Breaking News
Home / ਭਾਰਤ / ਕ੍ਰਿਕਟ ਵਰਲਡ ਕੱਪ ਵਿਚ ਪਾਕਿਸਤਾਨ ਨੂੰ ਭਾਰਤ ਵਲੋਂ ਹਰਾਉਣ ‘ਤੇ ਅਮਿਤ ਸ਼ਾਹ ਨੇ ਕਿਹਾ

ਕ੍ਰਿਕਟ ਵਰਲਡ ਕੱਪ ਵਿਚ ਪਾਕਿਸਤਾਨ ਨੂੰ ਭਾਰਤ ਵਲੋਂ ਹਰਾਉਣ ‘ਤੇ ਅਮਿਤ ਸ਼ਾਹ ਨੇ ਕਿਹਾ

ਟੀਮ ਇੰਡੀਆ ਨੇ ਪਾਕਿਸਤਾਨ ‘ਤੇ ਕੀਤੀ ਇਕ ਹੋਰ ਸਰਜੀਕਲ ਸਟਰਾਈਕ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਕ੍ਰਿਕਟ ਵਰਲਡ ਕੱਪ ਦੇ ਸਭ ਤੋਂ ਚਰਚਿਤ ਮੁਕਾਬਲੇ ਵਿਚ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਦਿੱਤਾ। ਭਾਰਤ ਦੀ ਇਸ ਜਿੱਤ ‘ਤੇ ਟੀਮ ਇੰਡੀਆ ਦੀ ਚਾਰੇ ਪਾਸਿਓਂ ਤਾਰੀਫ ਹੋਈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਟੀਮ ਇੰਡੀਆ ਦੀ ਪਾਕਿਸਤਾਨ ‘ਤੇ ਇਕ ਹੋਰ ਸਰਜੀਕਲ ਸਟਰਾਈਕ ਸੀ ਅਤੇ ਇਸਦਾ ਨਤੀਜਾ ਵੀ ਪਿਛਲੀ ਵਾਰ ਵਰਗਾ ਹੀ ਰਿਹਾ। ਰੱਖਿਆ ਮੰਤਰੀ ਰਾਜਨਾਥ ਸਿੰਘ, ਖੇਡ ਰਾਜ ਮੰਤਰੀ ਕਿਰਨ ਰਿਜੀਜੂ, ਰੇਲ ਮੰਤਰੀ ਪਿਊਸ ਗੋਇਲ ਨੇ ਵੀ ਟੀਮ ਇੰਡੀਆ ਨੂੰ ਵਧਾਈ ਦਿੱਤੀ। ਇਸ ਮੈਚ ਵਿਚ ਰੋਹਿਤ ਸ਼ਰਮਾ ਨੇ 140 ਦੌੜਾਂ ਬਣਾਈਆਂ ਅਤੇ ਉਸ ਨੂੰ ਮੈਨ ਆਫ ਦਾ ਮੈਚ ਖਿਤਾਬ ਵੀ ਦਿੱਤਾ ਗਿਆ। ਕਪਤਾਨ ਵਿਰਾਟ ਕੋਹਲੀ ਨੇ ਵੀ 65 ਗੇਂਦਾਂ ‘ਤੇ 77 ਦੌੜਾਂ ਦਾ ਯੋਗਦਾਨ ਦਿੱਤਾ।

Check Also

ਮੁੰਬਈ ਦੇ ਡੋਂਗਰੀ ‘ਚ ਸੌ ਸਾਲ ਪੁਰਾਣੀ ਇਮਾਰਤ ਡਿੱਗੀ

12 ਮੌਤਾਂ ਅਤੇ 40 ਵਿਅਕਤੀਆਂ ਦੇ ਮਲਬੇ ਹੇਠਾਂ ਦਬੇ ਹੋਣ ਦਾ ਖਦਸ਼ਾ ਮੁੰਬਈ/ਬਿਊਰੋ ਨਿਊਜ਼ ਮੁੰਬਈ …