Breaking News
Home / ਕੈਨੇਡਾ / ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮੇਅਰ ਪੈਟਰਿਕ ਬਰਾਊਨ ਦੇ ਸਨਮਾਨ ਵਿਚ ਡਿਨਰ ਦਿੱਤਾ

ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮੇਅਰ ਪੈਟਰਿਕ ਬਰਾਊਨ ਦੇ ਸਨਮਾਨ ਵਿਚ ਡਿਨਰ ਦਿੱਤਾ

ਬਰੈਂਪਟਨ/ਡਾ. ਝੰਡ : ਲੰਘੇ 25 ਜੂਨ ਨੂੰ ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦੇ ਸਨਮਾਨ ਵਿਚ ਬਰੈਂਪਟਨ ਦੇ ਮਸ਼ਹੂਰ ‘ਅਨੋਖੀ ਰੈਸਟੋਰੈਂਟ’ ਵਿਚ ਡਿਨਰ ਪਾਰਟੀ ਕੀਤੀ ਗਈ ਜਿਸ ਵਿਚ ਪੈਟਰਿਕ ਦੀ ਪਤਨੀ ਜੈਨਵੀ ਬਰਾਊਨ ਤੋਂ ਇਲਾਵਾ ਉਨ੍ਹਾਂ ਦੇ ਪਾਲਿਸੀ ਐਡਵਾਈਜ਼ਰ ਕੁਲਦੀਪ ਸਿੰਘ ਗੋਲੀ ਵੀ ਸ਼ਾਮਲ ਹੋਏ।
ਇਸ ਡਿਨਰ ਪਾਰਟੀ ਦੌਰਾਨ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਵੱਲੋਂ ਸੀਨੀਅਰਜ਼ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਵੱਲੋਂ ਸੀਨੀਅਰਾਂ ਲਈ 15 ਡਾਲਰ ਟਰਾਂਜ਼ਿਟ ਪਾਸ ਦਾ ਸੁਆਗਤ ਕੀਤਾ ਗਿਆ ਅਤੇ ਨਾਲ ਹੀ ਸੁਝਾਅ ਦਿੱਤਾ ਗਿਆ ਕਿ ਸੀਨੀਅਰਾਂ ਲਈ ਸਲਾਨਾ 50-60 ਡਾਲਰ ਦਾ ਟਰਾਂਜ਼ਿਟ ਪਾਸ ਬਣਾ ਦਿੱਤਾ ਜਾਏ ਪ੍ਰੰਤੂ ਮੇਅਰ ਬਰਾਊਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਅਗਲੇ ਸਾਲ ਤੋਂ ਸੀਨੀਅਰਾਂ ਲਈ ਫ਼ਰੀ ਟਰਾਂਜ਼ਿਟ ਪਾਸ ਦੀ ਸਹੂਲਤ ਸ਼ੁਰੂ ਕਰ ਦੇਣਗੇ। ਇਸ ਨਾਲ ਬਰੈਂਪਟਨ ਕੈਨੇਡਾ ਦਾ ਪਹਿਲਾ ਸ਼ਹਿਰ ਹੋਵੇਗਾ ਜਿੱਥੇ ਸੀਨੀਅਰਜ਼ ਨੂੰ ਬਰੈਂਪਟਨ ਸਿਟੀ ਬੱਸਾਂ ਵਿਚ ਫ਼ਰੀ ਸਫ਼ਰ ਕਰਨ ਦਾ ਮਾਣ ਪ੍ਰਾਪਤ ਹੋਵੇਗਾ। ਉਪਰੰਤ, ਜੇਮਜ਼ ਪੌਟਰ ਸੀਨੀਅਰਜ਼ ਕਲੱਬ ਵੱਲੋਂ ਪੈਟਰਿਕ ਬਰਾਊਨ, ਉਨ੍ਹਾਂ ਦੀ ਪਤਨੀ ਜੈਨਵੀ ਬਰਾਊਨ ਅਤੇ ਕੁਲਦੀਪ ਸਿੰਘ ਗੋਲੀ ਨੂੰ ਪਲੇਕਸ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੇਅਰ ਵੱਲੋਂ ਪ੍ਰੀਤਮ ਸਿੰਘ ਸਰਾਂ ਨੂੰ ‘ਬੈੱਸਟ ਪ੍ਰੈਜ਼ੀਡੈਂਟ’ ਅਤੇ ਵਿਸਾਖਾ ਸਿੰਘ ਤਾਤਲਾ ਨੂੰ ਬੈੱਸਟ ਡਾਇਰੈੱਕਟਰ ਦੇ ਸਰਟੀਫ਼ੀਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿਚ ਕਲੱਬ ਦੇ ਸਮੂਹ ਮੈਂਬਰਾਂ ਨੇ ਪੈਟਰਿਕ ਬਰਾਊਨ ਅਤੇ ਹੋਰ ਮਹਿਮਾਨਾਂ ਨਾਲ ਅਨੋਖੀ ਰੈੱਸਟੋਰੈਂਟ ਵਿਚ ਖਾਣੇ ਦਾ ਆਨੰਦ ਮਾਣਿਆ।

Check Also

ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ 14 ਜੁਲਾਈ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਬਿਊਰੋ ਨਿਊਜ਼ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ 152ਵਾਂ ਕੈਨੇਡਾ ਡੇਅ ਮਿਤੀ 14 ਜੁਲਾਈ …