Breaking News
Home / ਕੈਨੇਡਾ / ਗੋਰ ਸੀਨੀਅਰ ਕਲੱਬ ਵਲੋਂ ਤਾਸ਼ ਮੁਕਾਬਲੇ ਕਰਵਾਏ ਗਏ

ਗੋਰ ਸੀਨੀਅਰ ਕਲੱਬ ਵਲੋਂ ਤਾਸ਼ ਮੁਕਾਬਲੇ ਕਰਵਾਏ ਗਏ

ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਗੋਰ ਮੀਡੋਅ ਕਮਿਊਨਿਟੀ ਸੈਂਟਰ ਵਿਖੇ 14 ਜੂਨ ਨੂੰ ਤਾਸ਼ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਵੀਪ ਦੀਆਂ 32 ਟੀਮਾਂ ਨੇ ਭਾਗ ਲਿਆ। ਸਾਰੀਆਂ ਟੀਮਾਂ ਨੇ ਮੁਕਾਬਲਾ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ। ਅਖੀਰ ਵਿਚ ਜਸਵਿੰਦਰ ਸਿੰਘ ਤੇ ਰਾਣਾ ਦੀ ਟੀਮ ਪਹਿਲੇ ਸਥਾਨ ‘ਤੇ ਆਈ।
ਦੂਜੇ ਸਥਾਨ ‘ਤੇ ਤਰਲੋਕ ਸਿੰਘ ਸੰਧੂ ਤੇ ਰਣਧੀਰ ਸਿੰਘ ਰਾਏ ਦੀ ਟੀਮ ਆਈ। ਝਲਮਣ ਸਿੰਘ ਸੰਧੂ ਤੇ ਗੁਰਪ੍ਰੀਤ ਸਿੰਘ ਦੀ ਟੀਮ ਤੀਜੇ ਨੰਬਰ ‘ਤੇ ਜੇਤੂ ਰਹੀ। ਇਸੇ ਤਰ੍ਹਾਂ ਸਰਾਂ ਦੇ ਮੁਕਾਬਲੇ ਵਿਚ ਕੈਲੇਡਨ ਤੋਂ ਸੁਖਦੇਵ ਸਿੰਘ ਗਿੱਲ ਤੇ ਬਲਵਿੰਦਰ ਸਿੰਘ ਗਿੱਲ ਦੀ ਟੀਮ ਪਹਿਲੇ ਸਥਾਨ ਉਤੇ ਅਤੇ ਬਲਵਿੰਦਰ ਸਿੰਘ ਬੈਨੀਪਾਲ ਤੇ ਮੇਜਰ ਸਿੰਘ ਗਿੱਲ ਦੀ ਟੀਮ ਦੂਜੇ ਸਥਾਨ ‘ਤੇ ਆਈ।
ਜੇਤੂ ਟੀਮਾਂ ਨੂੰ ਨਕਦ ਇਨਾਮ ਨੇ ਟਰਾਫੀਆਂ ਨਾਲ ਸਨਮਾਨਿਆ ਗਿਆ। ਟੂਰਨਾਮੈਂਟ ਦੌਰਾਨ ਚਾਹ-ਪਾਣੀ, ਸਨੈਕਸ ਦਾ ਅਟੁੱਟ ਲੰਗਰ ਵਰਤਾਇਆ ਗਿਆ, ਜਿਸ ਦੀ ਸੇਵਾ ਪਿਆਰਾ ਸਿੰਘ ਨੇ ਕੀਤੀ। ਇਸ ਟੂਰਨਾਮੈਂਟ ਨੂੰ ਸੁਚੱਜੇ ਢੰਗ ਨਾਲ ਪੂਰਾ ਕਰਨ ਲਈ ਉਜਾਗਰ ਸਿੰਘ ਗਿੱਲ, ਬਲਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਢੇਸੀ, ਨਛੱਤਰ ਸਿੰਘ, ਮੇਜਰ ਸਿੰਘ, ਰਾਮ ਪ੍ਰਕਾਸ਼ ਪਾਲ, ਗੁਰਦੇਵ ਸਿੰਘ ਜੌਹਲ, ਭਗਵਾਨ ਦਾਸ ਨੇ ਪੂਰਾ ਸਹਿਯੋਗ ਦਿੱਤਾ ਤੇ ਚੇਅਰਮੈਨ ਗੁਰਦੇਵ ਸਿੰਘ ਜੌਹਲ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਹੋਰ ਜਾਣਕਾਰੀ ਲਈ ਅਮਰੀਕ ਸਿੰਘ ਕੁਮਰੀਆ ਨਾਲ ਫੋਨ ਨੰਬਰ 647-998-7253 ‘ਤੇ ਗੱਲ ਕੀਤੀ ਜਾ ਸਕਦੀ ਹੈ।

Check Also

ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ 14 ਜੁਲਾਈ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਬਿਊਰੋ ਨਿਊਜ਼ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ 152ਵਾਂ ਕੈਨੇਡਾ ਡੇਅ ਮਿਤੀ 14 ਜੁਲਾਈ …