Breaking News
Home / ਕੈਨੇਡਾ / ਖੇਡਾਂ ਦੇ ਖ਼ੇਤਰ ਵਿਚ ਪਾਏ ਯੋਗਦਾਨ ਲਈ ‘ਪੰਜਾਬ ਸਪੋਰਟਸ’ ਦੇ ਬਲਬੀਰ ਸੰਧੂ ਦਾ ਮੇਅਰ ਪੈਟਰਿਕ ਬਰਾਊਨ ਵੱਲੋਂ ਸਨਮਾਨ

ਖੇਡਾਂ ਦੇ ਖ਼ੇਤਰ ਵਿਚ ਪਾਏ ਯੋਗਦਾਨ ਲਈ ‘ਪੰਜਾਬ ਸਪੋਰਟਸ’ ਦੇ ਬਲਬੀਰ ਸੰਧੂ ਦਾ ਮੇਅਰ ਪੈਟਰਿਕ ਬਰਾਊਨ ਵੱਲੋਂ ਸਨਮਾਨ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਐਤਵਾਰ ‘ਸ਼ਿੰਗਾਰ ਬੈਂਕੁਇਟ ਹਾਲ’ ਵਿਚ ਹੋਏ ਇਕ ਪ੍ਰੋਗਰਾਮ ਵਿਚ ‘ਪੰਜਾਬ ਸਪੋਰਟਸ’ ਦੇ ਬਲਬੀਰ ਸਿੰਘ ਸੰਧੂ ਨੂੰ ਖੇਡਾਂ ਦੇ ਖ਼ੇਤਰ ਵਿਚ ਪਾਏ ਗਏ ਯੋਗਦਾਨ ਲਈ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ‘ਯੂਨਾਈਟਿਡ ਸਪੋਰਟਸ ਕਲੱਬ’, ‘ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ’ ਅਤੇ ‘ਪਟਿਆਲਾ ਫ਼ਤਿਹਗੜ੍ਹ ਸਾਹਿਬ ਸਪੋਰਟਸ ਐਂਡ ਕਲਚਰਲ ਕਲੱਬ’ ਵੱਲੋਂ ਮਿਲ ਕੇ ਆਯੋਜਿਤ ਕੀਤਾ ਗਿਆ।
ਇਸ ਮੌਕੇ ਮੇਅਰ ਪੈਟਰਿਕ ਬਰਾਊਨ ਨੇ ਕਿਹਾ, ”ਖੇਡਾਂ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹਨ ਅਤੇ ਇਹ ਸਾਡੀ ਤੰਦਰੁਸਤੀ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ‘ਪੰਜਾਬ ਸਪੋਰਟਸ’ ਦੇ ਬਲਬੀਰ ਸੰਧੂ ਵੱਲੋਂ ਖੇਡਾਂ ਲਈ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਬਰੈਂਪਟਨ ਸਿਟੀ ਵੱਲੋਂ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ‘ਯੂਨਾਈਟਿਡ ਸਪੋਰਟਸ ਕਲੱਬ’ ਦੇ ਗੁਰਸ਼ਰਨ ਚੌਹਾਨ, ਗੁਰਮੀਤ ਸਿੰਘ ਰੇਹਾਲ, ਕਮਲਜੀਤ ਰੇਹਾਲ ਤੇ ਚੈਰੀ ਰੇਹਾਲ, ‘ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫ਼ਾਊਂਡੇਸ਼ਨ’ ਦੇ ਦਰਸ਼ਨ ਸਿੰਘ ਬਿਲਖੂ, ਮੇਜਰ ਸਿੰਘ ਨਾਗਰਾ, ਕਰਨ ਅਜਾਇਬ ਸਿੰਘ ਸੰਘਾ, ਮਨਬੀਰ ਸਿੰਘ ਸੰਧੂ, ਨਵਿੰਦਰ ਭੱਟੀ, ਅਤੇ ‘ਪਟਿਆਲਾ ਫ਼ਤਿਹਗੜ੍ਹ ਸਾਹਿਬ ਸਪੋਰਟਸ ਐਂਡ ਕਲਚਰਲ ਕਲੱਬ’ ਦੇ ਇੰਦਰਜੀਤ ਸਿੰਘ ਭਿੰਡਰ ਤੇ ਪਰਮਜੀਤ ਸਿੰਘ ਗਿੱਲ ਹਾਜ਼ਰ ਸਨ।

Check Also

ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਨਾਇਆ ਖ਼ਾਲਸੇ ਦਾ ਜਨਮ-ਦਿਹਾੜਾ

ਬਰੈਂਪਟਨ/ਡਾ. ਝੰਡ :ਲੰਘੇ ਐਤਵਾਰ 9 ਜੂਨ ਨੂੰ ਰੌਬਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਮਿਲ …