Breaking News
Home / ਭਾਰਤ / ਲੋਕ ਸਭਾ ‘ਚ ਗੂੰਜਿਆ ‘ਮਾਸੂਮ ਫਤਹਿਵੀਰ’ ਦੀ ਮੌਤ ਦਾ ਮਾਮਲਾ

ਲੋਕ ਸਭਾ ‘ਚ ਗੂੰਜਿਆ ‘ਮਾਸੂਮ ਫਤਹਿਵੀਰ’ ਦੀ ਮੌਤ ਦਾ ਮਾਮਲਾ

ਭਗਵੰਤ ਮਾਨ ਨੇ ਐਨ.ਡੀ.ਆਰ.ਐਫ. ਟੀਮ ‘ਤੇ ਚੁੱਕੇ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਲੋਕ ਸਭਾ ਵਿਚ ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਬੋਰਵੈਲ ‘ਚ ਡਿੱਗ ਕੇ ਜਾਨ ਗੁਆਉਣ ਵਾਲੇ ਦੋ ਸਾਲਾ ਮਾਸੂਮ ਫਤਹਿਵੀਰ ਸਿੰਘ ਦਾ ਮਾਮਲਾ ਵੀ ਗੂੰਜਿਆ। ਇਹ ਮਾਮਲਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਚੁੱਕਿਆ। ਭਗਵੰਤ ਮਾਨ ਨੇ ਕਿਹਾ ਕਿ ਫਤਹਿਵੀਰ ਨੂੰ ਬੋਰਵੈਲ ਵਿਚੋਂ ਕੱਢਣ ਲਈ ਐਨ.ਡੀ.ਆਰ.ਐਫ. ਕੋਲ ਲੋੜੀਂਦਾ ਸਮਾਨ ਨਹੀਂ ਸੀ। ਉਨ੍ਹਾਂ ਕਿਹਾ ਕਿ ਰੈਸਕਿਊ ਅਪਰੇਸ਼ਨ ਤੋਂ ਬਾਅਦ ਐਨ.ਡੀ.ਆਰ.ਐਫ. ਦੀ ਟੀਮ ਨੇ ਕਿਹਾ ਕਿ ਉਹ ਇਸ ਕੰਮ ਵਿਚ ਮਾਹਰ ਨਹੀਂ ਹਨ। ਧਿਆਨ ਰਹੇ ਕਿ ਪਿਛਲੇ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਦੋ ਸਾਲਾ ਫਤਹਿਵੀਰ ਇਕ ਡੂੰਘੇ ਬੋਰਵੈਲ ‘ਚ ਡਿੱਗ ਗਿਆ ਸੀ, ਜਿਸ ਨੂੰ ਬਾਹਰ ਕੱਢਣ ਲਈ 6 ਦਿਨ ਲਈ ਰੈਸਕਿਊ ਅਪਰੇਸ਼ਨ ਚਲਿਆ ਸੀ, ਫਿਰ ਵੀ ਫਤਹਿਵੀਰ ਨੂੰ ਬਚਾਇਆ ਨਹੀਂ ਸੀ ਜਾ ਸਕਿਆ।

Check Also

ਮੁੰਬਈ ਦੇ ਡੋਂਗਰੀ ‘ਚ ਸੌ ਸਾਲ ਪੁਰਾਣੀ ਇਮਾਰਤ ਡਿੱਗੀ

12 ਮੌਤਾਂ ਅਤੇ 40 ਵਿਅਕਤੀਆਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਦਸ਼ਾ ਮੁੰਬਈ/ਬਿਊਰੋ ਨਿਊਜ਼ ਮੁੰਬਈ …