Breaking News
Home / ਪੰਜਾਬ / ਭਗਵੰਤ ਮਾਨ ਨੇ ਆਪਣੀ ਜਿੱਤ ਨੂੰ ਦੱਸਿਆ ਲੋਕਾਂ ਦੀ ਜਿੱਤ

ਭਗਵੰਤ ਮਾਨ ਨੇ ਆਪਣੀ ਜਿੱਤ ਨੂੰ ਦੱਸਿਆ ਲੋਕਾਂ ਦੀ ਜਿੱਤ

ਕਿਹਾ – ਮੈਨੂੰ ਭੰਡ ਤੇ ਸ਼ਰਾਬੀ ਕਹਿਣ ਵਾਲਿਆਂ ਨੂੰ ਲੋਕਾਂ ਨੇ ਦਿੱਤਾ ਜਵਾਬ
ਸੰਗਰੂਰ/ਬਿਊਰੋ ਨਿਊਜ਼
ਸੰਗਰੂਰ ਲੋਕ ਸਭਾ ਹਲਕੇ ਤੋਂ ਭਗਵੰਤ ਮਾਨ ਨੇ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਦੀ ਇੱਜਤ ਬਚਾਈ ਹੈ। ਭਗਵੰਤ ਮਾਨ ਨੇ ਇਸ ਜਿੱਤ ਨੂੰ ਲੋਕਾਂ ਦੀ ਜਿੱਤ ਦੱਸਦਿਆਂ ਕਿਹਾ ਕਿ ਮੈਨੂੰ ਭੰਡ ਤੇ ਸ਼ਰਾਬੀ ਕਹਿਣ ਵਾਲਿਆਂ ਨੂੰ ਲੋਕਾਂ ਨੇ ਜਵਾਬ ਦਿੱਤਾ ਹੈ। ਭਗਵੰਤ ਨੇ ਕਿਹਾ ਕਿ ਮੈਨੂੂੰ ਸਭ ਤੋਂ ਜ਼ਿਆਦਾ ਖੁਸ਼ੀ ਉਸ ਦਿਨ ਹੋਵੇਗੀ ਜਦੋਂ ਮੇਰੀ ਗੱਡੀ ਮੂਹਰੇ ਚੱਲਣ ਵਾਲੇ ਬੇਰੁਜ਼ਗਾਰਾਂ ਦੇ ਕਾਫਲੇ ਘੱਟ ਹੋ ਜਾਣਗੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਉਹ ਇਕ ਲੱਖ, ਗਿਆਰਾਂ ਹਜ਼ਾਰ, ਇਕ ਸੌ ਗਿਆਰਾਂ ਵੋਟਾਂ ਨਾਲ ਜਿੱਤੇ ਹਨ ਅਤੇ ਪ੍ਰਮਾਤਮਾ ਨੇ ਵੀ ਇਹੀ ਕਿਹਾ ਹੈ ਕਿ ਤੂੰ ਇਕ ਨੰਬਰ ‘ਤੇ ਹੀ ਰਹਿ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਨੇ ਪੰਜਾਬ, ਦਿੱਲੀ ਅਤੇ ਹਰਿਆਣਾ ਵਿਚ ਉਮੀਦਵਾਰ ਖੜ੍ਹੇ ਕੀਤੇ ਸਨ, ਜਿਨ੍ਹਾਂ ਵਿਚੋਂ ਸਿਰਫ ਭਗਵੰਤ ਮਾਨ ਨੇ ਹੀ ਇਕ ਸੀਟ ਜਿੱਤ ਕੇ ਪਾਰਟੀ ਦੀ ਇੱਜ਼ਤ ਬਚਾਈ ਹੈ।

Check Also

ਮੁੰਬਈ-ਪਟਨਾ-ਅੰਮ੍ਰਿਤਸਰ ਉਡਾਣ ਵੀ 27 ਸਤੰਬਰ ਤੋਂ ਹੋਵੇਗੀ ਸ਼ੁਰੂ

ਹਰਦੀਪ ਪੁਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ …