Breaking News
Home / ਪੰਜਾਬ / ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਹੋਏ ਪੰਜਾਬ ਦੇ ਦਿੱਗਜ਼ ਖਿਡਾਰੀ

ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਹੋਏ ਪੰਜਾਬ ਦੇ ਦਿੱਗਜ਼ ਖਿਡਾਰੀ

ਬਲਬੀਰ ਸਿੰਘ ਸੀਨੀਅਰ ਅਤੇ ਮਿਲਖਾ ਸਿੰਘ ਦਾ ਵੀ ਸਨਮਾਨ
ਚੰਡੀਗੜ੍ਹ/ਬਿਊਰੋ ਨਿਊਜ਼   
ਖੇਡ ਜਗਤ ਵਿਚ ਕੌਮਾਂਤਰੀ ਪੱਧਰਤੇ ਨਾਮਣਾ ਖੱਟਣ ਵਾਲੇ ਪੰਜਾਬ ਦੇ ਦਿੱਗਜ਼ ਖਿਡਾਰੀਆਂ ਨੂੰ ਪਹਿਲੀ ਵਾਰ ਸੂਬੇ ਦੇ ਸਭ ਤੋਂ ਵੱਡੇ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਚ ਪੰਜਾਬ ਦੀ ਸ਼ਾਨ ਬਣੇ 18 ਦਿੱਗਜ਼ ਖਿਡਾਰੀਆਂ ਸਣੇ ਕੁੱਲ 99 ਖਿਡਾਰੀਆਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ। ਐਵਾਰਡ ਹਾਸਲ ਕਰਨ ਵਾਲੇ ਇਨ੍ਹਾਂ ਖਿਡਾਰੀਆਂ ਵਿਚ ਤਿੰਨ ਵਾਰ ਉਲੰਪਿਕ ਸੋਨ ਤਮਗਾ ਜੇਤੂ ਬਲਬੀਰ ਸਿੰਘ ਸੀਨੀਅਰ, ਰਾਸ਼ਟਰ ਮੰਡਲ ਤੇ ਏਸ਼ੀਆਈ ਖੇਡਾਂ ਦੇ ਚੈਂਪੀਅਨ ਮਿਲਖਾ ਸਿੰਘ, ਏਸ਼ੀਆ ਦੇ ਸਰਵੋਤਮ ਅਥਲੀਟ ਬਣੇ ਗੁਰਬਚਨ ਸਿੰਘ ਰੰਧਾਵਾ, ਭਾਰਤ ਨੂੰ ਹਾਕੀ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਅਜੀਤਪਾਲ ਸਿੰਘ, ਕ੍ਰਿਕਟ ਖਿਡਾਰੀ ਬਿਸ਼ਨ ਸਿੰਘ ਬੇਦੀ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜੇਤੂ ਭਾਰਤੀ ਮਹਿਲਾ ਅਥਲੀਟ ਕਮਲਜੀਤ ਕੌਰ ਸੰਧੂ ਪ੍ਰਮੁੱਖ ਹਨ। 

Check Also

ਨਵਜੋਤ ਸਿੱਧੂ ਨੇ ਪੰਜਾਬ ਦੀ ਸਿਆਸਤ ਫਿਰ ਭਖਾਈ

ਰਾਹੁਲ ਤੋਂ ਬਾਅਦ ਕੈਪਟਨ ਨੂੰ ਵੀ ਭੇਜਿਆ ਅਸਤੀਫ਼ਾ ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਨੇ ਪੰਜਾਬ …