Breaking News
Home / ਕੈਨੇਡਾ / ਦੂਸਰੀ ਸਲਾਨਾ ‘ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ’ ਚਿੰਗੂਆਕੂਜ਼ੀ ਪਾਰਕ ਵਿਖੇ 7 ਜੁਲਾਈ ਦਿਨ ਐਤਵਾਰ ਨੂੰ ਹੋਵੇਗੀ

ਦੂਸਰੀ ਸਲਾਨਾ ‘ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ’ ਚਿੰਗੂਆਕੂਜ਼ੀ ਪਾਰਕ ਵਿਖੇ 7 ਜੁਲਾਈ ਦਿਨ ਐਤਵਾਰ ਨੂੰ ਹੋਵੇਗੀ

ਟੀ.ਪੀ.ਏ.ਆਰ. ਕਲੱਬ ਦੇ 75 ਮੈਂਬਰ ਇਸ ਵਿਚ ਸ਼ਾਮਲ ਹੋਣਗੇ
ਬਰੈਂਪਟਨ/ਡਾ. ਝੰਡ : ਨਰਿੰਦਰ ਬੈਂਸ ਤੋਂ ਪ੍ਰਾਪਤ ਸੂਚਨਾ ਅਨੁਸਾਰ ਦੂਸਰੀ ਸਲਾਨਾ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਇਸ ਸਾਲ ਚਿੰਗੂਆਕੂਜ਼ੀ ਪਾਰਕ ਵਿਖੇ 7 ਜੁਲਾਈ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਵਿਚ 5 ਕਿਲੋਮੀਟਰ ਅਤੇ 10 ਕਿਲੋਮੀਟਰ ਦੀ ਦੌੜ ਤੇ ਵਾੱਕ ਸ਼ਾਮਲ ਹੋਵੇਗੀ।
ਇਹ ਦੌੜ ਸਵੇਰੇ ਠੀਕ ਨੌਂ ਵਜੇ ਸ਼ੁਰੂ ਹੋਵੇਗੀ ਅਤੇ ਇਸ ਵਿਚ ਸ਼ਾਮਲ ਹੋਣ ਵਾਲੇ ਸਾਰੇ ਮੈਂਬਰਾਂ ਨੂੰ ਸਵੇਰੇ ਅੱਠ ਵਜੇ ਚਿੰਗੂਆਕੂਜ਼ੀ ਪਾਰਕ ਵਿਖੇ ਇਕੱਤਰ ਹੋਣ ਲਈ ਬੇਨਤੀ ਕੀਤੀ ਗਈ ਹੈ। ਇਸ ਦੌੜ ਦਾ ਰੂਟ ਚਿੰਗੂਆਕੂਜ਼ੀ ਪਾਰਕ ਦੇ ਟੈਰੀ ਫ਼ੌਕਸ ਟਰੈਕ ਐਂਡ ਫ਼ੀਲਡ ਸਟੇਡੀਅਮ ਤੋਂ ਸ਼ੁਰੂ ਹੋ ਕੇ ਬਰੈਮਲੀ ਰੋਡ ਦੇ ਨਾਲ ਨਾਲ ਜਾ ਕੇ ਕੁਈਨ ਸਟਰੀਟ ਅਤੇ ਫਿਰ ਸੈਂਟਰ ਪਾਰਕ ਡਰਾਈਵ ਵੱਲ ਹੁੰਦਾ ਹੋਇਆ ਚਿੰਗੂਆਕੂਜ਼ੀ ਪਾਰਕ ਸਕੇਟ ਟਰੇਲ ਲੰਘ ਕੇ ਮਾਊਂਟ ਚਿੰਗੂਆਕੂਜ਼ੀ ਦੇ ਉੱਤਰ ਵਾਲੇ ਪਾਸਿਉਂ ਗ਼ੁਜ਼ਰ ਕੇ ਸੈਂਟਰ ਪਾਰਕ ਡਰਾਈਵ ਦੇ ਨਾਲ ਨਾਲ ਫਿਰ ਬਰੈਮਲੀ ਰੋਡ ਤੋਂ ਵਾਪਸ ਟੈਰੀ ਫ਼ੌਕਸ ਟਰੈਕ ਐਂਡ ਫ਼ੀਲਡ ਸਟੇਡੀਅਮ ਤੱਕ ਪਹੁੰਚਣਾ ਨਿਰਧਾਰਿਤ ਕੀਤਾ ਗਿਆ ਹੈ। ਇਸ ਦੌੜ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਗਾਈਡ ਕਰਨ ਲਈ ਵਾਲੰਟੀਅਰ ਵੱਖ-ਵੱਖ ਥਾਂਵਾਂ ‘ਤੇ ਖੜ੍ਹੇ ਹੋਣਗੇ। ਦੌੜ ਦੀ ਸਮਾਪਤੀ ‘ਤੇ ਇਸ ਈਵੈਂਟ ਵਿਚ ਸ਼ਾਮਲ ਹੋਣ ਵਾਲਿਆਂ ਲਈ ਪੌਸ਼ਟਿਕ ਰਿਫ਼ਰੈੱਸ਼ਮੈਂਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਹ ਦੌੜ ਬੱਚਿਆਂ ਦੀ ਪੜ੍ਹਾਈ ਨੂੰ ਸਮੱਰਪਿਤ ਹੋਏਗੀ ਅਤੇ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਪੂਰੀ ਤਰ੍ਹਾਂ ઑਈਕੋਫ਼ਰੈਂਡਲ਼ੀ ਅਤੇ ઑਗਰੀਨ਼ ਹੋਵੇਗੀ। ਇਸ ਦੌਰਾਨ ਕਿਸੇ ਵੀ ਕਿਸਮ ਦੇ ਪਲਾਸਟਿਕ ਮੰਟੀਰੀਅਲ ਦੀ ਵਰਤੋਂ ਨਹੀਂ ਕੀਤੀ ਜਾਏਗੀ ਅਤੇ ਇਸ ਪੂਰੇ ਈਵੈਂਟ ਵਿਚ ਸਫ਼ਾਈ ਵਗ਼ੈਰਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ‘ਐੱਨਲਾਈਟ ਕਿੱਡਜ਼ ਰੱਨ’ ਪਿਛਲੇ ਸਾਲ ਨਰਿੰਦਰ ਬੈਂਸ ਅਤੇ ਉਨ੍ਹਾਂ ਦੀ ਸਹਿਯੋਗੀ ਟੀਮ ਵੱਲੋਂ ਪਿਛਲੇ ਸਾਲ 2018 ਵਿਚ ਕੈਲਾਡਨ ਵਿਚ ਕਰਵਾਈ ਗਈ ਸੀ ਅਤੇ ਇਸ ਵਿਚ 100 ਤੋਂ ਵਧੀਕ ਦੌੜਾਕਾਂ ਅਤੇ ਪੈਦਲ ਚੱਲਣ ਵਾਲਿਆਂ ਨੇ ਭਾਗ ਲਿਆ ਸੀ। ਇਸ ਵਾਰ ਇਨ੍ਹਾਂ ਦੀ ਗਿਣਤੀ ਇਸ ਤੋਂ ਦੁੱਗਣੀ ਤੋਂ ਵੀ ਵਧੇਰੇ ਹੋਣ ਦਾ ਅਨੁਮਾਨ ਹੈ। ਇਸ ‘ਚ ਸ਼ਾਮਲ ਹੋਣ ਲਈ ਕੇਵਲ 15 ਡਾਲਰ ਰਜਿਸਟ੍ਰੇਸ਼ਨ ਫ਼ੀਸ ਰੱਖੀ ਗਈ ਹੈ ਤੇ ਹੁਣ ਤੀਕ 160 ਦੌੜਾਕਾਂ ਨੇ ਇਸ ਈਵੈਂਟ ਲਈ ਰਜਿਸਟ੍ਰੇਸ਼ਨ ਕਰਵਾ ਲਈ ਹੈ ਜਿਨ੍ਹਾਂ ਵਿਚ ਟੀ.ਪੀ.ਏ.ਆਰ. ਕਲੱਬ ਦੇ 75 ਮੈਂਬਰ ਸ਼ਾਮਲ ਹਨ। ਵਧੇਰੇ ਜਾਣਕਾਰੀ ਲਈ ਨਰਿੰਦਰ ਬੈਂਸ ਨੂੰ 647-893-3656 ਤੇ ਸੰਧੂਰਾ ਸਿੰਘ ਬਰਾੜ ਨੂੰ 416-275-9337 ઑ’ਤੇ ਕਾਲ ਕੀਤਾ ਜਾ ਸਕਦਾ ਹੈ।

Check Also

ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ 14 ਜੁਲਾਈ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਬਿਊਰੋ ਨਿਊਜ਼ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ 152ਵਾਂ ਕੈਨੇਡਾ ਡੇਅ ਮਿਤੀ 14 ਜੁਲਾਈ …