Breaking News
Home / ਦੁਨੀਆ / ਜੀਂਦੋਵਾਲ (ਬੰਗਾ) ઠਨਿਵਾਸੀਆਂ ਵਲੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ 7 ਜੁਲਾਈ ਨੂੰ ਕਰਵਾਇਆ ਜਾਵੇਗਾ

ਜੀਂਦੋਵਾਲ (ਬੰਗਾ) ઠਨਿਵਾਸੀਆਂ ਵਲੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਧਾਰਮਿਕ ਸਮਾਗਮ 7 ਜੁਲਾਈ ਨੂੰ ਕਰਵਾਇਆ ਜਾਵੇਗਾ

ਟੋਰਾਂਟੋ : ਟੋਰਾਂਟੋ ਏਰੀਏ ਵਿਚ ਵਸਦੇ ਪਿੰਡ ਜੀਂਦੋਵਾਲ ਨਿਵਾਸੀਆਂ ਵਲੋਂ ਹਰ ਸਾਲ ਆਪਣੇ ਪਿੰਡ ਨਾਲ ਸਬੰਧਤ ਉਸ ਇਤਿਹਾਸਕ ਦਿਨ ਨੂੰ ਯਾਦ ਕੀਤਾ ਜਾਂਦਾ ਹੈ ਜਿਸ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਆਪਣੇ ਪਵਿੱਤਰ ਚਰਨ ਇਸ ਪਿੰਡ ਵਿਚ ਪਾਏ ਸਨ। ਕਰਤਾਰਪੁਰ ਦੀ ਜੰਗ ਜਿਤਣ ਤੋਂ ਬਾਅਦ ઠਕੀਰਤਪੁਰ ਨੂੰ ਜਾਂਦਿਆਂ ਰਸਤੇ ਵਿਚ ਗੁਰੂ ਸਾਹਿਬ ਪਿੰਡ ਜੀਂਦੋਵਾਲ ਵਿਚ ਜਿਥੇ ਕੁਝ ਦਿਨ ਠਹਿਰੇ ਸਨ। ਉਸ ਅਸਥਾਨ ‘ਤੇ ਉਸਰਿਆ ਹੋਇਆ ਹੈ ਇਤਿਹਾਸਕ ਗੁਰਦੁਆਰਾ ਸਾਹਿਬ ਚਰਨ ਕੰਵਲ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਹੱਦ ਅੰਦਰ ਬਣੇ ਖਾਲਸਾ ਹਾਈ ਸਕੂਲ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰ ਰਹੇ ਹਨ। ਜਿੱਥੇ ਪਿੰਡ ਜੀਦੋਵਾਲ ਵਿਚ ਇਹ ਇਤਿਹਾਸਕ ਦਿਨ ਹਰ ਸਾਲ 20 ਹਾੜ੍ਹ ਨੂੰ ਮਨਾਇਆ ਜਾਂਦਾ ਹੈ ਉਥੇ ਟੋਰਾਂਟੋ ਏਰੀਆ ਵਿਚ ਵਸਦੇ ઠਇਸ ਪਿੰਡ ਦੇ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਨਜ਼ਦੀਕੀ ਪਰਿਵਾਰਾਂ ਦੇ ਸਹਿਯੋਗ ਨਾਲ ਇਸ ਇਤਿਹਾਸਕ ਦਿਨ ਨੂੰ ਯਾਦ ਕਰਦੇ ਆ ਰਹੇ ਹਨ। ਇਸ ਸਾਲ ਇਸ ਇਤਿਹਾਸਕ ਦਿਨ ਨਾਲ ਸਬੰਧਤ ਧਾਰਮਿਕ ਸਮਾਗਮ 7 ਜੁਲਾਈ ਦਿਨ ਐਤਵਾਰ ਸਵੇਰੇ 10 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ 4515 ਐਬਨੀਜ਼ਰ ਰੋਡ ਬਰੈਂਪਟਨ ਵਿਖੇ ਕਰਵਾਇਆ ਜਾ ਰਿਹਾ ਹੈ।ઠਵਧੇਰੇ ਜਾਣਕਾਰੀ ਲਈ ਮੀਲਾ ਸਿੰਘ ਬਾਲੂ ਨਾਲ 647 400 8796 ਅਤੇ ਕੁਲਵੀਰ ਸਿੰਘ ਪੂਨੀ ਨਾਲ 647 297 4269 ‘ਤੇ ઠਸੰਪਰਕ ਕੀਤਾ ਜਾ ਸਕਦਾ ਹੈ।

Check Also

ਨੀਰਵ ਮੋਦੀ ਨੂੰ ਵਿਆਜ ਸਣੇ 7200 ਕਰੋੜ ਰੁਪਏ ਅਦਾ ਕਰਨ ਦੇ ਹੁਕਮ

ਪੁਣੇ : ਕਰਜ਼ਾ ਵਸੂਲੀ ਟ੍ਰਿਬਿਊਨਲ (ਡੀਆਰਟੀ) ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਉਸ ਦੇ …