Breaking News
Home / ਭਾਰਤ / ਲੋਕ ਸਭਾ ‘ਚ ਮੈਂਬਰਾਂ ਵਲੋਂ ਖੜ੍ਹੇ ਹੋ ਕੇ ਗੱਲ ਕਰਨ ਤੋਂ ਸਪੀਕਰ ਨਰਾਜ਼

ਲੋਕ ਸਭਾ ‘ਚ ਮੈਂਬਰਾਂ ਵਲੋਂ ਖੜ੍ਹੇ ਹੋ ਕੇ ਗੱਲ ਕਰਨ ਤੋਂ ਸਪੀਕਰ ਨਰਾਜ਼

ਕਿਹਾ – ਮੈਂ ਇਸ ਤਰ੍ਹਾਂ ਬਿਲਕੁਲ ਨਹੀਂ ਹੋਣ ਦਿਆਂਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਦਨ ਵਿਚ ਕਾਰਵਾਈ ਦੌਰਾਨ ਕੁਝ ਮੈਂਬਰਾਂ ਵਲੋਂ ਖੜ੍ਹੇ ਹੋ ਕੇ ਆਪਸ ਵਿਚ ਗੱਲ ਕਰਨ ਨੂੰ ਲੈ ਕੇ ਨਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਮੈਂ ਇਸ ਤਰ੍ਹਾਂ ਬਿੱਲਕੁਲ ਵੀ ਨਹੀਂ ਹੋਣ ਦਿਆਂਗਾ। ਸਿਫਰ ਕਾਲ ਦੌਰਾਨ ਬਿਰਲਾ ਨੇ ਕਿਹਾ ਕਿ ਕੁਝ ਮੈਂਬਰ ਸਦਨ ਵਿਚ ਖੜ੍ਹੇ ਹੋ ਕੇ ਗੱਲ ਕਰਦੇ ਹਨ, ਜਦਕਿ ਮੈਂਬਰਾਂ ਨੂੰ ਆਪਣੀ ਸੀਟ ‘ਤੇ ਬੈਠ ਹੀ ਸਦਨ ਦੀ ਕਾਰਵਾਈ ਵਿਚ ਹਿੱਸਾ ਲੈਣਾ ਚਾਹੀਦਾ ਹੈ। ਸਪੀਕਰ ਦੀ ਗੱਲ ਦਾ ਮੇਜ਼ ਥਪ-ਥਪਾ ਕੇ ਸਵਾਗਤ ਵੀ ਹੋਇਆ। ਇਸ ਦੌਰਾਨ ਤ੍ਰਿਣਾਮੂਲ ਕਾਂਗਰਸ ਦੇ ਆਗੂ ਸੁਦੀਪ ਨੇ ਕਿਹਾ ਕਿ ਸਪੀਕਰ ਦੇ ਵਿਚਾਰ ਬਹੁਤ ਚੰਗੇ ਹਨ, ਅਸੀਂ ਪੂਰਾ ਸਹਿਯੋਗ ਦਿਆਂਗੇ।

Check Also

ਮੁੰਬਈ ਦੇ ਡੋਂਗਰੀ ‘ਚ ਸੌ ਸਾਲ ਪੁਰਾਣੀ ਇਮਾਰਤ ਡਿੱਗੀ

12 ਮੌਤਾਂ ਅਤੇ 40 ਵਿਅਕਤੀਆਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਦਸ਼ਾ ਮੁੰਬਈ/ਬਿਊਰੋ ਨਿਊਜ਼ ਮੁੰਬਈ …