ ਨੂੰ ਉਸ ਦੀ ਕਰਤੱਵ-ਨਿਸ਼ਠਾ ਦਾਆਧਾਰਮੰਨਿਆਜਾਣਾਚਾਹੀਦਾ ਹੈ। ਪਰ ਅਜਿਹੀਆਂ ਨੇਕਨਸੀਹਤਾਂ ਵੱਲ ਨਾ ਤਾਂ ਕਦੇ ਕੇਂਦਰੀ ਗ੍ਰਹਿਮੰਤਰਾਲੇ ਦਾਧਿਆਨ ਗਿਆ ਹੈ ਅਤੇ ਨਾ ਹੀ ਸੂਬਾਈ ਗ੍ਰਹਿਵਿਭਾਗਾਂ ਦਾ। ਇਸੇ ਕਾਰਨ ਹੀ ਪੁਲਿਸ ਵਰਗੀਨਾਗਰਿਕ ਸੁਰੱਖਿਆ ਵਾਲੀ ਏਜੰਸੀ ਲੋਕ ਪੱਖੀ ਨਹੀਂ, ਲੋਕਵਿਰੋਧੀਬਣ ਕੇ ਰਹਿਜਾਂਦੀਹੈ।ਪਹਿਲਾਂ ਦੋ ਦਹਾਕੇ ਅੱਤਵਾਦ ਖ਼ਤਮਕਰਨਦੀਆੜਹੇਠਪੰਜਾਬ ਪੁਲਿਸ ਦੇ ਉਪਰ ਤੋਂ ਹੇਠਾਂ ਤੱਕ ਅਧਿਕਾਰੀਆਂ ਨੇ ਤਰੱਕੀਆਂ ਤੇ ਧਨ ਇਕੱਤਰ ਕਰਨਦੀਲਾਲਸਾ ‘ਚ ਹਜ਼ਾਰਾਂ ਬੇਗੁਨਾਹਾਂ ਨੂੰ ‘ਅੱਤਵਾਦੀ’ ਆਖ ਕੇ ਝੂਠੇ ਮੁਕਾਬਲਿਆਂ ਵਿਚਮਾਰ ਮੁਕਾਇਆ ਸੀ ਅਤੇ ਹੁਣ ਪੰਜਾਬ ਪੁਲਿਸ ਦੇ ਕਈ ਲਾਲਚੀਅਧਿਕਾਰੀਨਸ਼ਿਆਂ ਦੇ ਖ਼ਾਤਮੇ ਦੇ ਨਾਂਅ’ਤੇ ਦੋਸ਼ੀਆਂ ਨੂੰ ਬਰੀਅਤੇ ਬੇਦੋਸ਼ਿਆਂ ਨੂੰ ਦੋਸ਼ੀਬਣਾ ਕੇ ਤਰੱਕੀਆਂ, ਇਨਾਮਅਤੇ ਫਿਰੌਤੀਆਂ ਵਸੂਲਰਹੇ ਹਨ, ਜਿਸ ਦੀ ਪੁਸ਼ਟੀ ਇੰਸਪੈਕਟਰਇੰਦਰਜੀਤ ਸਿੰਘ ਵਰਗੀਪੰਜਾਬ ਪੁਲਿਸ ਅੰਦਰਬੈਠੀ’ਕਾਲੀਭੇਡ’ਦੀਨਸ਼ਿਆਂ ਤੇ ਹਥਿਆਰਾਂ ਦੀਖੇਪਸਮੇਤਗ੍ਰਿਫ਼ਤਾਰੀ ਤੋਂ ਹੋ ਜਾਂਦੀਹੈ। ਅਜਿਹੇ ਵਰਤਾਰੇ ਤੋਂ ਸਪੱਸ਼ਟ ਹੈ ਕਿ ਪੰਜਾਬ ਪੁਲਿਸ ਹਾਲੇ ਤੱਕ ਲੋਕ ਪੱਖੀ ਏਜੰਸੀ ਨਹੀਂ ਬਣ ਸਕੀ। ਪੰਜਾਬਸਰਕਾਰ ਨੂੰ ਇਸ ਦਿਸ਼ਾ ‘ਚ ਗੰਭੀਰਅਤੇ ਸੰਜੀਦਾਕਦਮ ਚੁੱਕਣੇ ਚਾਹੀਦੇ ਹਨ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …